ਟੋਇਟਾ ਕਿਰਲੋਸਕਰ ਦੀ ਪ੍ਰਚੂਨ ਵਿਕਰੀ ਧਨਤੇਰਸ 'ਤੇ 12 ਫ਼ੀਸਦੀ ਵਧੀ

11/14/2020 2:14:57 PM

ਨਵੀਂ ਦਿੱਲੀ— ਧਨਤੇਰਸ 'ਤ ਖ਼ਰੀਦਦਾਰੀ ਸ਼ੁੱਭ ਮੰਨੀ ਜਾਂਦੀ ਹੈ ਇਸ ਵਿਚਕਾਰ ਟੋਇਟਾ ਕਿਰਲੋਸਕਰ ਨੇ ਧਨਤੇਰਸ 'ਤੇ ਪ੍ਰਚੂਨ ਵਿਕਰੀ 'ਚ ਸ਼ਾਨਦਾਰ ਵਾਧਾ ਦਰਜ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਧਨਤੇਰਸ ਦੀ ਪ੍ਰਚੂਨ ਵਿਕਰੀ 'ਚ 12 ਫ਼ੀਸਦੀ ਦੀ ਤੇਜ਼ੀ ਆਈ ਹੈ।


ਦਿੱਗਜ ਕਾਰ ਕੰਪਨੀ ਨੂੰ ਉਮੀਦ ਹੈ ਕਿ ਪਿਛਲੇ ਮਹੀਨੇ ਨਾਲੋਂ ਨਵੰਬਰ ਉਸ ਲਈ ਬਿਹਤਰ ਰਹਿਣ ਵਾਲਾ ਹੈ। ਟੋਇਟਾ ਕਿਰਲੋਸਕਰ ਮੋਟਰ ਦੇ ਸੀਨੀਅਰ ਉਪ ਮੁਖੀ (ਵਿਕਰੀ ਤੇ ਸਰਵਿਸ) ਨਵੀਨ ਸੋਨੀ ਨੇ ਇਕ ਬਿਆਨ 'ਚ ਕਿਹਾ, ''ਪਿਛਲੇ ਸਾਲ ਦੀ ਤੁਲਨਾ 'ਚ ਇਸ ਧਨਤੇਰਸ 'ਤੇ ਚੰਗੇ ਆਰਡਰ ਮਿਲੇ। ਇਸ ਵਾਰ ਧਨਤੇਰਸ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਦੋ ਦਿਨ ਮਨਾਇਆ ਗਿਆ ਹੈ ਅਤੇ ਇਸ ਲਈ ਪ੍ਰਚੂਨ ਵਿਕਰੀ ਪਿਛਲੇ ਸਾਲ ਦੇ ਮੁਕਾਬਲੇ 12 ਫ਼ੀਸਦੀ ਵਧੀ ਹੈ।''

ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਅਕਤੂਬਰ ਦੀ ਵਿਕਰੀ ਦੇ ਮੁਕਾਬਲੇ ਨਵੰਬਰ 'ਚ ਵਿਕਰੀ ਵਧੇਰੇ ਤੇਜ਼ੀ ਵਾਲੀ ਹੋਵੇਗੀ। ਧਨਤੇਰਸ ਸੋਨਾ, ਚਾਂਦੀ ਤੇ ਹੋਰ ਕੀਮਤੀ ਚੀਜ਼ਾਂ ਖਰੀਦਣ ਲਈ ਇਕ ਬਹੁਤ ਵਧੀਆ ਦਿਨ ਹੈ ਅਤੇ ਇਹ ਵੱਡੇ ਪੱਧਰ 'ਤੇ ਉੱਤਰ ਅਤੇ ਪੱਛਮੀ ਭਾਰਤ 'ਚ ਮਨਾਇਆ ਜਾਂਦਾ ਹੈ। ਸੋਨੀ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਹੌਲੀ-ਹੌਲੀ ਪਰ ਸਥਿਰ ਰਿਕਵਰੀ ਹੋ ਰਹੀ ਹੈ।

Sanjeev

This news is Content Editor Sanjeev