ਟੋਇਟਾ ਤੇ ਹੋਂਡਾ ਦੀਆਂ ਇਨ੍ਹਾਂ ਕਾਰਾਂ ’ਚ ਹਾਦਸੇ ਦੌਰਾਨ Airbag ਨਾ ਖੁੱਲ੍ਹਣ ਦਾ ਖਦਸ਼ਾ

01/23/2020 1:10:08 PM

ਆਟੋ ਡੈਸਕ– ਜੇਕਰ ਤੁਹਾਡੇ ਕੋਲ ਵੀ ਟੋਇਟਾ ਜਾਂ ਹੋਂਡਾ ਦੀ ਗੱਡੀ ਹੈ ਤਾਂ ਇਹ ਖਬਰ ਤੁਹਾਡੇ ਕੰਮ ਦੀ ਹੈ। ਦੋਵਾਂ ਕੰਪਨੀਆਂ ਦੀਆਂ 60 ਲੱਖ ਤੋਂ ਜ਼ਿਆਦਾ ਕਾਰਾਂ ਦੇ ਏਅਰਬੈਗ ’ਚ ਖਰਾਬੀ ਮਿਲੀ ਹੈ। ਇਸ ਤੋਂ ਬਾਅਦ ਟੋਇਟਾ ਅਤੇ ਹੋਂਡਾ ਨੇ ਦੁਨੀਆ ਭਰ ’ਚੋਂ ਕਰੀਬ 60 ਲੱਖ ਕਾਰਾਂ ਨੂੰ ਵਾਪਸ ਮੰਗਾਉਣ ਦਾ ਫੈਸਲਾ ਕੀਤਾ ਹੈ। ਇਸ ਤਹਿਤ ਟੋਇਟਾ 34 ਲੱਖ ਕਾਰਾਂ ਵਾਪਸ ਮੰਗਾਏਗੀ, ਜਦਕਿ ਹੋਂਡਾ 27 ਲੱਖ ਕਾਰਾਂ ਵਾਪਸ ਮੰਗਾਏਗੀ। 

ਇਨ੍ਹਾਂ ਮਾਡਲਾਂ ’ਚ ਖਰਾਬੀ
ਟੋਇਟਾ ਦੀ ਕੋਰੋਲਾ, ਕੋਰੋਲਾ ਮੈਟ੍ਰਿਕਸ, ਐਵਲੋਨ ਅਤੇ ਐਵਲੋਨ ਐੱਚ.ਵੀ. ਲਾਇੰਸ ਦੇ ਏਅਰਬੈਗ ’ਚ ਖਰਾਬੀ ਮਿਲੀ ਹੈ। ਇਹ ਮਾਡਲ 2020 ਤੋਂ 2019 ਦੇ ਵਿਚਕਾਰ ਬਣ ਹਨ। ਉਥੇ ਹੀ ਹੋਂਡਾ Acuras ’ਚ ਖਰਾਬੀ ਮਿਲੀ ਹੈ। ਹੋਂਡਾ ਮੁਤਾਬਕ, ਇਹ ਕਾਰਾਂ 1996 ਤੋਂ 2003 ਦੇ ਵਿਚਕਾਰ ਦੀਆਂ ਹਨ।

ਜਾਂਚ ’ਚ ਹੋਇਆ ਖੁਲਾਸਾ
ਸੀ.ਐੱਨ.ਐੱਨ. ਦੀ ਖਬਰ ਮੁਤਾਬਕ, ਦਰਅਸਲ ਅਮਰੀਕਾ ’ਚ ਕੁਝ ਰੈਗੁਲੇਟਰਾਂ ਨੇ ਕਾਰ ਹਾਦਸੇ ’ਚ ਏਅਰਬੈਗ ਨਾ ਖੁੱਲ੍ਹਣ ਦੀ ਸ਼ਿਕਾਇਤ ’ਤੇ ਜਾਂਚ ਕੀਤੀ ਸੀ। ਉਨ੍ਹਾਂ ਮੁਤਾਬਕ, ਟੋਇਟਾ ਦਾ ਏਅਰਬੈਗ ਨਾ ਖੁੱਲ੍ਹਣ ਕਾਰਨ 8 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ ਹੋਂਡਾ ਦੇ ਏਅਰਬੈਗ ’ਚ ਖਰਾਬੀ ਕਾਰਨ 25 ਲੋਕਾਂ ਦੀ ਮੌਤ ਹੋਈ। ਅਮਰੀਕੀ ਰੈਗੁਲੇਟਰਾਂ ਦਾ ਕਹਿਣਾ ਹੈ ਕਿ ਏਅਰਬੈਗ ’ਚ ਖਰਾਬੀ ਕਾਰਨ 6 ਕੰਪਨੀਆਂ ਪ੍ਰਭਾਵਿਤ ਹੋ ਸਕਦੀਆਂ ਹਨ, ਜਿਨ੍ਹਾਂ ਦਾ ਅਸਰ 1.23 ਕਰੋੜ ਵਾਹਨਾਂ ’ਤੇ ਪੈ ਸਕਦਾ ਹੈ।