ਨੈਸ਼ਨਲ ਹਾਊਸਿੰਗ ਬੈਂਕ, IIFCL ''ਚ ਸਿਖਰ ਅਹੁਦਿਆਂ ''ਤੇ ਨਿਯੁਕਤੀ ਛੇਤੀ

05/26/2019 8:28:14 PM

ਨਵੀਂ ਦਿੱਲੀ- ਨਵੀਂ ਸਰਕਾਰ ਦੇ ਇਸ ਹਫ਼ਤੇ ਸੱਤਾ ਸੰਭਾਲਣ ਦੇ ਨਾਲ ਹੀ ਵੱਖ-ਵੱਖ ਵਿੱਤੀ ਸੰਸਥਾਨਾਂ 'ਚ ਮਹੀਨਿਆਂ ਤੋਂ ਖਾਲੀ ਪਏ ਸਿਖਰ ਅਹੁਦਿਆਂ 'ਤੇ ਨਿਯੁਕਤੀ ਦਾ ਰਸਤਾ ਛੇਤੀ ਸਾਫ਼ ਹੋਣ ਦੀ ਉਮੀਦ ਹੈ। ਸੂਤਰਾਂ ਨੇ ਇਹ ਗੱਲ ਕਹੀ। ਸੂਤਰਾਂ ਨੇ ਕਿਹਾ ਕਿ ਸਰਕਾਰ ਵਲੋਂ ਨਿਯੁਕਤ ਕਮੇਟੀ ਨੇ ਨੈਸ਼ਨਲ ਹਾਊਸਿੰਗ ਬੈਂਕ (ਐੱਨ. ਐੱਚ. ਬੀ.) ਅਤੇ ਇੰਡੀਆ ਇਨਫ੍ਰਾਸਟ੍ਰੱਕਚਰ ਫਾਇਨਾਂਸ ਕੰਪਨੀ ਲਿਮਟਿਡ (ਆਈ. ਆਈ. ਐੱਫ. ਸੀ. ਐੱਲ.) 'ਚ ਉੱਚੇ ਆਹੁਦਿਆਂ ਨੂੰ ਭਰਨ ਲਈ ਇੰਟਰਵਿਊ ਦਾ ਆਯੋਜਨ ਕੀਤਾ ਸੀ। ਚੁਣੇ ਉਮੀਦਵਾਰਾਂ ਦੇ ਨਾਂ ਮੰਤਰੀਮੰਡਲ ਦੀ ਨਿਯੁਕਤੀ ਕਮੇਟੀ ਦੇ ਸਾਹਮਣੇ ਭੇਜ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਆਈ. ਆਈ. ਐੱਫ. ਸੀ. ਐੱਲ. 'ਚ ਪਿਛਲੇ 22 ਮਹੀਨਿਆਂ ਤੋਂ ਲਗਾਤਾਰ ਪ੍ਰਬੰਧ ਨਿਰਦੇਸ਼ਕ ਨਹੀਂ ਹਨ ਜਦੋਂ ਕਿ ਪਿਛਲੇ ਸਾਲ ਅਗਸਤ ਤੋਂ ਐੱਨ. ਐੱਚ. ਬੀ. ਮੁਖੀ ਦਾ ਅਹੁਦਾ ਖਾਲੀ ਪਿਆ ਹੈ। ਸੂਤਰਾਂ ਨੇ ਕਿਹਾ ਕਿ ਉਮੀਦ ਹੈ ਕਿ ਨਵੀਂ ਸਰਕਾਰ ਦੇ ਕੰਮ-ਕਾਜ ਸੰਭਾਲਣ ਦੇ ਨਾਲ ਛੇਤੀ ਹੀ ਇਨ੍ਹਾਂ ਸੰਸਥਾਨਾਂ ਦੇ ਸਿਖਰਲੇ ਅਹੁਦਿਆਂ 'ਤੇ ਨਿਯੁਕਤੀ ਦਾ ਨੋਟੀਫਿਕੇਸ਼ਨ ਜਾਰੀ ਹੋਵੇਗਾ। ਇਸ ਤੋਂ ਇਲਾਵਾ ਵਿੱਤ ਮੰਤਰਾਲਾ ਨੇ ਐਗ਼ਜਿਮ ਬੈਂਕ ਅਤੇ ਆਈ. ਐੱਫ. ਸੀ. ਆਈ. ਸਮੇਤ 3 ਸਰਕਾਰੀ ਵਿੱਤੀ ਸੰਸਥਾਨਾਂ ਦੇ ਉਪ-ਪ੍ਰਮੁੱਖ ਨਿਰਦੇਸ਼ਕਾਂ ਦੇ ਅਹੁਦਿਆਂ ਨੂੰ ਭਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਆਈ. ਆਈ. ਐੱਫ. ਸੀ. ਐੱਲ. ਅਤੇ ਆਈ. ਐੱਫ. ਸੀ. ਆਈ. 'ਚ ਉਪ-ਪ੍ਰਬੰਧ ਨਿਰਦੇਸ਼ਕ ਦਾ ਇੱਕ-ਇੱਕ ਅਹੁਦਾ ਖਾਲੀ ਹੈ ਜਦੋਂ ਕਿ ਐਗ਼ਜਿਮ ਬੈਂਕ 'ਚ ਇਸ ਅਹੁਦਿਆਂ ਦੇ 2 ਸਥਾਨ ਖਾਲੀ ਹਨ।

Karan Kumar

This news is Content Editor Karan Kumar