''ਮਰਕ'' ਬਣੀ ਸਾਲ 2018 ''ਚ ਸਭ ਤੋਂ ਵਧ ਕਮਾਈ ਕਰਨ ਵਾਲੀ ਕੰਪਨੀ, ਇਹ ਹਨ ਟਾਪ 5

01/01/2019 12:29:26 PM

ਨਵੀਂ ਦਿੱਲੀ — ਦਵਾਈ ਬਣਾਉਣ ਵਾਲੀ ਕੰਪਨੀ ਮਰਕ(Merck) ਬੀਤੇ ਸਾਲ 2018 ਦੌਰਾਨ ਲਗਭਗ 135 ਫੀਸਦੀ ਦੀ ਗ੍ਰੋਥ ਹਾਸਲ ਕਰਦੇ ਹੋਏ ਨਿਵੇਸ਼ਕਾਂ ਨੂੰ ਸਭ ਤੋਂ ਜ਼ਿਆਦਾ ਕਮਾਈ ਕਰਵਾਉਣ ਵਾਲੀ ਕੰਪਨੀ ਬਣ ਗਈ ਹੈ। ਸਿਰਫ ਇੰਨਾ ਹੀ ਨਹੀਂ ਇਹ ਬੀ.ਐੱਸ.ਈ. 500 'ਚ ਸ਼ਾਮਲ ਅਜਿਹੀ ਕੰਪਨੀ  ਬਣ ਗਈ ਹੈ ਜਿਸਨੇ ਇਕ ਸਾਲ 'ਚ 100 ਫੀਸਦੀ ਤੋਂ ਜ਼ਿਆਦਾ ਰਿਟਰਨ ਦਿੱਤਾ ਹੈ। ਦਿਲਚਸਪ ਗੱਲ ਇਹ ਹੈ ਕਿ ਮਰਕ 'ਚ 51 ਫੀਸਦੀ ਹਿੱਸੇਦਾਰੀ ਗਲੋਬਲ ਕੰਪਨੀ ਮਰਕ ਦੀ ਹੈ। ਇਸ ਲਿਹਾਜ਼ ਨਾਲ ਸਭ ਤੋਂ ਜ਼ਿਆਦਾ ਰਿਟਰਨ ਦੇਣ ਵਾਲੀ ਕੰਪਨੀਆਂ ਦੀ ਟਾਪ 10 ਸੂਚੀ ਵਿਚ ਮਰਕ ਇਕੱਲੀ ਵਿਦੇਸ਼ੀ ਕੰਪਨੀ ਬਣ ਗਈ ਹੈ।

ਇਕ ਲੱਖ ਦਾ ਨਿਵੇਸ਼ ਬਣਿਆ 2.36 ਲੱਖ ਰੁਪਏ

ਬੀਤੇ ਇਕ ਸਾਲ ਵਿਚ ਮਰਕ ਦਾ ਸ਼ੇਅਰ 1288 ਰੁਪਏ ਦੇ ਪੱਧਰ ਤੋਂ 3020 ਦੇ ਆਸਪਾਸ ਪਹੁੰਚ ਗਿਆ। ਇਸ ਤਰ੍ਹਾਂ ਨਾਲ ਜੇਕਰ ਕਿਸੇ ਨੇ 2017 ਦੇ ਅੰਤ 'ਚ ਮਰਕ 'ਚ ਲਗਭਗ 1 ਲੱਖ ਦਾ ਨਿਵੇਸ਼ ਕੀਤਾ ਹੁੰਦਾ ਤਾਂ ਹੁਣ ਤੱਕ ਵਧ ਕੇ 2.35 ਲੱਖ ਰੁਪਏ ਹੋ ਜਾਂਦਾ। ਸਭ ਤੋਂ ਜ਼ਿਆਦਾ ਰਿਟਰਨ ਦੇਣ ਵਾਲੀ ਦੂਜੇ ਨੰਬਰ ਦੀ ਕੰਪਨੀ ਦੀ ਗੱਲ ਕਰੀਏ ਤਾਂ Merck, ਵੀ-ਮਾਰਟ ਰਿਟੇਲ, ਇੰਡੀਆ ਬੁੱਲਸ ਇੰਟੈਗਰੇਟਿਡ ਸਰਵਿਸਿਜ਼ ਵੀ ਨਿਵੇਸ਼ਕਾਂ ਨੂੰ ਕਮਾਈ ਕਰਵਾਉਣ 'ਚ ਅੱਗੇ ਰਹੀਆਂ। 

ਰਿਟਰਨ ਦੇਣ ਵਾਲੀਆਂ ਟਾਪ 5 ਕੰਪਨੀਆਂ                          ਕੰਪਨੀ ਰਿਟਰਨ

1. ਮਰਕ ਲਿਮਟਿਡ                                                          135%

2. ਐਨ ਆਈ ਆਈ ਟੀ ਟੈਕਨਾਲੋਜੀਜ਼                                      76%

3. ਵੀ-ਮਾਰਟ ਰਿਟੇਲ                                                          75%

4. ਇੰਡਿਆਬੁਲਸ ਇੰਟੀਗ੍ਰੇਟਿਡ ਸਰਵਿਸਿਜ਼                              71%

5. ਐਲ ਐਂਡ ਟੀ ਟੈਕਨਾਲੋਜੀ ਸੇਵਾਵਾਂ                                       66%

ਬਜ਼ਾਰ 'ਚ ਰਿਹਾ ਉਤਰਾਅ-ਚੜ੍ਹਾਅ

ਸਾਲ 2018 'ਚ ਪੂਰੇ ਸ਼ੇਅਰ ਬਜ਼ਾਰ ਦੇ ਪ੍ਰਦਰਸ਼ਨ 'ਤੇ ਧਿਆਨ ਮਾਰੀਏ ਤਾਂ ਵਿਆਜ ਦਰਾਂ 'ਚ ਵਾਧਾ, ਕੱਚੇ ਤੇਲ ਦੇ ਮਹਿੰਗੇ ਹੋਣ ਅਤੇ ਰੁਪਏ 'ਚ ਕਮਜ਼ੋਰੀ ਜਾਰੀ ਰਹਿਣ ਕਾਰਨ ਸਾਰਾ ਸਾਲ ਉਤਰਾਅ-ਚੜ੍ਹਾਅ ਜਾਰੀ ਰਿਹਾ। ਇਸ ਤੋਂ ਇਲਾਵਾ ਅਮਰੀਕਾ ਅਤੇ ਚੀਨ ਦੇ ਵਿਚਕਾਰ ਸ਼ੁਰੂ ਹੋਇਆ ਟ੍ਰੇਡ ਵਾਰ ਸਾਲ ਦੇ ਅੰਤ ਤੱਕ ਜਾਰੀ ਰਿਹਾ ਜਿਸ ਕਾਰਨ ਬਜ਼ਾਰ 'ਤੇ ਪ੍ਰੈਸ਼ਰ ਬਣਿਆ ਰਿਹਾ। ਇਸ ਤੋਂ ਇਲਾਵਾ ਪੰਜਾਬ ਨੈਸ਼ਨਲ ਬੈਂਕ ਸੈਕਮ ਅਤੇ 00000 ਕ੍ਰਾਇਸਿਸ ਦੇ ਕਾਰਨ ਬੈਂਕਿੰਗ ਅਤੇ 0000 ਸੈਕਟਰ ਦੀਆਂ ਕੰਪਨੀਆਂ 'ਚ ਵਿਕਰੀ ਦੇਖਣ ਨੂੰ ਮਿਲੀ।