499 ਤੋਂ ਜ਼ਿਆਦਾ ਦੇ ਰਿਚਾਰਜ 'ਤੇ JIO ਤੇ Airtel ਦੇ ਸਕਦੀਆਂ ਹਨ 250 ਰੁਪਏ ਦਾ ਡਿਸਕਾਊਂਟ ਵਾਊਚਰ

07/18/2019 4:20:20 PM

ਮੁੰਬਈ — ਭਾਰਤੀ ਏਅਰਟੈੱਲ ਅਤੇ ਰਿਲਾਇੰਲ ਜਿਓ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਹਿੰਦੂਸਤਾਨ ਯੂਨਿਲੀਵਰ(HUL) ਨਾਲ ਸਮਝੌਤਾ ਕਰਨ ਲਈ ਗੱਲਬਾਤ ਕਰ ਰਹੀ ਹੈ, ਤਾਂ ਜੋ ਦੋਵਾਂ ਕੰਪਨੀਆਂ ਦੇ ਹੋਮ ਅਤੇ ਪਰਸਨਲ ਕੇਅਰ ਬ੍ਰਾਂਡ 'ਤੇ ਗਾਹਕਾਂ ਨੂੰ ਛੋਟ ਦੇ ਸਕਣ।
ਸੂਤਰਾਂ ਨੇ ਦੱਸਿਆ ਕਿ ਇਹ ਆਫਰ ਸਿਰਫ ਕਰਿਆਨਾ ਦੁਕਾਨਾਂ ਲਈ ਹੀ ਹੋਵੇਗਾ। ਜੇਕਰ ਇਹ ਡੀਲ ਹੁੰਦੀ ਹੈ ਤਾਂ ਇਸ ਨਾਲ ਦੋਵਾਂ ਟੈਲੀਕਾਮ ਕੰਪਨੀਆਂ ਲਈ ਕਮਾਈ ਦਾ ਨਵਾਂ ਰਸਤਾ ਖੁੱਲ੍ਹ ਜਾਵੇਗਾ। ਦੋਵੇਂ ਟੈਲੀਕਾਮ ਕੰਪਨੀਆਂ ਗਾਹਕਾਂ ਦੀ ਸੰਖਿਆ ਵਧਾਉਣ ਲਈ ਜੱਦੋ-ਜਹਿਦ ਕਰ ਰਹੀਆਂ ਹਨ। ਇਸ ਲਈ ਹੁਣ ਤੱਕ ਉਹ ਕੰਟੈਂਟ ਟਾਈ-ਅੱਪ ਦਾ ਸਹਾਰਾ ਲੈ ਰਹੀਆਂ ਸਨ, ਪਰ ਹੁਣ ਉਨ੍ਹਾਂ ਨੂੰ ਅਹਿਸਾਸ ਹੋਇਆ ਹੈ ਕਿ ਗਾਹਕਾਂ ਨੂੰ ਜ਼ਿਆਦਾ ਟੈਰਿਫ ਵਾਲੇ ਪਲਾਨ ਲੈਣ ਲਈ ਨਹੀਂ ਸਿਰਫ ਇਸ ਦੇ ਜ਼ਰੀਏ ਪ੍ਰੇਰਿਤ ਨਹੀਂ ਕੀਤਾ ਜਾ ਸਕਦਾ।

ਇਕ ਸੂਤਰ ਨੇ ਦੱਸਿਆ ਕਿ 499 ਤੋਂ ਜ਼ਿਆਦਾ ਦਾ ਪਲਾਨ ਲੈਣ 'ਤੇ ਗਾਹਕ ਨੂੰ 250 ਰੁਪਏ ਦਾ ਡਿਸਕਾਊਂਟ ਵਾਊਚਰ ਦਿੱਤਾ ਜਾ ਸਕਦਾ ਹੈ। ਹਾਲਾਂਕਿ ਅਜੇ ਇਨ੍ਹਾਂ ਯੋਜਨਾਵਾਂ ਨੂੰ ਅੰਤਿਮ ਰੂਪ ਨਹੀਂ ਦਿੱਤਾ ਗਿਆ ਹੈ। ਸੂਤਰ ਨੇ ਦੱਸਿਆ, 'ਡਿਸਕਾਊਂਟ ਦਾ ਖਰਚ ਕੰਜ਼ਿਊਮਰ ਗੁੱਡਸ ਕੰਪਨੀ ਚੁੱਕੇਗੀ ਕਿਉਂਕਿ ਆਪਰੇਟਰਸ ਉਸ ਨੂੰ ਸਿਰਫ ਆਪਣਾ ਕਸਟਮਰ ਬੇਸ ਆਫਰ ਕਰ ਰਹੇ ਹਨ।'

ਏਅਰਟੈੱਲ ਹੁਣ ਤੱਕ ਆਪਣੇ ਗਾਹਕਾਂ ਬਣਾਏ ਰੱਖਣ ਅਤੇ ARPU ਵਧਾਉਣ ਲਈ ਐਂਟਰਟੇਨਮੈਂਟ ਅਤੇ ਸਪੋਰਟਸ ਕੰਟੈਂਟ 'ਤੇ ਫੋਕਸ ਕਰ ਰਹੀ ਸੀ। ਹਾਲਾਂਕਿ ਹੁਣ ਉਸਨੇ ਨਵੀਂ ਪਹਿਲ ਦੇ ਤਹਿਤ ਕੰਜ਼ਿਊਮਰ ਗੁੱਡਸ ਸੇਗਮੈਂਟ ਦਾ ਲਾਭ ਲੈਣ ਅਤੇ ਕਰਿਆਨਾ ਦੁਕਾਨਾਂ ਦੇ ਨਾਲ ਸਮਝੌਤੇ ਦਾ ਫੈਸਲਾ ਕੀਤਾ ਹੈ। ਇਸ ਨਾਲ ਉਸਨੂੰ ਮੁਕੇਸ਼ ਅੰਬਾਨੀ ਦੀ ਜਿਓ ਨਾਲ ਮੁਕਾਬਲਾ ਕਰਨ 'ਚ ਮਦਦ ਮਿਲੇਗੀ। ਜਿਓ ਪਹਿਲਾਂ ਹੀ ਆਪਣੇ ਪੀ.ਓ.ਐਸ. ਟਰਮਿਨਲ ਅਤੇ ਪੀ.ਓ.ਐਸ. ਮਸ਼ੀਨ ਦੇ ਜ਼ਰੀਏ ਕਰਿਆਨਾ ਦੁਕਾਨਾਂ ਨਾਲ ਟਾਈਅੱਪ ਕਰ ਰਹੀ ਹੈ। ਕੰਪਨੀ ਐਫ.ਐਮ.ਸੀ.ਜੀ. ਸੈਕਟਰ ਦੀਆਂ ਦੂਜੀਆਂ ਕੰਪਨੀਆਂ ਦੇ ਨਾਲ ਸਮਝੌਤੇ ਲਈ ਗੱਲਬਾਤ ਕਰ ਰਹੀਆਂ ਹਨ।