10 ਹਜ਼ਾਰ ਜੀਓ ਉਪਭੋਗਤਾਵਾਂ ਨੇ ਕੰਪਨੀ ਖਿਲਾਫ ਦਾਇਰ ਕੀਤੀ ਆਨਲਾਈਨ ਪਟੀਸ਼ਨ

10/10/2019 5:59:05 PM

ਨਵੀਂ ਦਿੱਲੀ — ਇੰਟਰਕਨੈਕਟ ਯੂ ਏਜੰਸੀ ਚਾਰਜ ਯਾਨੀ ਕਿ ਆਈ.ਯੂ.ਸੀ.(IUC) ਨੂੰ ਲੈ ਕੇ ਦੂਰਸੰਚਾਰ ਕੰਪਨੀਆਂ ਵਿਚਕਾਰ ਪੈਦਾ ਹੋਏ ਵਿਵਾਦ 'ਚ ਉਪਭੋਗਤਾ ਵੀ ਸ਼ਾਮਲ ਹੋ ਗਏ ਹਨ ਅਤੇ ਇਸ ਨੂੰ ਗਾਹਕਾਂ ਉੱਤੇ ਬੋਝ ਦੱਸਦਿਆਂ ਟੈਲੀਕਾਮ ਰੈਗੂਲੇਟਰੀ ਬਾਡੀ ਆਫ ਇੰਡੀਆ (ਟ੍ਰਾਈ) ਤੋਂ ਜਲਦੀ ਇਸ ਦੇ ਹੱਲ ਦੀ ਮੰਗ ਕੀਤੀ ਹੈ।  ਮੁਕੇਸ਼ ਅੰਬਾਨੀ ਦੀ ਰਿਲਾਇੰਸ ਜੀਓ ਨੇ ਆਈ.ਯੂ.ਸੀ. ਦੇ ਮੁੱਦੇ 'ਤੇ ਟਰਾਈ ਦੇ ਢਿੱਲੇ ਰੁਖ ਦਾ ਹਵਾਲਾ ਦਿੰਦਿਆਂ ਬੁੱਧਵਾਰ ਨੂੰ ਦੂਜੇ ਨੈੱਟਵਰਕ 'ਤੇ ਕਾਲ ਕਰਨ ਲਈ ਛੇ ਪੈਸੇ ਪ੍ਰਤੀ ਮਿੰਟ ਦਾ ਚਾਰਜ ਲਗਾਉਣ ਦਾ ਐਲਾਨ ਕੀਤਾ। ਕੰਪਨੀ ਦੇ ਇਸ ਐਲਾਨ ਦੇ ਬਾਅਦ ਜੀਓ ਦੇ ਗਾਹਕ ਆਪਣੇ ਉੱਪਰ ਪੈਣ ਵਾਲੇ ਭਾਰ ਨੂੰ ਦੇਖਦੇ ਹੋਏ ਟਰਾਈ ਨੂੰ ਜਲਦੀ ਤੋਂ ਜਲਦੀ ਇਸ ਦਾ ਹੱਲ ਕਰਨ ਦੀ ਮੰਗ ਕਰ ਰਹੇ ਹਨ। ਜੀਓ ਦੇ ਖਪਤਕਾਰਾਂ ਨੇ ਆਪਣੀ ਮੰਗ ਨੂੰ ਟਰਾਈ ਕੋਲ ਲਿਜਾਣ ਲਈ ਆਨਲਾਈਨ ਪਟੀਸ਼ਨ ਦਾ ਰਾਹ ਅਪਣਾਇਆ ਹੈ। ਖ਼ਬਰ ਲਿਖੇ ਜਾਣ ਤੱਕ ਲਗਭਗ 10,000 ਲਾਈਵ ਖਪਤਕਾਰ ਇਸਦੇ ਸਮਰਥਨ 'ਚ ਆ ਚੁੱਕੇ ਹਨ। ਆਪਣਾ ਸੰਦੇਸ਼ ਸਬੰਧਤ ਸੰਸਥਾ ਤੱਕ ਪਹੁੰਚਾਉਣ ਲਈ ਆਨਲਾਈਨ ਪਟੀਸ਼ਨ ਦਾ ਰੁਝਾਨ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਜਾਂਦਾ ਹੈ।              

ਟ੍ਰਾਈ ਦੇ ਮਸ਼ਵਰਾ ਪੇਪਰ ਨਾਲ ਹੋਈ ਵਿਵਾਦ ਦੀ ਸ਼ੁਰੂਆਤ

IUC 'ਤੇ ਵਿਵਾਦ ਦੀ ਸ਼ੁਰੂਆਤ ਟਰਾਈ ਦੇ ਇਕ ਸਲਾਹ-ਮਸ਼ਵਰੇ ਪੇਪਰ ਨਾਲ ਸ਼ੁਰੂ ਹੋਈ ਦੱਸੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਟ੍ਰਾਈ 2011 ਤੋਂ ਹੀ IUC ਨੂੰ ਖਤਮ ਕਰਨ ਦੀ ਵਕਾਲਤ ਕਰਦਾ ਰਿਹਾ ਹੈ ਪਰ ਜਦੋਂ ਇਸ ਦਾ ਸਮਾਂ 31 ਦਸੰਬਰ 2019 ਨੇੜੇ ਆਇਆ ਤਾਂ ਮਸ਼ਵਰਾ ਪੇਪਰ ਜਾਰੀ ਕਰਕ ਇਸ ਬੰਦ ਹੋ ਚੁੱਕੇ ਚੈਪਟਰ ਨੂੰ ਇਕ ਵਾਰ ਫਿਰ ਖੋਲ੍ਹ ਦਿੱਤਾ।  ਕੰਪਨੀ ਰੈਗੁਲੇਟਰੀ ਅਨਿਸ਼ਚਿਤਤਾਵਾਂ ਵਿਚਕਾਰ ਰਿਲਾਇੰਸ ਜੀਓ ਦਾ ਮੰਨਣਾ ਹੈ ਕਿ ਉਹ IUC ਦੁਆਰਾ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਣ ਵਾਲੀ ਕੰਪਨੀ ਹੈ। IUC ਦੇ ਮੁਫਤ ਹੋ ਜਾਣ ਨਾਲ ਗਾਹਕਾਂ ਲਈ ਇਨਕਮਿੰਗ ਅਤੇ ਆਊਟਗੋਇੰਗ ਕਾਲਿੰਗ ਲਈ ਮੁਫਤ ਹੋ ਜਾਣਾ ਹੈ। ਰਿਲਾਇੰਸ ਜਿਓ ਦਾ ਕਹਿਣਾ ਹੈ ਕਿ ਇਹ ਮੁਫਤ ਕਾਲਿੰਗ ਦੀ ਸਹੂਲਤ ਦਿੰਦੀ ਰਹੀ ਹੈ ਪਰ ਇਸ ਲਈ ਉਸ ਨੂੰ ਭਾਰੀ ਕੀਮਤ ਚੁਕਾਉਣੀ ਪੈਂਦੀ ਹੈ। IUC ਵਿਵਸਥਾ ਪੁਰਾਣੀ ਹੋ ਚੁੱਕੀ ਹੈ ਅਤੇ ਦੁਨੀਆ ਦਾ ਜ਼ਿਆਦਾਤਰ ਟੈਲੀਕਾਮ ਮਾਰਕੀਟ ਜ਼ੀਰੋ ਆਈਸੀਯੂ ਦਾ ਪਾਲਣ ਕਰਦੀਆਂ ਹਨ।

ਕੰਪਨੀ ਨੇ ਦਿੱਤੀ ਸਫਾਈ

ਇਨ੍ਹਾਂ 'ਚ ਕੰਪਨੀਆਂ ਦੇ ਅਜਿਹੇ ਵੱਡੀ ਸੰਖਿਆ 'ਚ ਗਾਹਕ 2ਜੀ ਨੈੱਟਵਰਕ ਨਾਲ ਜੁੜੇ ਹੋਏ ਹਨ ਜਿਹੜੇ ਮੋਬਾਇਲ ਦਾ ਇਸਤੇਮਾਲ ਜ਼ਿਆਦਾਤਰ ਕਾਲਿੰਗ ਲਈ ਹੀ ਕਰਦੇ ਹਨ ਕਿਉਂਕਿ ਡਾਟਾ ਦੀਆਂ ਕੀਮਤਾਂ ਵੀ ਇਨ੍ਹਾਂ ਘੱਟ ਆਮਦਨ ਵਰਗ ਦੇ ਗਾਹਕਾਂ ਲਈ 500 ਰੁਪਏ ਜੀ.ਬੀ. ਤੋਂ ਜ਼ਿਆਦਾ ਹੈ। ਰਿਲਾਇੰਸ ਜੀਓ ਦਾ ਕਹਿਣਾ ਹੈ ਕਿ ਦੋਵਾਂ ਕੰਪਨੀਆਂ ਦੇ 2ਜੀ ਗਾਹਕ ਪੈਸਾ ਬਚਾਉਣ ਲਈ ਜੀਓ ਦੇ ਗਾਹਕਾਂ ਨੂੰ ਮਿਸਡ ਕਾਲ ਦਿੰਦੇ ਹਨ ਅਤੇ ਜਿਸ ਸਮੇਂ ਜੀਓ ਦਾ ਗਾਹਕ ਹੋਰ ਆਪਰੇਟਰ ਦੇ ਉਪਭੋਗਤਾ ਨੂੰ ਫੋਨ ਕਰਦਾ ਹੈ ਤਾਂ ਜੀਓ ਨੂੰ 6 ਪੈਸੇ ਪ੍ਰਤੀ ਮਿੰਟ ਚੁਕਾਉਣੇ ਪੈਂਦੇ ਹਨ। ਜੀਓ ਦਾ ਦਾਅਵਾ ਹੈ ਕਿ ਕੰਪਨੀ 'ਤੇ ਤਿੰਨ ਸਾਲ 'ਚ ਇਸ ਮਾਮਲੇ 'ਚ ਸਾਢੇ ਤੇਰਹਾਂ ਹਜ਼ਾਰ ਦਾ ਬੋਝ ਆ ਚੁੱਕਾ ਹੈ। ਰਿਲਾਇੰਸ ਜੀਓ ਦਾ ਕਹਿਣਾ ਹੈ ਕਿ ਜੇਕਰ IUC ਨੂੰ ਟ੍ਰਾਈ ਖਤਮ ਕਰ ਦੇਵੇ ਤਾਂ ਉਹ ਪਹਿਲਾਂ ਦੀ ਤਰ੍ਹਾਂ ਸਾਰੀਆਂ ਤਰ੍ਹਾਂ ਦੀ ਕਾਲਿੰਗ ਮੁਫਤ ਕਰ ਦੇਵੇਗੀ।