ਬਿਨ੍ਹਾਂ ਸਟਾਫ ਦੇ ਚੱਲੇਗੀ ਇਹ ਦੁਕਾਨ

12/12/2017 1:58:17 PM

ਨਵੀਂ ਦਿੱਲੀ—ਮੋਬੀ ਸਟੋਰ ਨਾਮ ਦੀ ਇਸ ਦੁਕਾਨ ਨੂੰ ਚੀਨ 'ਚ ਲਾਂਚ ਕੀਤਾ ਗਿਆ ਹੈ। ਇਸ ਵਿਲੀਜ਼ ਨਾਮ ਦੀ ਕੰਪਨੀ ਨੇ ਲਾਂਚ ਕੀਤਾ ਹੈ। ਇਸ ਆਟੋਮੇਟਿਕ ਦੁਕਾਨ 'ਚ ਤੁਹਾਨੂੰ ਕਰਿਆਨੇ ਅਤੇ ਹੋਰ ਸਾਮਾਨ ਆਸਾਨੀ ਨਾਲ ਮਿਲ ਜਾਵੇਗਾ।


ਤਕਨਾਲੋਜੀ ਨੇ ਦੁਨੀਆ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਤੁਸੀਂ ਬਿਨ੍ਹਾਂ ਡ੍ਰਾਈਵਰ ਦੇ ਚੱਲਣ ਵਾਲੀ ਕਾਰ ਦੇ ਬਾਰੇ ਤਾਂ ਸੁਣਿਆ ਹੋਵੇਗਾ। ਹੁਣ ਇਸ ਨਾਲ ਇਕ ਕਦਮ ਅੱਗੇ ਵਧਦੇ ਹੋਏ ਜਲਦ ਹੀ ਤੁਹਾਨੂੰ ਆਪਣੇ ਆਸਪਾਸ ਬਿਨ੍ਹਾਂ ਕਿਸੇ ਸਟਾਫ ਦੇ ਚੱਲਣ ਵਾਲੀ ਆਟੋਮੈਟਿਕ ਦੁਕਾਨ ਦੇਖਣ ਨੂੰ ਮਿਲੇਗੀ। ਅਜਿਹੀ ਹੀ ਇਕ ਦੁਕਾਨ ਨੂੰ ਹਾਲ ਹੀ 'ਚ ਚੀਨ 'ਚ ਲਾਂਚ ਕੀਤਾ ਗਿਆ।


ਆਰਟੀਫਿਸ਼ਲ ਇੰਟੇਵਿਜੇਂਸ ਅਤੇ ਕਲਾਊਡ ਕੰਪਿਊਟਿੰਗ ਦੀ ਤਕਨੀਕ 'ਤੇ ਇਹ ਦੁਕਾਨ ਕੰਮ ਕਰਦੀ ਹੈ। ਇਸਦੀ ਛੱਤ 'ਤੇ ਬਿਜਲੀ ਦੇ ਲਈ ਸੋਲਰ ਪੈਨਲ ਲੱਗੇ ਹਨ।
ਤੁਸੀਂ ਇਸ ਦੁਕਾਨ ਨੂੰ ਐਪ ਨਾਲ ਲੋਕ ਕਰ ਸਕੋਗੇ। ਐਪ ਦੇ ਜਰੀਏ ਇਹ ਸਟੋਰ ਚਲ ਕੇ ਤੁਹਾਨੂੰ ਘਰ ਦੇ ਕੋਲ ਆ ਜਾਵੇਗਾ।


ਜੇਕਰ ਤੁਸੀਂ ਕੋਈ ਸਾਮਾਨ ਲੱਭ ਰਹੇ ਹੋ ਅਤੇ ਉਹ ਤੁਹਾਨੂੰ ਨਹੀਂ ਮਿਲ ਰਿਹਾ ਹੈ ਤਾਂ ਤੁਸੀਂ ਕਲਾਊਡ ਟੇਕਨਾਲੋਜੀ ਦੇ ਜਰੀਏ ਆਪਣੀ ਜ਼ਰੂਰਤ ਦਾ ਸਾਮਾਨ ਲਭ ਸਕਦੇ ਹੋ।
ਇਸ ਦੁਕਾਨ ਦਾ ਸਾਮਾਨ ਖਰੀਦਣ ਦੇ ਲਈ ਪਹਿਲਾਂ ਰਜਿਸਟ੍ਰੇਸ਼ਨ ਕਰਾਉਣਾ ਹੋਵੇਗਾ। ਨਾਲ ਹੀ ਤੁਹਾਨੂੰ ਬੈਂਕ ਅਕਾਊਂਟ ਦੀ ਡੀਟੇਲਸ ਵੀ ਦੇਣੀ ਹੋਵੇਗੀ, ਜਿਸ ਨਾਲ ਸਾਮਾਨ ਖਰੀਦਣ ਦੇ ਤੁਰੰਤ ਬਾਅਦ ਪੈਸੇ ਕੱਟ ਹੋ ਜਾਣਗੇ। ਇਸ 'ਚ ਸਾਮਾਨ ਦੀ ਚੋਣ ਕਰਨ ਦੇ ਬਾਅਦ ਐਪ 'ਚ ਸਕੈਨ ਕਰਾ ਕੇ ਸਟੋਰ ਦੇ ਬਾਸਕੇਟ 'ਚ ਐਡ ਕਰਨਾ ਹੋਵੇਗਾ, ਇਸਦੇ ਬਾਅਦ ਤੁਹਾਨੂੰ ਅਕਾਉਂਟ 'ਚੋਂ ਪੈਸੇ ਕੱਟ ਜਾਣਗੇ।


ਇਸ ਦੁਕਾਨ 'ਚ ਐਂਟਰ ਕਰਨ ਸਮੇਂ ਤੁਹਾਡੇ ਤੋਂ ਤੁਹਾਡੀ ਬਾਇਊਮੈਟ੍ਰਿਕ ਡੀਟੇਲ ਲਈ ਜਾਵੇਗੀ। ਹਾਲਾਂਕਿ ਇਹ ਜਾਣਕਾਰੀ ਤੁਹਾਨੂੰ ਸਾਮਾਨ ਖਰਦੀਦੇ ਹੀ ਸਿਸਟਮ 'ਚੋਂ ਡਲੀਟ ਹੋ ਜਾਵੇਗੀ।
ਜੇਕਰ ਇਸ ਸਟੋਰ 'ਚ ਕੋਈ ਸਾਮਾਨ ਤੁਹਾਨੂੰ ਨਹੀਂ ਮਿਲ ਪਾ ਰਿਹਾ ਤਾਂ ਇਕ ਬਟਨ ਦੇ ਇਸਤੇਮਾਲ ਨਾਲ ਐਮਰਜੈਂਸੀ ਡੋਨ ਸਾਮਾਨ ਪਹੁੰਚੇਗਾ। ਇਸਦੇ ਲਈ ਸਟੋਰ ਦੀ ਛੱਤ 'ਤੇ 4 ਡੋਰਨਸ ਦੀ ਤਾਇਨਾਤੀ ਕੀਤੀ ਗਈ ਹੈ।