ਸੋਸ਼ਲ ਮੀਡੀਆ ''ਤੇ ਵਾਇਰਲ ਹੋਈ ਬਿਲ ਗੇਟੇਸ ਦੀ ਇਹ ਤਸਵੀਰ

01/20/2019 12:46:04 AM

ਬਿਜ਼ਨੈੱਸ ਡੈਸਕ—ਮਾਈਕ੍ਰੋਸਾਫਟ ਕੰਪਨੀ ਦੇ ਸੰਸਥਾਪਕ ਬਿਲ ਗੇਟਲ ਦੀ ਇਕ ਤਸਵੀਰ ਅੱਜ-ਕੱਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਉਨ੍ਹਾਂ ਦੀ ਸਾਦਗੀ ਦੇ ਇਹ ਕਿੱਸੇ ਲੋਕਾਂ ਦੀ ਜੁਬਾਨ 'ਤੇ ਹਨ। ਪਰ ਉਨ੍ਹਾਂ ਦੀ ਇਹ ਤਸਵੀਰ ਦੇਖ ਕੇ ਟਵਿਟਰ 'ਤੇ ਲੋਕ ਉਨ੍ਹਾਂ ਦੀ ਤਰੀਫ ਕਰਦੇ ਨਹੀਂ ਥੱਕ ਰਹੇ ਹਾਂ। ਇਸ ਤਸਵੀਰ 'ਚ ਗੇਟਲ ਸਿਏਟਲ ਦੇ ਇਕ ਫਾਸਟ ਫੂਡ ਰੇਸਤਰਾਂ ਦੇ ਬਾਹਰ ਲਾਈਨ 'ਚ ਖੜ੍ਹੇ ਨਜ਼ਰ ਆ ਰਹੇ ਹਨ। ਉਹ ਵੀ ਸਿਰਫ 8 ਡਾਲਰ (ਕਰੀਬ 500 ਰੁਪਏ) ਦੇ ਬਰਗਰ-ਫਰਾਈ ਅਤੇ ਕੋਕ ਲਈ।

ਗੇਟਸ ਬਰਗਰ ਦੇ ਸ਼ੌਕੀਨ ਹਨ ਅਤੇ ਇਕ ਖਾਸ ਦੁਕਾਨ 'ਤੇ ਅੱਜ ਵੀ ਬਰਗਰ ਖਾਣ ਜਾਂਦੇ ਹਨ। ਉਨ੍ਹਾਂ ਦੀ ਇਸ ਤਸਵੀਰ ਨੂੰ ਉਨ੍ਹਾਂ ਦੀ ਕੰਪਨੀ ਦੇ ਸਾਬਕਾ ਕਰਮਚਾਰੀ ਮਾਇਕ ਗੇਲੋਸ ਨੇ ਫੇਸਬੁੱਕ 'ਤੇ 15 ਜਨਵਰੀ ਨੂੰ ਸ਼ੇਅਰ ਕੀਤੀ ਸੀ। ਗੇਟਸ 'ਚ ਇਸ 'ਚ ਲਾਲ ਰੰਗ ਦੀ ਸਵੈਟਰ ਪਹਿਣੇ ਇਕ ਲੜਕੇ ਦੇ ਪਿੱਛੇ ਖੜ੍ਹੇ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਹ ਤਸਵੀਰ ਉਨ੍ਹਾਂ ਦੀ ਸਾਦਗੀ ਦੇ ਦਾਅਵਿਆਂ ਨੂੰ ਸਚ ਸਾਬਤ ਕਰਦੀ ਹੈ। ਇਸ ਤਸਵੀਰ ਰਾਹੀਂ ਮੌਜੂਦਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਵੀ ਨਿਸ਼ਾਨਾ ਸਾਧਿਆ ਗਿਆ ਹੈ। ਖੁਦ ਗੇਲੋਸ ਨੇ ਆਪਣੀ ਪੋਸਟ 'ਚ ਲਿਖਿਆ ਹੈ ਕਿ ਅਸਲ ਅਮੀਰ ਲੋਕ ਇਸ ਤਰ੍ਹਾਂ ਰਵੱਈਆ ਵਤੀਤ ਕਰਦੇ ਹਨ ਨਾ ਕਿ ਵ੍ਹਾਈਟ ਹਾਊਸ 'ਚ ਸੋਨੇ ਦੀ ਸੀਟ 'ਤੇ ਬੈਠ ਕੇ ਆਪਣੇ ਆਪ ਨੂੰ ਅਮੀਰ ਦੱਸਣ ਦੀ ਕੋਸ਼ਿਸ਼ ਕਰਨ ਵਾਲੇ। ਫੇਸਬੁੱਕ 'ਤੇ ਇਸ ਫੋਟੋ ਨੂੰ ਹੁਣ ਤੱਕ 15 ਹਜ਼ਾਰ ਤੋਂ ਜ਼ਿਆਦਾ ਲਾਈਕਸ ਅਤੇ 16 ਹਜ਼ਾਰ ਤੋਂ ਜ਼ਿਆਦਾ ਵਾਰ ਸ਼ੇਅਰ ਵੀ ਕੀਤਾ ਗਿਆ ਹੈ। ਇਸ ਤਸਵੀਰ 'ਤੇ ਇਕ ਟਵਿਟਰ ਯੂਜ਼ਰ ਐਰਿਨ ਹਾਕਸਵਰਥ ਨੇ ਲਿਖਿਆ ਕਿ ਮੈਨੂੰ ਖੁਸ਼ੀ ਹੈ ਕਿ ਸਿਏਟਲ ਦੇ ਹੋਰ ਨਿਵਾਸਿਆਂ ਦੀ ਤਰ੍ਹਾਂ ਬਿਲ ਗੇਟੇਸ ਵੀ ਆਪਣੀ ਪਸੰਦੀਦਾ ਚੀਜ ਖਾਣ ਲਈ ਆਮ ਲੋਕਾਂ ਵਿਚਾਲੇ ਝਿਝਕਦੇ ਨਹੀਂ ਹਨ। ਇਕ ਹੋਰ ਯੂਜ਼ਰ ਰਿਆਨ ਯਾਮਾਮੋਤੋ ਨੇ ਲਿਖਿਆ ਕਿ ਡਿਕਸ ਡਰਾਈਵ ਇਨਸ ਦੇ ਬਰਗਰ 'ਚ ਕੁਝ ਤਾਂ ਖਾਸ ਗੱਲ ਜ਼ਰੂਰ ਹੋਵੇਗੀ ਜੋ ਬਿਲ ਗੇਟੇਸ ਉਸ ਨੂੰ ਖਾਣ ਲਈ ਲਾਈਨ 'ਚ ਲੱਗੇ ਹਨ।