Geneva Motor Show 2018 : ਅਗ੍ਰੈਸਿਵ ਡਿਜ਼ਾਈਨ ਦੇ ਕਾਰਨ ਆਕਰਸ਼ਣ ਦਾ ਕੇਂਦਰ ਬਣੀ ਇਹ ਕਾਰ

03/14/2018 2:03:59 AM

ਜਲੰਧਰ—ਸਵੀਡਨ ਦੀ ਹਾਈ ਪ੍ਰਫਾਮੈਂਸ ਸਪੋਰਟਸ ਕਾਰ ਨਿਰਮਾਤਾ ਕੰਪਨੀ  Koenigsegg ਆਟੋਮੋਟਿਵ ਨੇ 2018 ਜੇਨੇਵਾ ਮੋਟਰ ਸ਼ੋਅ 'ਚ ਅਜਿਹੀ ਸ਼ਾਨਦਾਰ ਅਗ੍ਰੈਸਿਵ ਡਿਜ਼ਾਈਨ ਵਾਲੀ ਕਾਰ ਨੂੰ ਲਾਂਚ ਕੀਤਾ ਹੈ, ਜਿਸ ਨੂੰ ਇਕ ਵਾਰ ਸਿਰਫ ਦੇਖਣ ਲਈ ਹੀ ਲੋਕਾਂ ਦੀ ਭੀੜ ਲੱਗੀ ਹੋਈ ਹੈ।

Regera ਨਾਮਕ  ਇਸ ਕਾਰ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਹ ਦੋ ਸੋਰਸਿਸ ਤੋਂ ਪਾਵਰ ਲੈ ਕੇ 20 ਸੈਕੰਡ 'ਚ 0 ਤੋਂ 400 ਦੀ ਸਪੀਡ ਤਕ ਪਹੁੰਚ ਜਾਂਦੀ ਹੈ। ਇਸ 'ਚ 1,100 ਹਾਰਸ ਪਾਵਰ  ਪੈਦਾ ਕਰਨ ਵਾਲੇ V8 ਇੰਜਣ ਅਤੇ ਫਾਰਮੁੱਲਾ ਗ੍ਰੇਡ 1 ਤੋਂ ਬਣਾਈ ਗਈ 670 ਹਾਰਸ ਪਾਵਰ ਪੈਦਾ ਕਰਨ ਵਾਲੀ ਬੈਟਰੀ ਨੂੰ Koenigsegg  ਡਾਇਰੈਕਟ ਡਰਾਈਵ ਸਿਸਟਮ ਦੇ ਨਾਲ ਜੋੜਿਆ ਗਿਆ ਹੈ ਜੋ ਦੋਵਾਂ ਤੋਂ ਪਾਵਰ ਨੂੰ ਇਕੱਠਾ ਕਰ ਕੇ ਕਾਰ ਨੂੰ ਰਫਤਾਰ ਫੜਨ 'ਚ ਮਦਦ ਕਰਦਾ ਹੈ।

ਇਸ ਦੀ ਕੀਮਤ ਨੂੰ ਲੈ ਕੇ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਇੰਨਾ ਜ਼ਰੂਰ ਦੱਸਿਆ ਗਿਆ ਹੈ ਕਿ ਇਸ ਕਾਰ ਦੇ ਸਿਰਫ 80 ਯੂਨਿਟ ਹੀ ਬਣਾਏ ਜਾਣਗੇ।