ਨੀਤਾ ਅੰਬਾਨੀ ਦਾ ਇਹ ਖੂਬਸੂਰਤ ਬੈਗ ਬਣਿਆ ਹੈ ਡਾਇਮੰਡ ਅਤੇ ਵ੍ਹਾਈਟ ਗੋਲਡ ਨਾਲ

06/28/2019 10:05:54 AM

ਮੁੰਬਈ — ਦੇਸ਼ ਦੇ ਸਭ ਤੋਂ ਅਮੀਰ ਬਿਜ਼ਨੈੱਸਮੈਨ ਮੁਕੇਸ਼ ਅੰਬਾਨੀ ਦਾ ਪਰਿਵਾਰ ਅਕਸਰ ਸੁਰਖੀਆਂ ’ਚ ਬਣਿਆ ਰਹਿੰਦਾ ਹੈ। ਕੁਝ ਸਮਾਂ ਪਹਿਲਾਂ ਹੀ ਆਕਾਸ਼ ਅੰਬਾਨੀ ਦੀ ਰਾਇਲ ਵੈਡਿੰਗ ’ਚ ਕਈ ਸਟਾਰਸ ਸ਼ਾਮਲ ਹੋਏ ਸਨ। ਕਾਫੀ ਲੰਮੇ ਸਮੇਂ ਤੱਕ ਇਹ ਵਿਆਹ ਸੁਰਖੀਆਂ ’ਚ ਰਿਹਾ ਸੀ। ਜਿਸ ਤੋਂ ਬਾਅਦ ਹਾਲ ਹੀ ’ਚ ਨੀਤਾ ਅੰਬਾਨੀ ਚਰਚਾ ’ਚ ਆਈ ਹੈ। ਖੂਬਸੂਰਤ ਹੋਣ ਦੇ ਨਾਲ-ਨਾਲ ਨੀਤਾ ਅੰਬਾਨੀ ਸਟਾਈਲਿਸ਼ ਵੀ ਹੈ। ਉਨ੍ਹਾਂ ਦੀ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਤਸਵੀਰ ’ਚ ਉਹ ਕਰਿਸ਼ਮਾ ਕਪੂਰ ਅਤੇ ਕਰੀਨਾ ਕਪੂਰ ਖਾਨ ਨਾਲ ਦਿਖਾਈ ਦੇ ਰਹੀ ਹੈ।
ਤੁਹਾਨੂੰ ਦੱਸ ਦਈਏ ਕਿ ਇਸ ਤਸਵੀਰ ਨੂੰ ਕਰਿਸ਼ਮਾ ਕਪੂਰ ਨੇ ਆਪਣੇ ਇੰਸਟਾਗ੍ਰਾਮ ’ਤੇ ਸਾਂਝਾ ਕੀਤਾ ਸੀ। ਇਹ ਫੋਟੋ ਲੰਡਨ ਦੀ ਹੈ। ਇਸ ਤਸਵੀਰ ’ਚ ਨੀਤਾ ਅੰਬਾਨੀ ਨੇ ਜੋ ਬੈਗ ਕੈਰੀ ਕੀਤਾ ਹੋਇਆ ਹੈ, ਉਹ ਬੇਹੱਦ ਹੀ ਖਾਸ ਹੈ। ਇਹ ਬੈਗ ਡਾਇਮੰਡ ਅਤੇ ਵ੍ਹਾਈਟ ਗੋਲਡ ਨਾਲ ਬਣਿਆ ਹੈ। ਸੋਸ਼ਲ ਮੀਡੀਆ ’ਤੇ ਇਸ ਬੈਗ ਦੀ ਤਸਵੀਰ ਖੂਬ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਜ਼ਿਕਰਯੋਗ ਹੈ ਕਿ ਇਸੇ ਸਾਲ 9 ਮਾਰਚ ਨੂੰ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਵੱਡੇ ਬੇਟੇ ਆਕਾਸ਼ ਅੰਬਾਨੀ ਨੇ ਸ਼ਲੋਕਾ ਮਹਿਤਾ ਨਾਲ ਵਿਆਹ ਕਰਵਾਇਆ ਹੈ। ਇਸ ਵਿਆਹ ’ਚ ਬਾਲੀਵੁੱਡ ਜਗਤ ਦੀਆਂ ਕਈ ਵੱਡੀਆਂ ਹਸਤੀਆਂ ਸ਼ਾਮਲ ਹੋਈਆਂ ਸਨ। ਸਵਿਟਜ਼ਰਲੈਂਡ ’ਚ ਪਹਿਲਾਂ ਪ੍ਰੀ ਵੈਡਿੰਗ ਸੈਲੀਬ੍ਰੇਸ਼ਨ ਕੀਤਾ ਗਿਆ ਸੀ।