ਧੋਖਾਧੜੀ ਤੋਂ ਬਚਣ ਲਈ IRDAI ਨੇ ਜਾਰੀ ਕੀਤੀ ਇਹ ਚਿਤਾਵਨੀ

08/19/2019 2:58:50 PM

 

ਨਵੀਂ ਦਿੱਲੀ — ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਆਫ ਇੰਡੀਆ(IRDAI) ਨੇ ਬੀਮਾ ਖਰੀਦਣ ਵਾਲੇ ਲੋਕਾਂ ਨੂੰ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਫਰਜ਼ੀ ਵੈਬਸਾਈਟ ਅਤੇ ਈ-ਮੇਲ ਆਈ.ਡੀ. ਤੋਂ ਬਚ ਕੇ ਰਹਿਣ ਦੀ ਸਲਾਹ ਦਿੱਤੀ ਹੈ। ਅਜਿਹਾ ਨਾ ਕਰਨ 'ਤੇ ਤੁਹਾਨੂੰ ਚੂਨਾ ਲੱਗ ਸਕਦਾ ਹੈ ਜਾਂ ਫਿਰ ਤੁਸੀਂ ਮੁਸ਼ਕਲ 'ਚ ਫੱਸ ਸਕਦੇ ਹੋ। 

ਇਨ੍ਹਾਂ ਵੈਬਸਾਈਟ ਤੋਂ ਨਾ ਖਰੀਦੋ ਬੀਮਾ

IRDAI ਨੇ ਪਬਲਿਕ ਨੋਟਿਸ ਜਾਰੀ ਕਰਕੇ ਦੱਸਿਆ ਹੈ ਕਿ IRDAI ਦੇ ਨਾਮ 'ਤੇ ਕੁਝ ਫਰਜ਼ੀ ਵੈਬਸਾਈਟ ਬੀਮਾ ਵੇਚ ਰਹੀਆਂ ਹਨ ਜਦੋਂਕਿ IRDAI ਅਸਲ 'ਚ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕਰਦਾ ਹੈ। IRDAI ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ IRDAI ਨਾਮ ਦੀ ਵੈਬਸਾਈਟ ਕੋਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਬੀਮਾ ਉਤਪਾਦ ਨਾ ਖਰੀਦਣ। ਇਰਡਾ ਨੇ ਕਿਹਾ ਹੈ ਕਿ ਉਹ ਇਸ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਕਿਸੇ ਵੈਬਸਾਈਟ ਦਾ ਸੰਚਾਲਨ ਨਹੀਂ ਕਰਦੀ ਹੈ। 

ਸਿਰਫ ਦੋ ਵੈਬਸਾਈਟ ਦਾ ਸੰਚਾਲਨ

IRDAI ਸਿਰਫ ਦੋ ਵੈਬਸਾਈਟ ਦਾ ਸੰਚਾਲਨ ਕਰਦੀ ਹੈ ਇਹ ਹਨ www.irdai.gov.in ਅਤੇ -www.irdaonline.org। ਇਨ੍ਹਾਂ ਦੋਵਾਂ ਵੈਬਸਾਈਟ 'ਤੇ ਅਥਾਰਟੀ ਆਪਣੇ ਵਲੋਂ ਤੈਅ ਕੀਤੇ ਗਏ ਨਿਯਮਾਂ ਅਤੇ ਸਰਕੂਲਰ ਆਦਿ ਦੀ ਜਾਣਕਾਰੀ ਦਿੰਦੀ ਹੈ। ਅਥਾਰਟੀ ਦਾ ਕੋਈ ਵੀ ਅਧਿਕਾਰੀ ਕਿਸੇ ਵੀ ਤਰ੍ਹਾਂ ਦੀ ਵਿਕਰੀ ਨਹੀਂ ਕਰਦਾ ਹੈ। ਅਧਿਕਾਰੀ ਪ੍ਰੀਮੀਅਮ, ਨਿਵੇਸ਼ ਅਤੇ ਬੋਨਸ ਬਾਰੇ ਵੀ ਗੱਲ ਨਹੀਂ ਕਰਦੇ। IRDAI ਨੇ ਕਿਹਾ ਹੈ ਕਿ ਬਿਨਾਂ ਰਜਿਸਟਰੇਸ਼ਨ ਦੇ ਬੀਮਾ ਵੇਚਣ 'ਤ ਅਥਾਰਟੀ ਕਾਰਵਾਈ ਕਰੇਗਾ। 

IRDAI ਤੋਂ ਆਏ ਫੋਨ ਤਾਂ ਕਰੋ ਇਹ ਕੰਮ

ਫਰਜ਼ੀ ਵੈਬਸਾਈਟ ਤੋਂ ਬੀਮਾ ਖੀਰਦਣ 'ਤੇ ਤੁਸੀਂ ਖੋਖਾਧੜੀ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਜੇਕਰ ਤੁਹਾਨੂੰ IRDAI ਤੋਂ ਫੋਨ ਆਏ, ਤਾਂ ਤੁਰੰਤ ਪੁਲਸ ਨੂੰ ਸ਼ਿਕਾਇਤ ਕਰੋ। ਅਜਿਹਾ ਨਾ ਕਰਨ 'ਤੇ ਤੁਹਾਨੂੰ ਨੁਕਸਾਨ ਹੋ ਸਕਦਾ ਹੈ।