ਕੋਰੋਨਾ ਆਫ਼ਤ ਦਰਮਿਆਨ ਇਨ੍ਹਾਂ ਹਵਾਈ ਯਾਤਰੀਆਂ ਨੂੰ ਨਹੀਂ ਮਿਲੇਗੀ ਭੋਜਨ ਦੀ ਸਹੂਲਤ

04/12/2021 6:28:57 PM

ਨਵੀਂ ਦਿੱਲੀ (ਪੀ. ਟੀ.) - ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਏਅਰ ਲਾਈਨ ਨੂੰ ਉਡਾਣ ਦੌਰਾਨ ਖਾਣਾ ਮੁਹੱਈਆ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਕਿਉਂਕਿ ਹੁਣ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਹੀ ਜਾ ਰਹੇ ਹਨ। ਇਹ ਪਾਬੰਦੀ ਉਨ੍ਹਾਂ ਯਾਤਰੀਆਂ 'ਤੇ ਲਗਾਈ ਗਈ ਹੈ ਜਿਨ੍ਹਾਂ ਦੀ ਯਾਤਰਾ ਦੀ ਮਿਆਦ ਦੋ ਘੰਟਿਆਂ ਤੋਂ ਘੱਟ ਹੈ। ਮੰਤਰਾਲੇ ਨੇ ਆਪਣੇ ਆਦੇਸ਼ ਵਿਚ ਕਿਹਾ ਹੈ ਕਿ ਇਹ ਪਾਬੰਦੀ ਵੀਰਵਾਰ ਤੋਂ ਲਾਗੂ ਹੋ ਜਾਵੇਗੀ। ਪਿਛਲੇ ਸਾਲ ਕੋਰੋਨਾ ਵਾਇਰਸ ਤਾਲਾਬੰਦੀ ਤੋਂ ਬਾਅਦ ਜਦੋਂ ਘਰੇਲੂ ਉਡਾਣ ਸੇਵਾਵਾਂ 25 ਮਈ ਤੋਂ ਸ਼ੁਰੂ ਕੀਤੀਆਂ ਗਈਆਂ ਸਨ, ਮੰਤਰਾਲੇ ਨੇ ਏਅਰਲਾਈਨਾਂ ਨੂੰ ਕੁਝ ਸ਼ਰਤਾਂ ਅਧੀਨ ਜਹਾਜ਼ਾਂ ਵਿਚ ਭੋਜਨ ਮੁਹੱਈਆ ਕਰਾਉਣ ਦੀ ਆਗਿਆ ਦੇ ਦਿੱਤੀ ਸੀ। 

ਇਹ ਵੀ ਪੜ੍ਹੋ: 13 ਅਪ੍ਰੈਲ ਤੋਂ 8 ਦਿਨਾਂ ਲਈ ਬੰਦ ਰਹਿਣ ਵਾਲੇ ਹਨ ਬੈਂਕ, ਕੱਲ੍ਹ ਹੀ ਪੂਰੇ ਕਰ ਲਓ ਕੰਮ

ਹੁਣ ਆਪਣੇ ਨਵੇਂ ਨਿਰਦੇਸ਼ਾਂ ਵਿਚ ਮੰਤਰਾਲੇ ਨੇ ਕਿਹਾ ਹੈ, 'ਘਰੇਲੂ ਖੇਤਰਾਂ ਵਿਚ ਜਹਾਜ਼ ਚਲਾਉਣ ਵਾਲੀਆਂ ਏਅਰ ਲਾਈਨ ਕੰਪਨੀਆਂ ਉਡਾਨ ਦੌਰਾਨ ਭੋਜਨ ਮੁਹੱਈਆ ਕਰਵਾ ਸਕਦੀਆਂ ਹਨ ਜਿੱਥੇ ਜਹਾਜ਼ ਦਾ ਸਫ਼ਰ ਦੋ ਘੰਟੇ ਜਾਂ ਇਸ ਤੋਂ ਵੱਧ ਦਾ ਹੈ।' 

ਮੰਤਰਾਲੇ ਨੇ ਕਿਹਾ ਕਿ 'ਕੋਵਿਡ -19 ਅਤੇ ਇਸ ਦੇ ਵੱਖ ਵੱਖ ਰੂਪਾਂ ਦੇ ਵਧ ਰਹੇ ਖ਼ਤਰੇ ਨੂੰ ਵੇਖਦੇ ਹੋਏ, ਉਸਨੇ ਘਰੇਲੂ ਉਡਾਣਾਂ 'ਚ ਯਾਤਰਾ ਦੌਰਾਨ ਭੋਜਨ ਪ੍ਰਦਾਨ ਕਰਨ ਦੀ ਸਹੂਲਤ ਦੀ ਸਮੀਖਿਆ ਕਰਨ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ: ਜਨਧਨ ਖ਼ਾਤਾਧਾਰਕਾਂ ਲਈ ਅਹਿਮ ਖ਼ਬਰ, 1.3 ਲੱਖ ਦਾ ਬੀਮਾ ਲੈਣਾ ਚਾਹੁੰਦੇ ਹੋ ਤਾਂ ਜਲਦ ਕਰੋ ਇਹ ਕੰਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur