1 ਸਤੰਬਰ ਤੋਂ ਏਅਰ ਇੰਡੀਆ ਦੇ ਕਰਮਚਾਰੀਆਂ ਦੀ ਤਨਖਾਹ ’ਚ ਕਟੌਤੀ ਹੋਵੇਗੀ ਬੰਦ

08/26/2022 6:39:24 PM

ਨਵੀਂ ਦਿੱਲੀ-ਏਅਰ ਇੰਡੀਆ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਕਰਮਚਾਰੀਆਂ ਦੀਆਂ ਤਨਖਾਹਾਂ ’ਚ ਜੋ ਕਟੌਤੀ ਕੀਤੀ ਜਾ ਰਹੀ ਸੀ, ਉਹ ਹੁਣ 1 ਸਤੰਬਰ ਤੋਂ ਬੰਦ ਕਰ ਦਿੱਤੀ ਜਾਵੇਗੀ। ਇਸ ਨਾਲ ਏਅਰਲਾਈਨ ਦੇ ਕਰਮਚਾਰੀਆਂ ਨੂੰ ਮਹਾਮਾਰੀ ਤੋਂ ਪਹਿਲਾਂ ਜੋ ਤਨਖਾਹ ਮਿਲਦੀ ਸੀ, ਹੁਣ ਉਨ੍ਹਾਂ ਨੂੰ 1 ਸਤੰਬਰ ਤੋਂ ਉਹੀ ਤਨਖਾਹ ਮਿਲਣੀ ਸ਼ੁਰੂ ਹੋ ਜਾਵੇਗੀ। ਟਾਟਾ ਸਮੂਹ ਨੇ ਇਸ ਸਾਲ ਜਨਵਰੀ ’ਚ ਏਅਰ ਇੰਡੀਆ ਨੂੰ ਐਕਵਾਇਰ ਕੀਤਾ ਸੀ। ਏਅਰਲਾਈਨ ਨੇ 1 ਸਤੰਬਰ ਤੋਂ ਚਾਲਕ ਦਲ ਦੇ ਮੈਂਬਰਾਂ ਲਈ ਭੱਤਿਆਂ ਅਤੇ ਭੋਜਨ ਵਿਵਸਥਾ ’ਚ ਸੋਧ ਕਰਨ ਦਾ ਵੀ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ :ਯੂਕ੍ਰੇਨ ਦੇ ਪ੍ਰਮਾਣੂ ਪਲਾਂਟ ਦਾ ਬਿਜਲੀ ਗ੍ਰਿਡ ਤੋਂ ਟੁੱਟਿਆ ਸੰਪਰਕ

ਏਅਰ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਮੈਨੇਜਿੰਗ ਡਾਇਰੈਕਟਰ ਕੈਂਪਬੈਲ ਵਿਲਸਨ ਨੇ ਕਰਮਚਾਰੀਆਂ ਨੂੰ ਭੇਜੇ ਸੰਦੇਸ਼ ’ਚ ਕਿਹਾ ਕਿ ਏਅਰਲਾਈਨ ਸਾਰੇ ਕਰਮਚਾਰੀਆਂ ਦੀ ਤਨਖਾਹ ’ਚ ਕੀਤੀ ਜਾ ਰਹੀ ਕਟੌਤੀ 1 ਸਤੰਬਰ 2022 ਤੋਂ ਬੰਦ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਏਅਰਲਾਈਨ ਨੂੰ ਮੁਨਾਫ਼ਾ ਕਮਾਉਣ ਲਈ ਅਜੇ ਹੋਰ ਬਹੁਤ ਕੁਝ ਕਰਨਾ ਹੋਵੇਗਾ। ਕੋਵਿਡ-19 ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਏਅਰਲਾਈਨ ਇੰਡਸਟਰੀ ਨੂੰ ਖਰਚੇ ਘਟਾਉਣ ਲਈ ਤਨਖਾਹਾਂ ’ਚ ਕਟੌਤੀ ਸਮੇਤ ਕਈ ਕਦਮ ਚੁੱਕਣੇ ਪਏ ਸਨ।

ਇਹ ਵੀ ਪੜ੍ਹੋ : ਮੁਰਾਦਾਬਾਦ : ਤਿੰਨ ਮੰਜ਼ਿਲਾ ਇਮਾਰਤ 'ਚ ਲੱਗੀ ਭਿਆਨਕ ਅੱਗ, 2 ਬੱਚਿਆਂ ਸਮੇਤ 5 ਦੀ ਮੌਤ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 

Karan Kumar

This news is Content Editor Karan Kumar