ਦੁਨੀਆ ''ਤੇ ਹੈ 188 ਲੱਖ ਕਰੋੜ ਦਾ ਕਰਜ਼, ਜਾਣੋ ਭਾਰਤ ''ਤੇ ਹੈ ਕਿੰਨਾ

11/08/2019 5:24:26 PM

ਨਵੀਂ ਦਿੱਲੀ — IMF ਦੀ ਰਿਪੋਰਟ ਮੁਤਾਬਕ ਪੂਰੀ ਦੁਨੀਆ 'ਤੇ ਕਰਜ਼ੇ ਦਾ ਬੋਝ ਲਗਭਗ 188 ਟ੍ਰਿਲੀਅਨ ਡਾਲਰ(188 ਲੱਖ ਕਰੋੜ ਡਾਲਰ) ਦਾ ਹੈ। ਇਸ ਰਕਮ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਭਾਰਤ ਦੀ ਅਰਥਵਿਵਸਥਾ ਦਾ ਆਕਾਰ ਸਿਰਫ 2.7 ਕਰੋੜ ਡਾਲਰ ਦਾ ਹੈ, ਜਦੋਂਕਿ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਅਮਰੀਕਾ ਦਾ ਆਕਾਰ ਕਰੀਬ 21.35 ਲੱਖ ਕਰੋੜ ਡਾਲਰ ਦਾ ਹੈ। 

ਕਰਜ਼ੇ ਦੀ ਰਾਸ਼ੀ ਗਲੋਬਲ ਉਤਪਾਦਨ ਤੋਂ ਦੁੱਗਣੀ

IMF ਦੀ ਪ੍ਰਮੁੱਖ ਕ੍ਰਿਸਟਲੀਨਾ ਜਾਰਜੀਵਾ ਨੇ ਕਰਜ਼ੇ ਦੇ ਇੰਨੇ ਵੱਡੇ ਆਕਾਰ 'ਤੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕਰਜ਼ੇ ਦੀ ਰਾਸ਼ੀ ਦੁਨੀਆ ਦੇ ਕੁੱਲ ਉਤਪਾਦਨ ਦੇ ਦੁੱਗਣੇ ਤੋਂ ਵੀ ਜ਼ਿਆਦਾ ਹੈ। ਉਨ੍ਹਾਂ ਨੇ ਚਿਤਾਵਨੀ ਭਰੇ ਲਹਿਜ਼ੇ ਨਾਲ ਕਿਹਾ ਕਿ ਜੇਕਰ ਅਰਥਵਿਵਸਥਾ ਦੀ ਰਫਤਾਰ ਘੱਟ ਜਾਂਦੀ ਹੈ ਤਾਂ ਸਰਕਾਰਾਂ ਅਤੇ ਵਿਅਕਤੀ ਖਤਰੇ 'ਚ ਘਿਰ ਜਾਣਗੇ। ਜ਼ਿਕਰਯੋਗ ਹੈ ਕਿ 2016 'ਚ ਪੂਰੀ ਦੁਨੀਆ 'ਤੇ ਕਰਜ਼ੇ ਦਾ ਬੋਝ ਕਰੀਬ 188 ਲੱਖ ਕਰੋੜ ਡਾਲਰ ਸੀ। 

ਭਾਰਤ ਦੇ ਸਿਰ 543 ਅਰਬ ਡਾਲਰ ਦਾ ਵਿਦੇਸ਼ੀ ਕਰਜ਼ਾ

ਜੂਨ ਦੇ ਮਹੀਨੇ 'ਚ ਰਿਜ਼ਰਵ ਬੈਂਕ ਆਫ ਇੰਡੀਆ ਦੀ ਇਕ ਰਿਪੋਰਟ ਆਈ ਸੀ ਜਿਸ ਮੁਤਾਬਕ ਭਾਰਤ ਦਾ ਕੁੱਲ ਬਾਹਰੀ ਕਰਜ਼ਾ ਮਾਰਚ 2019 ਤੱਕ 543 ਅਰਬ ਡਾਲਰ ਦਾ ਸੀ। ਮਾਰਚ 2018 ਦੇ ਮੁਕਾਬਲੇ ਬਾਹਰੀ ਕਰਜ਼ੇ ਦੀ ਰਾਸ਼ੀ 'ਚ ਕਰੀਬ 13.7 ਅਰਬ ਡਾਲਰ ਦਾ ਕਰਜ਼ਾ ਵਧਿਆ। ਜੀ.ਡੀ.ਪੀ. ਦੀ ਤੁਲਨਾ ਕਰੀਏ ਤਾਂ ਇਹ ਰਾਸ਼ੀ 19.7 ਫੀਸਦੀ ਸੀ।

ਹਰ ਸਾਲ ਲੱਖਾਂ ਕਰੋੜ ਤੱਕ ਦੇ ਵਿਆਜ ਦਾ ਭੁਗਤਾਨ ਕਰਦੀ ਹੈ ਸਰਕਾਰ

ਕੇਂਦਰ ਸਰਕਾਰ ਹਰ ਸਾਲ ਲੱਖਾਂ ਕਰੋੜ ਰੁਪਏ ਸਿਰਫ ਕਰਜ਼ੇ ਦੇ ਵਿਆਜ ਦਾ ਭੁਗਤਾਨ ਕਰਨ ਲਈ ਖਰਚ ਕਰ ਦਿੰਦੀ ਹੈ। ਪਹਿਲੇ ਬਜਟ ਵਿਚ ਸਰਕਾਰ ਨੇ ਕਰਜ਼ੇ ਦਾ ਵਿਆਜ ਭੁਗਤਨ ਲਈ 5.75 ਲੱਖ ਕਰੋੜ ਰੁਪਏ ਅਲਾਟ ਕੀਤੇ ਸਨ। ਬਜਟ 2019-20 ਦੀ ਗੱਲ ਕਰੀਏ ਤਾਂ ਸਰਕਾਰ ਨੇ ਕਰੀਬ 27.80 ਲੱਖ ਕਰੋੜ ਰੁਪਏ ਖਰਚ ਕਰਨ ਦਾ ਟੀਚਾ ਰੱਖਿਆ ਹੈ।