EPF 'ਚੋਂ ਪੈਸੇ ਕਢਵਾਉਣ 'ਤੇ ਵੀ ਲਗ ਸਕਦਾ ਹੈ ਟੈਕਸ, ਜਾਣੋ ਇਸ ਤੋਂ ਬਚਣ ਦਾ ਢੰਗ

05/27/2019 12:59:09 PM

ਨਵੀਂ ਦਿੱਲੀ — ਕਰਮਚਾਰੀ ਪ੍ਰਾਵੀਡੈਂਟ ਫੰਡ ਸੰਗਠਨ(EPFO) ਸਾਰੇ ਤਨਖਾਹ ਲੈਣ ਵਾਲੇ ਕਰਮਚਾਰੀਆਂ ਲਈ ਕਰਮਚਾਰੀ ਪ੍ਰਾਵੀਡੈਂਟ ਫੰਡ ਦੀ ਪੇਸ਼ਕਸ਼ ਕਰਦਾ ਹੈ। ਦੇਸ਼ ਵਿਚ 20 ਤੋਂ ਜ਼ਿਆਦਾ ਕਰਮਚਾਰੀਆਂ ਦੀ ਸੰਖਿਆ ਵਾਲੀ ਸੰਸਥਾ 'ਚ ਸਾਰੇ ਕਰਮਚਾਰੀਆਂ ਦੀ ਸੈਲਰੀ ਵਿਚੋਂ 12 ਫੀਸਦੀ EPF 'ਚ ਯੋਗਦਾਨ ਜਾਂਦਾ ਹੈ ਅਤੇ ਉਨ੍ਹਾਂ ਹੀ ਯੋਗਦਾਨ ਰੁਜ਼ਗਾਰਦਾਤਾ ਵਲੋਂ ਵੀ ਜਮ੍ਹਾ ਕਰਵਾਇਆ ਜਾਂਦਾ ਹੈ। ਜੇਕਰ ਤੁਸੀਂ ਵੀ ਇਕ ਤਨਖਾਹ ਲੈਣ ਵਾਲੇ ਕਰਮਚਾਰੀ ਹੋ ਅਤੇ ਤੁਹਾਡਾ ਵੀ EPF 'ਚ ਪੈਸਾ ਜਮ੍ਹਾ ਹੋ ਰਿਹਾ ਹੈ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦੈ ਕਿ PF ਦੇ ਪੈਸੇ 'ਤੇ ਵੀ ਟੈਕਸ ਲਗਦਾ ਹੈ ਜੇਕਰ PF ਦਾ ਪੈਸਾ EPF ਦੀ ਮੈਂਬਰਸ਼ਿਪ ਦੇ 5 ਸਾਲ ਪੂਰਾ ਹੋਣ ਤੋਂ ਪਹਿਲਾਂ ਕਢਵਾਇਆ ਜਾਂਦਾ ਹੈ। 

ਇਨਕਮ ਟੈਕਸ ਐਕਟ ਦੇ ਤਹਿਤ 5 ਸਾਲ ਦੀ ਨਿਰੰਤਰ ਸੇਵਾ ਦੇ ਬਾਅਦ PF ਰਾਸ਼ੀ ਟੈਕਸ ਫਰੀ ਹੋ ਜਾਵੇਗੀ । ਜੇਕਰ ਇਸ ਮਿਆਦ ਦੌਰਾਨ ਨੌਕਰੀ ਵਿਚ ਕੋਈ ਬਦਲਾਅ ਹੁੰਦਾ ਹੈ ਤਾਂ ਕੁੱਲ PF ਬੈਲੇਂਸ ਨਵੇਂ ਰੁਜ਼ਗਾਰਦਾਤਾ ਵਲੋਂ ਬਣਾਏ ਗਏ ਨਵੇਂ PF ਖਾਤੇ ਵਿਚ ਟਰਾਂਸਫਰ ਕਰ ਦਿੱਤਾ ਜਾਂਦਾ ਹੈ ਤਾਂ PF ਨੂੰ ਲਗਾਤਾਰ ਸਰਵਿਸ ਵਿਚ ਮੰਨਿਆ ਜਾਂਦਾ ਹੈ, ਪਰ PF ਯੋਗਦਾਨ ਵਿਚ ਕੋਈ ਰੁਕਾਵਟ ਨਹੀਂ ਆਉਣੀ ਚਾਹੀਦੀ।

ਲਗਾਤਾਰ 5 ਸਾਲ ਸਰਵਿਸ ਲਈ ਕੁਝ ਗੱਲਾਂ ਵਿਚ ਛੋਟ ਦਿੱਤੀ ਗਈ ਹੈ ਜਿਵੇਂ ਕਿ ਕਰਮਚਾਰੀ ਦੀ ਖਰਾਬ ਸਿਹਤ, ਰੁਜ਼ਗਾਰਦਾਤਾ ਦੇ ਕਾਰੋਬਾਰ ਦੇ ਰੁਕਣ ਜਾਂ ਕਰਮਚਾਰੀ ਦੀ ਪਹੁੰਚ ਤੋਂ ਵੱਖ ਕਾਰਨਾਂ ਦੇ ਕਾਰਨ ਨੌਕਰੀ ਛੁੱਟ ਜਾਣਾ। ਅਜਿਹੀ ਸਥਿਤੀ ਵਿਚ ਜਿਹੜਾ ਪੈਸਾ ਕਢਵਾਇਆ ਜਾਂਦਾ ਹੈ ਉਹ ਟੈਕਸ ਫਰੀ ਹੁੰਦਾ ਹੈ। 

ਜੇਕਰ ਕਰਮਚਾਰੀ ਚਾਹੇ ਤਾਂ EPF 'ਚ ਆਪਣਾ ਯੋਗਦਾਨ ਵਧਾ ਸਕਦਾ ਹੈ, ਪਰ ਰੁਜ਼ਗਾਰ ਦਾਤਾ ਵਲੋਂ ਸਿਰਫ 12 ਫੀਸਦੀ ਦਾ ਹੀ ਯੋਗਦਾਨ ਕੀਤਾ ਜਾਵੇਗਾ। PF ਤਨਖਾਹ ਲੈਣ ਵਾਲੇ ਲੋਕਾਂ ਦੇ ਰਿਟਾਇਰਮੈਂਟ ਅਤੇ ਭਵਿੱਖ ਲਈ ਕੰਮ ਆਉਂਦਾ ਹੈ। EPF 'ਚ ਜਮ੍ਹਾ ਰਾਸ਼ੀ 'ਤੇ ਪ੍ਰਤੀ ਸਾਲ ਵਿਆਜ ਦੀ ਦਰ 'ਚ ਸੋਧ ਕੀਤੀ ਜਾਂਦੀ ਹੈ। ਈ.ਪੀ.ਐੱਫ. ਨੇ ਵਿੱਤੀ ਸਾਲ 2018-19 ਲਈ 8.65 ਫੀਸਦੀ ਵਿਆਜ ਦਰ ਤੈਅ ਕੀਤੀ ਹੈ।