ਮਿਹਨਤ ਦੇ ਦਮ 'ਤੇ ਗੱਡੇ ਬੁਲੰਦੀ ਦੇ ਝੰਡੇ, ਹੁਣ ਹੈ ਇੰਨੀ ਤਨਖਾਹ ਕਿ ਤੁਸੀਂ ਹੋ ਜਾਓਗੇ ਹੈਰਾਨ

05/28/2017 9:55:09 AM

ਨਵੀਂ ਦਿੱਲੀ— ਜੇਕਰ ਕੋਈ ਆਪਣੇ ਜੀਵਨ 'ਚ ਕੁਝ ਬਣਨ ਦੀ ਇੱਛਾ ਪੱਕੀ ਧਾਰ ਲਵੇ ਤਾਂ ਇਕ ਨਾ ਇਕ ਦਿਨ ਉਹ ਕਾਮਯਾਬ ਜ਼ਰੂਰ ਹੁੰਦਾ ਹੈ। ਚੰਦਾ ਕੋਚਰ ਵੀ ਉਨ੍ਹਾਂ 'ਚੋਂ ਇਕ ਹੈ, ਜੋ ਆਪਣੀ ਮਿਹਨਤ ਸਦਕਾ ਅੱਜ ਨਿੱਜੀ ਖੇਤਰ ਦੀ ਇਕ ਬੈਂਕ ਦੀ ਪੂਰੀ ਵਾਗਡੋਰ ਸੰਭਾਲ ਰਹੀ ਹੈ। ਉਨ੍ਹਾਂ ਨੂੰ ਤਨਖਾਹ ਦੇ ਤੌਰ 'ਤੇ ਹਰ ਰੋਜ਼ 2.18 ਲੱਖ ਰੁਪਏ ਮਿਲਦੇ ਹਨ ਯਾਨੀ ਪੂਰੇ ਸਾਲ ਦੀ ਤਨਖਾਹ 7.85 ਕਰੋੜ ਰੁਪਏ ਹੈ। ਦੇਸ਼ ਦੇ ਨਿੱਜੀ ਖੇਤਰ ਦੇ ਸਭ ਤੋਂ ਵੱਡੇ ਆਈ. ਸੀ. ਆਈ. ਸੀ. ਆਈ. ਬੈਂਕ ਦੀ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਚੰਦਾ ਕੋਚਰ ਨੂੰ 2016-17 'ਚ ਕੁੱਲ 7.85 ਕਰੋੜ ਰੁਪਏ ਦਾ ਤਨਖਾਹ ਪੈਕੇਜ ਮਿਲਿਆ, ਜੋ ਉਨ੍ਹਾਂ ਦੀ ਪਿਛਲੀ ਤਨਖਾਹ ਦੀ ਤੁਲਨਾ 'ਚ 64 ਫੀਸਦੀ ਜ਼ਿਆਦਾ ਹੈ। ਰੋਜ਼ਾਨਾ ਆਧਾਰ 'ਤੇ ਇਸ ਨੂੰ ਦੇਖਿਆ ਜਾਵੇ ਤਾਂ ਕੋਚਰ ਨੂੰ ਹਰ ਦਿਨ 2.18 ਲੱਖ ਰੁਪਏ ਦੀ ਤਨਖਾਹ ਮਿਲੀ। ਇਹੀ ਨਹੀਂ ਸਾਲ ਦੌਰਾਨ ਬੈਂਕ ਨੇ ਉਨ੍ਹਾਂ ਨੂੰ 2.2 ਕਰੋੜ ਰੁਪਏ ਦਾ ਬੋਨਸ ਵੀ ਦਿੱਤਾ। 
ਕੋਚਰ ਨੂੰ ਮਿਲਦੀਆਂ ਹਨ ਕਈ ਸੁਵਿਧਾਵਾਂ 


ਕੋਚਰ ਨੂੰ ਭੱਤੇ ਦੇ ਤੌਰ 'ਤੇ ਰਹਿਣ ਦੀ ਸੁਵਿਧਾ, ਗੈਸ, ਬਿਜਲੀ, ਪਾਣੀ, ਸਜਾਵਟ, ਕਲੱਬ ਫੀਸ, ਸਮੂਹ ਬੀਮਾ, ਕਾਰ, ਟੈਲੀਫੋਨ, ਐੱਲ. ਟੀ. ਸੀ. ਅਤੇ ਭਵਿੱਖ ਫੰਡ ਜਮ੍ਹਾ ਵਰਗੀਆਂ ਸੁਵਿਧਾਵਾਂ ਵੀ ਮਿਲਦੀਆਂ ਹਨ। ਚੰਦਾ ਕੋਚਰ ਬੈਂਕਿੰਗ ਇੰਡਸਟਰੀ ਦੀਆਂ ਪ੍ਰਸਿੱਧ ਹਸਤੀਆਂ 'ਚੋਂ ਇਕ ਹੈ। ਉਨ੍ਹਾਂ ਨੇ ਆਪਣੀ ਪ੍ਰਤਿਭਾ, ਮਿਹਨਤ ਅਤੇ ਕਾਰੋਬਾਰੀ ਕੁਸ਼ਲਤਾ ਦੇ ਮੱਦੇਨਜ਼ਰ ਪੁਰਸ਼ ਪ੍ਰਧਾਨ ਬੈਂਕਿੰਗ ਦੁਨੀਆ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਇਹ ਸਾਬਤ ਕਰ ਦਿੱਤਾ ਕਿ ਇਕ ਮਿਹਨਤੀ ਔਰਤ ਚਾਹੇ ਤਾਂ ਕਿਸੇ ਵੀ ਕੰਮ ਨੂੰ ਕਰ ਸਕਦੀ ਹੈ। ਚੰਦਾ ਕੋਚਰ ਨਾ ਸਿਰਫ ਦੇਸ਼ ਸਗੋਂ ਵਿਦੇਸ਼ਾਂ ਦੀ ਨਾਮੀ ਮੈਗਜ਼ੀਨਾਂ 'ਚ ਵੀ ਆਪਣੀ ਜਗ੍ਹਾ ਬਣਾ ਚੁੱਕੀ ਹੈ। ਇਕ ਮਹਿਲਾ ਹੁੰਦੇ ਹੋਏ ਵੀ ਚੰਦਾ ਕੋਚਰ ਨੇ ਕਦੇ ਹਾਰ ਨਹੀਂ ਮੰਨੀ ਅਤੇ ਹਮੇਸ਼ਾ ਆਪਣੀ ਲਗਨ ਅਤੇ ਕੁਝ ਬਣਨ ਇੱਛਾ ਦੀ ਬਦੌਲਤ ਅੱਗੇ ਵਧਦੀ ਰਹੀ। ਅੱਜ ਇਕ ਮਹਿਲਾ ਦੇਸ਼ ਦੇ ਸਭ ਤੋਂ ਵੱਡੇ ਬੈਂਕ ਦੀ ਸੀ. ਈ. ਓ. ਹੈ। 


ਚੰਦਾ ਕੋਚਰ ਦਾ ਜਨਮ ਰਾਜਸਥਾਨ ਦੇ ਜੋਧਪੁਰ 'ਚ ਹੋਇਆ ਅਤੇ ਰਾਜਸਥਾਨ ਦੇ ਜੈਪੁਰ 'ਚ ਉਹ ਵੱਡੀ ਹੋਈ। ਉਨ੍ਹਾਂ ਨੇ ਜੈਪੁਰ ਦੇ ਸੈਂਟ ਐਂਜਲਾ ਸੋਫੀਆ ਸਕੂਲ 'ਚ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ। ਬਾਅਦ 'ਚ ਮੁੰਬਈ ਗਈ ਜਿੱਥੇ ਜੈ ਹਿੰਦ ਕਾਲਜ ਤੋਂ ਬੈਚੇਲਰ ਡਿਗਰੀ ਕੀਤੀ। 1982 'ਚ ਗਰੈਜ਼ੂਏਸ਼ਨ ਤੋਂ ਬਾਅਦ ਉਨ੍ਹਾਂ ਨੇ ਜਮਨਲਾਲ ਬਜਾਜ ਇੰਸਟੀਚਿਊਟ ਆਫ ਮੈਨੇਜਮੈਂਟ ਸਟੱਡੀਜ਼ ਮੁੰਬਈ 'ਚ ਮੈਨੇਜਮੈਂਟ ਦੇ ਖੇਤਰ 'ਚ ਮਾਸਟਰ ਡਿਗਰੀ ਪ੍ਰਾਪਤ ਕੀਤੀ। ਚੰਦਾ ਕੋਚਰ ਨੂੰ 2009 'ਚ ਆਈ. ਸੀ. ਆਈ. ਸੀ. ਆਈ. ਬੈਂਕ ਦੀ ਮੈਨੇਜਿੰਗ ਡਾਇਰੈਕਟਰ ਅਤੇ ਸੀ. ਈ. ਓ. ਵਜੋਂ ਨਿਯੁਕਤ ਕੀਤਾ ਗਿਆ।