ਅਕਤੂਬਰ ''ਚ ਸ਼ੇਅਰ ਬਾਜ਼ਾਰ ਪਹੁੰਚਿਆ ਨਵੇਂ ਰਿਕਾਰਡ ''ਤੇ, MF ਦੀ ਰਫਤਾਰ ਵੀ ਮਜ਼ਬੂਤ

11/11/2017 1:18:12 PM

ਨਵੀਂ ਦਿੱਲੀ—ਅਕਤੂਬਰ 'ਚ ਮਿਊਚੁਅਲ ਫੰਡਾਂ ਦੀ ਉੱਡਾਣ ਜਾਰੀ ਰਹੀ ਅਤੇ ਸ਼ੇਅਰ ਬਾਜ਼ਾਰ ਨਵੇਂ ਰਿਕਾਰਡ 'ਤੇ ਪਹੁੰਚ ਗਿਆ। ਪਿਛਲੇ ਮਹੀਨੇ ਬੈਂਚਮਾਰਕ ਸੈਂਸੈਕਸ 'ਚ ਛੇ ਫੀਸਦੀ ਦੀ ਉਛਾਲ ਦੌਰਾਨ ਇਕਵਟੀ ਯੋਜਨਾਵਾਂ 'ਚ ਸ਼ੁੱਧ ਰੂਪ ਨਾਲ 16,000 ਕਰੋੜ ਰੁਪਏ ਦਾ ਨਿਵੇਸ਼ ਹੋਇਆ। ਅਕਤੂਬਰ 'ਚ ਨਿਵੇਸ਼ ਹਾਲਾਂਕਿ ਇਸ ਤੋਂ ਪਿਛਲੇ ਦੋ ਮਹੀਨੇ ਦੇ ਮੁਕਾਬਲੇ ਘੱਟ ਰਿਹਾ, ਪਰ ਇਹ ਕੈਲੰਡਰ ਸਾਲ ਦੇ ਪਹਿਲੇ ਦੋ ਮਹੀਨੇ ਦੇ 11,000 ਕਰੋੜ ਰੁਪਏ ਦੇ ਔਸਤ ਮਾਸਿਕ ਨਿਵੇਸ਼ ਦੇ ਮੁਕਾਬਲੇ ਜ਼ਿਆਦਾ ਰਿਹਾ। ਅਗਸਤ ਅਤੇ ਸਤੰਬਰ 'ਚ ਬਾਜ਼ਾਰ 'ਚ ਕਮਜ਼ੋਰੀ ਦੇ ਵਿਚਕਾਰ ਇਕਵਟੀ ਮਿਊਚੁਅਲ ਫੰਡਾਂ 'ਚ ਔਸਤਨ 20,000 ਕਰੋੜ ਰੁਪਏ ਦਾ ਨਿਵੇਸ਼ ਹੋਇਆ। ਪਿਛਲੇ ਮਹੀਨੇ ਮਾਰਚ 2016 ਤੋਂ ਬਾਅਦ ਸਭ ਤੋਂ ਵੱਡੀ ਮਾਸਿਕ ਉਛਾਲ ਦੇ ਬਾਵਜੂਦ ਨਿਵੇਸ਼ ਦੀ ਮਜ਼ਬੂਤ ਰਫਤਾਰ ਬਣੀ ਰਹੀ। 
ਸਰਕਾਰੀ ਬੈਂਕਾਂ ਅਤੇ ਬੁਨਿਆਦੀ ਢਾਂਚਾ ਖੇਤਰ ਦੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਅਕਤੂਬਰ 'ਚ ਵੱਡੀ ਉਛਾਲ ਦਰਜ ਹੋਈ ਜਦਕਿ ਸਰਕਾਰ ਨੇ ਬੈਂਕਾਂ ਦੇ ਪੂਨਰਪੰਜੀਕਰਣ 'ਤੇ 2.11 ਲੱਖ ਕਰੋੜ ਰੁਪਏ ਅਤੇ ਸੜਕ ਖੇਤਰ 'ਚ 7 ਲੱਖ ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ। ਇਸ ਸਾਲ ਹੁਣ ਤੱਕ ਇਕਵਟੀ ਮਿਊਚੁਅਲ ਫੰਡ 'ਚ ਸ਼ੁੱਧ ਨਿਵੇਸ਼ ਵਧ ਕੇ 1.16 ਲੱਖ ਕਰੋੜ ਰੁਪਏ 'ਤੇ ਪਹੁੰਚ ਗਿਆ। ਭਾਰੀ ਨਿਵੇਸ਼ ਦੇ ਚੱਲਦੇ ਫੰਡ ਮੈਨੇਜ਼ਰਾਂ ਦੇ ਕੋਲ ਬਾਜ਼ਾਰ 'ਚ ਨਿਵੇਸ਼ ਲਈ ਖਾਸੀ ਨਕਦੀ ਉਪਲੱਬਧ ਹੋਈ। ਪਿਛਲੇ ਮਹੀਨੇ ਫੰਡ ਮੈਨੇਜਰਾਂ ਨੇ 9,000 ਕਰੋੜ ਰੁਪਏ ਦੇ ਸ਼ੇਅਰ ਖਰੀਦੇ ਅਤੇ ਇਸ ਦੇ ਨਾਲ ਹੀ ਇਸ ਸਾਲ ਹੁਣ ਤੱਕ ਉਨ੍ਹਾਂ ਦਾ ਨਿਵੇਸ਼ 95,500 ਕਰੋੜ ਰੁਪਏ 'ਤੇ ਪਹੁੰਚ ਗਿਆ। ਉਦਯੋਗ ਨਾਲ ਜੁੜੀਆਂ ਕੰਪਨੀਆਂ ਨੇ ਕਿਹਾ ਕਿ ਇਕਵਟੀ 'ਚ ਆਇਆ ਇਕ ਤਿਹਾਈ ਨਿਵੇਸ਼ ਐੱਸ.ਆਈ.ਪੀ. ਦੇ ਰਾਹੀਂ ਮਿਲਿਆ। ਇਸ ਦੇ ਰਾਹੀਂ ਹੋ ਰਹੇ ਨਿਵੇਸ਼ ਨੂੰ ਸਤਤ ਮੰਨਿਆ ਜਾਂਦਾ ਹੈ। 
ਸਿਟੀ ਬੈਂਕ ਨੇ ਪਿਛਲੇ ਹਫਤੇ ਇਕ ਨੋਟ 'ਚ ਕਿਹਾ ਸੀ ਕਿ ਦੇਸੀ ਨਿਵੇਸ਼ ਦੀ ਰਫਤਾਰ ਬਿਨ੍ਹਾਂ ਰੋਕ ਦੇ ਜਾਰੀਂ ਹੈ ਅਤੇ ਇਸ ਨੇ ਐੱਫ.ਆਈ.ਆਈ. ਦੀ ਨਿਕਾਸੀ ਦੇ ਬਾਵਜੂਦ ਬਾਜ਼ਾਰ ਨੂੰ ਨਵੀਂ ਉੱਚਾਈ 'ਤੇ ਪਹੁੰਚਣ 'ਚ ਮਦਦ ਕੀਤੀ ਹੈ। ਸਿਟੀ ਬੈਂਕ ਨੇ ਮਾਰਚ 2018 ਦੇ ਲਈ ਸੈਂਸੈਕਸ ਦਾ ਟੀਚਾ 32,200 ਤੋਂ ਵਧਾ ਕੇ 33,800 'ਤੇ ਦਿੱਤਾ ਹੈ। ਅਕਤੂਬਰ 'ਚ ਇਕਵਟੀ ਪਰਿਸੰਪਤੀਆਂ ਦਾ ਆਧਾਰ 7.5 ਫੀਸਦੀ ਵਧਿਆ ਜਦਕਿ ਕੁਲ ਪ੍ਰਬੰਧਨਾਧੀਨ ਪਰਿਸੰਪਤੀਆਂ ਪੰਜ ਫੀਸਦੀ ਵਧੀਆਂ।