ਭਾਰਤ ''ਚ 5ਜੀ ਤਕਨਾਲੋਜੀ ਦਾ ਪ੍ਰਸਾਰ ਵੀ 4ਜੀ ਨੈੱਟਵਰਕ ਦੀ ਤਰ੍ਹਾਂ ਹੋਵੇਗਾ : ਕੁਆਲਕਾਮ

12/09/2018 6:20:58 PM

ਨਵੀਂ ਦਿੱਲੀ—ਮੋਬਾਇਲ ਚਿਪਸੈੱਟ ਬਣਾਉਣ ਵਾਲੀ ਕੰਪਨੀ ਕੁਆਲਕਾਮ ਇਸ ਗੱਲ ਨੂੰ ਲੈ ਕੇ ਆਸ਼ਾਵਾਦੀ ਹੈ ਕਿ ਭਾਰਤ 'ਚ 5ਜੀ ਤਕਨਾਲੋਜੀ ਦਾ ਪ੍ਰਸਾਰ ਵੀ 4ਜੀ ਨੈੱਟਵਰਕ ਦੀ ਤਰ੍ਹਾਂ ਹੋਵੇਗਾ। ਕੰਪਨੀ ਨੇ ਕਿਹਾ ਕਿ ਨਵੇਂ ਯੁੱਗ ਦੀ ਇਹ ਤਕਨਾਲੋਜੀ ਉਪਭੋਗਤਾਵਾਂ ਅਤੇ ਕੰਪਨੀਆਂ ਲਈ ਵੱਡੇ ਪੈਮਾਨੇ 'ਤੇ ਸੰਭਾਵਨਾਵਾਂ ਦੇ ਨਵੇਂ ਦਰਵਾਜੇ ਖੋਲੇਗੀ। ਕੁਆਲਕਾਮ ਇਨਕਾਰਪੋਰੇਟੇਡ ਦੇ ਸੀਨੀਅਰ ਕ੍ਰਿਸਟਿਯਾਨੋ ਆਮੋਨ ਨੇ ਕਿਹਾ ਕਿ ਉਹ ਭਾਰਤ 'ਚ 4ਜੀ ਦੇ ਵਿਸਾਤਰ ਦੀ ਗਤੀ ਨਾਲ ਬਹੁਤ ਖੁਸ਼ ਹਨ। 

ਆਮੋਨ ਨੇ ਇਸ ਗੱਲ ਦਾ ਬਲ ਦਿੱਤਾ ਕਿ 5ਜੀ ਦੇ ਉਦਯੋਗ 'ਤੇ ਜ਼ਿਆਦਾ ਪ੍ਰਭਾਵ ਦੇਖਣ ਨੂੰ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਉਹ ਭਾਰਤ ਨੂੰ ਉਨ੍ਹੀ ਤੇਜ਼ੀ ਨਾਲ 5ਜੀ ਬਾਜ਼ਾਰ 'ਚ ਬਦਲਦੇ ਹੋਏ ਦੇਖਣਾ ਚਾਹੁੰਦੇ ਹਨ ਜਿਵੇਂ 4ਜੀ ਦੇ ਸਮੇਂ ਹੋਇਆ। ਉਨ੍ਹਾਂ ਨੇ ਕਿਹਾ ਕਿ ਕੁਆਲਕਾਮ ਭਾਰਤ ਸਮੇਤ ਦੁਨੀਆਭਰ ਦੇ ਰੈਗੂਲੇਟਰਾਂ ਅਤੇ ਉਪਕਰਣ ਨਿਰਮਾਤਾਵਾਂ ਨਾਲ ਮਿਲ ਕੇ 5ਜੀ ਤਕਨੀਕ ਨੂੰ ਲਾਗੂ ਕਰਨ ਦੀ ਦਿਸ਼ਾ 'ਚ ਕੰਮ ਕਰ ਰਿਹਾ ਹੈ।