ਭਾਰਤੀਆਂ ਨੂੰ ਸਵੇਰੇ ਉੱਠਣ ਸਾਰ ਲੱਗੇਗਾ ਝਟਕਾ, ਚਾਹ ਦੀ ਚੁਸਕੀ ਪੈ ਸਕਦੀ ਮਹਿੰਗੀ

11/06/2023 11:47:23 AM

ਕੋਲਕਾਤਾ (ਭਾਸ਼ਾ)- ਭਾਰਤ ’ਚ ਕਰੋੜਾਂ ਲੋਕ ਸਵੇਰੇ-ਸਵੇਰੇ ਚਾਹ ਦੀ ਚੁਸਕੀ ਲੈਣਾ ਪਸੰਦ ਕਰਦੇ ਹਨ। ਇਹ ਗਿਣਤੀ ਸਮੇਂ ਦੇ ਨਾਲ ਵਧਦੀ ਹੀ ਜਾ ਰਹੀ ਹੈ। ਇਸ ਕਾਰਨ ਭਾਰਤ ’ਚ ਚਾਹ ਦੀ ਖਪਤ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਦੌਰਾਨ ਚਾਹ ਪੀਣ ਦੇ ਸ਼ੌਕੀਨਾਂ ਲਈ ਇਕ ਬੁਰੀ ਖ਼ਬਰ ਹੈ। ਦਰਅਸਲ, ਚਾਹ ਉਤਪਾਦਕਾਂ ਦੀ ਬਾਡੀਜ਼ ਟੀ-ਐਸੋਸੀਏਸ਼ਨ ਆਫ ਇੰਡੀਆ (ਟੀ. ਏ. ਆਈ.) ਨੇ ਕਿਹਾ ਹੈ ਕਿ ਉੱਤਰੀ ਬੰਗਾਲ ਦਾ ਚਾਹ ਉਦਯੋਗ ਗੰਭੀਰ ਸੰਕਟ ’ਚੋਂ ਲੰਘ ਰਿਹਾ ਹੈ ਅਤੇ ਖੇਤਰ ਦੇ ਕਈ ਬਾਗ ਬੰਦ ਹੋ ਗਏ ਹਨ।

ਇਹ ਵੀ ਪੜ੍ਹੋ - ਮੁਕੇਸ਼ ਅੰਬਾਨੀ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਵਾਲਾ ਵਿਅਕਤੀ ਗ੍ਰਿਫ਼ਤਾਰ, ਮੰਗੇ ਸੀ 400 ਕਰੋੜ ਰੁਪਏ

ਇਸ ਮਾਮਲੇ ਦੇ ਸਬੰਧ ਵਿੱਚ ਟੀ. ਏ. ਆਈ. ਦੇ ਜਨਰਲ ਸਕੱਤਰ ਪੀ. ਕੇ. ਭੱਟਾਚਾਰੀਆ ਨੇ ਕਿਹਾ ਕਿ ਅਕਤੂਬਰ 2023 ’ਚ ਉੱਤਰੀ ਬੰਗਾਲ ’ਚ 13-14 ਚਾਹ ਦੇ ਬਾਗ ਬੰਦ ਹੋ ਗਏ, ਜਿਸ ਨਾਲ 11,000 ਤੋਂ ਵੱਧ ਲੋਕ ਪ੍ਰਭਾਵਿਤ ਹੋਏ। ਜਾਣਕਾਰਾਂ ਦਾ ਕਹਿਣਾ ਹੈ ਕਿ ਚਾਹ ਦੇ ਬਾਗ ਦੇ ਬੰਦ ਹੋਣ ਨਾਲ ਚਾਹ ਦਾ ਉਤਪਾਦਨ ਪ੍ਰਭਾਵਿਤ ਹੋਵੇਗਾ, ਜਿਸ ਕਾਰਨ ਆਉਣ ਵਾਲੇ ਦਿਨਾਂ ’ਚ ਚਾਹ ਪੱਤੀ ਦੀਆਂ ਕੀਮਤਾਂ ’ਚ ਵਾਧਾ ਹੋਵੇਗਾ। ਠੰਡ ’ਚ ਵੈਸੇ ਵੀ ਚਾਹ ਪੱਤੀ ਦੀ ਜ਼ਿਆਦਾ ਖਪਤ ਹੁੰਦੀ ਹੈ, ਜਿਸ ਕਾਰਨ ਕੀਮਤ ਵਧ ਜਾਂਦੀ ਹੈ।

ਇਹ ਵੀ ਪੜ੍ਹੋ - ਕਰਮਚਾਰੀਆਂ ਦਾ ਬੋਨਸ ਬਾਜ਼ਾਰ ’ਚ ਲਿਆਇਆ ਬਹਾਰ, ਦੀਵਾਲੀ 'ਤੇ ਹੋਵੇਗਾ 3.5 ਲੱਖ ਕਰੋੜ ਦਾ ਕਾਰੋਬਾਰ!

ਚਾਹ ਦੇ ਬਾਗ ਕਰ ਰਹੇ ਵਿੱਤੀ ਸੰਕਟ ਦਾ ਸਾਹਮਣਾ
ਟੀ. ਏ. ਆਈ. ਨੇ ਕਿਹਾ ਕਿ ਇਸ ਸਾਲ ਅਪ੍ਰੈਲ ’ਚ ਪੱਛਮੀ ਬੰਗਾਲ ਸਰਕਾਰ ਵੱਲੋਂ ਐਲਾਨੇ ਅੰਤ੍ਰਿੰਮ ਮਜ਼ਦੂਰੀ ’ਚ ਵਾਧੇ ਕਾਰਨ ਸੰਗਠਿਤ ਅਤੇ ਛੋਟੀਆਂ ਚਾਹ ਫੈਕਟਰੀਆਂ (ਬੀ. ਐੱਲ. ਐੱਫ.) ਸਮੇਤ ਲਗਭਗ 300 ਬਾਗਾਂ ਨੂੰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਖੇਤਰਾਂ ’ਚ ਸਾਲਾਨਾ ਲਗਭਗ 40 ਕਰੋੜ ਕਿਲੋ ਚਾਹ ਦਾ ਉਤਪਾਦਨ ਹੁੰਦਾ ਹੈ। ਭੱਟਾਚਾਰੀਆ ਮੁਤਾਬਕ ਉੱਤਰੀ ਬੰਗਾਲ ’ਚ ਕਰੀਬ 300 ਚਾਹ ਦੇ ਬਾਗ ਹਨ, ਜਿਨ੍ਹਾਂ ’ਚੋਂ 15 ਬੰਦ ਹਨ। ਟੀ. ਏ. ਆਈ. ਨੇ ਕਿਹਾ ਕਿ ਉਦਯੋਗ ਨੂੰ ਖਾਦਾਂ, ਕੋਲੇ ਅਤੇ ਰਸਾਇਣਾਂ ਤੋਂ ਲੈ ਕੇ ਉਤਪਾਦਨ ਲਾਗਤਾਂ ’ਚ ਅਚਾਨਕ ਵਾਧੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦੋਂਕਿ ਨੀਲਾਮੀ ’ਚ ਕੀਮਤਾਂ ਬਹੁਤ ਘੱਟ ਮਿਲ ਰਹੀਆਂ ਹਨ। ਐਸੋਸੀਏਸ਼ਨ ਨੇ ਇਹ ਵੀ ਕਿਹਾ ਕਿ ਵਿੱਤੀ ਸੰਕਟ ਨੂੰ ਘੱਟ ਕਰਨ ’ਚ ਮਦਦ ਲਈ ਉਦਯੋਗ ਨੇ ਪਹਿਲਾਂ ਹੀ ਪੱਛਮੀ ਬੰਗਾਲ ਸਰਕਾਰ ਨਾਲ ਗੱਲਬਾਤ ਕੀਤੀ ਹੈ।

ਇਹ ਵੀ ਪੜ੍ਹੋ - ਨਵੰਬਰ ਮਹੀਨੇ ਬੈਂਕਾਂ 'ਚ ਬੰਪਰ ਛੁੱਟੀਆਂ, 15 ਦਿਨ ਰਹਿਣਗੇ ਬੰਦ, ਜਾਣੋ ਛੁੱਟੀਆਂ ਦੀ ਸੂਚੀ

ਸਰਦੀਆਂ ’ਚ ਵਿਨਿਰਮਾਣ ਇਕਾਈਆਂ ਨੂੰ ਬੰਦ ਕਰਨ ਦਾ ਆਦੇਸ਼
ਚਾਹ ਬੋਰਡ ਨੇ ਅਗਲੇ ਸਾਲ ਦੀ ਪਹਿਲੀ ਛਿਮਾਹੀ ’ਚ ਵਧੀਆ ਫ਼ਸਲ ਲਈ ਉੱਤਰ ਭਾਰਤ ’ਚ ਸਰਦੀਆਂ ’ਚ ਚਾਹ ਉਤਪਾਦਕ ਖੇਤਰਾਂ ’ਚ ਵਿਨਿਰਮਾਣ ਯੂਨਿਟਾਂ ਨੂੰ ਬੰਦ ਕਰਨ ਦਾ ਆਦੇਸ਼ ਦੇ ਰੱਖਿਆ ਹੈ। ਬੋਰਡ ਦੇ ਹੁਕਮਾਂ ਅਨੁਸਾਰ ਦਾਰਜੀਲਿੰਗ, ਸਿੱਕਮ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੀਆਂ ਸਾਰੀਆਂ ਚਾਹ ਫੈਕਟਰੀਆਂ ਲਈ ਹਰੇ ਪੱਤੇ ਤੋੜਨ ਜਾਂ ਲੈਣ ਦੀ ਆਖਰੀ ਮਿਤੀ 11 ਦਸੰਬਰ ਤੈਅ ਕੀਤੀ ਗਈ ਹੈ। ਉਥੇ ਪੱਛਮੀ ਬੰਗਾਲ ਦੇ ਦੁਆਰ ਅਤੇ ਤਰਾਈ ਖੇਤਰ ਤੇ ਬਿਹਾਰ ਲਈ ਮਿਤੀ 23 ਦਸੰਬਰ ਹੈ। ਦਾਰਜੀਲਿੰਗ, ਸਿੱਕਮ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ’ਚ ਫੈਕਟਰੀਆਂ ’ਚ ਹਰੇ ਪੱਤਿਆਂ ਦੀ ਪ੍ਰਾਸੈਸਿੰਗ ਦੀ ਆਖ਼ਰੀ ਮਿਤੀ 13 ਦਸੰਬਰ, ਜਦੋਂਕਿ ਤਰਾਈ, ਦੁਆਰ ਅਤੇ ਬਿਹਾਰ ’ਚ 26 ਦਸੰਬਰ ਹੈ।

ਇਹ ਵੀ ਪੜ੍ਹੋ - ਸੰਕਟ 'ਚ ਜੈੱਟ ਏਅਰਵੇਜ਼ ਦੇ ਮਾਲਕ ਨਰੇਸ਼ ਗੋਇਲ, 538 ਕਰੋੜ ਦੀ ਜਾਇਦਾਦ ਜ਼ਬਤ, ਜਾਣੋ ਪੂਰਾ ਮਾਮਲਾ

ਆਦੇਸ਼ ’ਚ ਕਿਹਾ ਗਿਆ ਕਿ ਦਾਰਜਲਿੰਗ, ਸਿੱਕਮ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਲਈ ਛਾਂਟੀ, ਪੈਕਿੰਗ ਅਤੇ ਪੈਕ ਕੀਤੀ ਗਈ ਚਾਹ ਨੂੰ ਨੋਟੀਫਾਈਡ ਸਟੋਰੇਜ ਖੇਤਰਾਂ ’ਚ ਬਿੱਲ ਮਾਰਕਿੰਗ ਦੇ ਨਾਲ ਲਿਜਾਣ ਦੀ ਆਖਰੀ ਮਿਤੀ 26 ਦਸੰਬਰ ਹੋਵੇਗੀ। ਪੱਛਮੀ ਬੰਗਾਲ ਦੇ ਦੁਆਰ ਅਤੇ ਤਰਾਈ ਖੇਤਰ ਤੇ ਬਿਹਾਰ ’ਚ ਸੀ. ਟੀ. ਸੀ. ਸਿੱਕਮ ਲਈ 6 ਜਨਵਰੀ 2024 ਅਤੇ ਹਰੀ ਚਾਹ ਕਿਸਮਾਂ ਲਈ 11 ਜਨਵਰੀ 2024 ਦੀ ਮਿਤੀ ਤੈਅ ਕੀਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur