ਸੈਂਸੈਕਸ 658 ਅੰਕ ਚੜ੍ਹ ਕੇ ਤੇ ਨਿਫਟੀ 9700 ਦੇ ਉੱਪਰ ਖੁੱਲ੍ਹਿਆ

04/30/2020 9:57:22 AM

ਮੁੰਬਈ - ਹਫਤੇ ਦੇ ਚੌਥੇ ਕਾਰੋਬਾਰੀ ਦਿਨ ਯਾਨੀ ਕਿ ਅੱਜ ਵੀਰਵਾਰ ਨੂੰ ਲਗਾਤਾਰ ਚੌਥੇ ਦਿਨ ਭਾਰਤੀ ਸ਼ੇਅਰ ਬਾਜ਼ਾਰ ਵਾਧੇ ਨਾਲ ਖੁੱਲ੍ਹਿਆ ਹੈ। ਅੱਜ ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 658.08 ਅੰਕ ਯਾਨੀ ਕਿ 2.01 ਫੀਸਦੀ ਦੀ ਤੇਜ਼ੀ ਨਾਲ 33378.24' ਤੇ ਪੱਧਰ ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 195.20 ਅੰਕ ਯਾਨੀ ਕਿ 2.04 ਫੀਸਦੀ ਦੇ ਵਾਧੇ ਨਾਲ 9748.55 ਦੇ ਪੱਧਰ 'ਤੇ ਸ਼ੁਰੂ ਹੋਇਆ ਹੈ।

ਟਾਪ ਗੇਨਰਜ਼

ਟਾਟਾ ਮੋਟਰਜ਼, ਆਈ.ਸੀ.ਆਈ.ਸੀ.ਆਈ. ਬੈਂਕ, ਇਨਫੋਸਿਸ, ਵੇਦਾਂਤਾ ਲਿਮਟਿਡ, ਟਾਟਾ ਸਟੀਲ, ਬਜਾਜ ਵਿੱਤ, ਹਿੰਡਾਲਕੋ, ਐਕਸਿਸ ਬੈਂਕ, ਜੇ.ਐਸ.ਡਬਲਯੂ. ਸਟੀਲ 

ਟਾਪ ਲੂਜ਼ਰਜ਼

ਬੀ.ਪੀ.ਸੀ.ਐਲ.

ਸੈਕਟੋਰੀਅਲ ਇੰਡੈਕਸ ਦਾ ਹਾਲ

ਸੈਕਟੋਰੀਅਲ ਇੰਡੈਕਸ ਦੀ ਗੱਲ ਕਰੀਏ ਤਾਂ ਅੱਜ ਸਾਰੇ ਸੈਕਟਰ ਹਰੇ ਨਿਸ਼ਾਨ 'ਤੇ ਖੁੱਲ੍ਹੇ। ਇਨ੍ਹਾਂ ਵਿਚ ਮੀਡੀਆ, ਫਾਰਮਾ, ਰੀਅਲਟੀ, ਮੈਟਲ, ਆਈ.ਟੀ., ਆਟੋ, ਐਫ.ਐਮ.ਸੀ.ਜੀ., ਬੈਂਕ, ਪ੍ਰਾਈਵੇਟ ਬੈਂਕ ਅਤੇ ਪੀਐਸਯੂ ਬੈਂਕ ਸ਼ਾਮਲ ਹਨ।
 

Harinder Kaur

This news is Content Editor Harinder Kaur