ਬਾਜ਼ਾਰ ''ਚ ਗਿਰਾਵਟ, ਸੈਂਸੈਕਸ 43 ਅੰਕ ਡਿੱਗਿਆ ਅਤੇ ਨਿਫਟੀ 10620 ਤੋਂ ਹੇਠਾਂ ਬੰਦ

05/30/2018 4:03:22 PM

ਨਵੀਂ ਦਿੱਲੀ — ਗਲੋਬਲ ਬਾਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤਾਂ ਕਾਰਨ ਅੱਜ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਬੰਦ ਹੋਏ। ਕਾਰੋਬਾਰ ਦੇ ਆਖਿਰ 'ਚ ਅੱਜ ਸੈਂਸੈਕਸ 43.13 ਅੰਕ ਯਾਨੀ 0.12 ਫੀਸਦੀ ਡਿੱਗ ਕੇ 34,906.11 'ਤੇ ਅਤੇ ਨਿਫਟੀ 18.95 ਅੰਕ ਯਾਨੀ 0.18 ਫੀਸਦੀ ਡਿੱਗ ਕੇ 10,614.35 'ਤੇ ਬੰਦ ਹੋਇਆ।
ਮਿਡਕੈਪ-ਸਮਾਲਕੈਪ ਸ਼ੇਅਰਾਂ ਵਿਚ ਗਿਰਾਵਟ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਵਿਚ ਅੱਜ ਗਿਰਾਵਟ ਦੇਖਣ ਨੂੰ ਮਿਲੀ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.03 ਫੀਸਦੀ ਵਧ ਕੇ ਅਤੇ ਸਮਾਲਕੈਪ ਇੰਡੈਕਸ 0.19 ਫੀਸਦੀ ਡਿੱਗ ਕੇ ਬੰਦ ਹੋਇਆ। ਨਿਫਟੀ ਦਾ ਮਿਡਕੈਪ 100 ਇੰਡੈਕਸ 0.05 ਫੀਸਦੀ ਡਿੱਗ ਕੇ ਬੰਦ ਹੋਇਆ ਹੈ।
ਬੈਂਕ ਨਿਫਟੀ 'ਚ ਵਾਧਾ
ਬੈਂਕਿੰਗ, ਆਈ.ਟੀ. ਅਤੇ ਮੈਟਲ ਸ਼ੇਅਰਾਂ ਵਿਚ ਵਾਧਾ ਦੇਖਣ ਨੂੰ ਮਿਲਿਆ। ਬੈਂਕ ਨਿਫਟੀ 73 ਅੰਕ ਦੇ ਵਾਧੇ ਨਾਲ 26327 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਤੋਂ ਇਲਾਵਾ ਨਿਫਟੀ ਮੈਟਲ 'ਚ 0.09 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਨਿਫਟੀ ਆਟੋ 'ਚ 0.24 ਫੀਸਦੀ ਫਾਰਮਾ 'ਚ 1.06 ਫੀਸਦੀ ਅਤੇ ਨਿਫਟੀ ਆਈ.ਟੀ. 'ਚ 0.02 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਟਾਪ ਗੇਨਰਜ਼
ਮਹਿੰਦਰਾ ਐਂਡ ਮਹਿੰਦਰਾ, ਕੋਲ ਇੰਡੀਆ, ਕੋਟਕ ਮਹਿੰਦਰਾ, ਬਜਾਜ ਫਾਈਨਾਂਸ, ਟੇਕ ਮਹਿੰਦਰਾ, ਯੈੱਸ ਬੈਂਕ, ਐੱਸ.ਬੀ.ਆਈ.
ਟਾਪ ਲੂਜ਼ਰਜ਼
ਐੱਚ.ਪੀ.ਸੀ.ਐੱਲ., ਟਾਟਾ ਮੋਟਰਸ, ਹਿੰਡਾਲਕੋ, ਆਈ.ਸੀ.ਆਈ.ਸੀ.ਆਈ. ਬੈਂਕ, ਮਾਰੂਤੀ ਸੁਜੂਕੀ, ਡਾ. ਰੈਡੀਜ਼ ਲੈਬ, ਲਾਰਸਨ