ਸ਼ੇਅਰ ਬਜ਼ਾਰ ਗਿਰਾਵਟ 'ਚ ਬੰਦ, ਸੈਂਸੈਕਸ 151 ਅਤੇ ਨਿਫਟੀ 55 ਅੰਕ ਟੁੱਟਿਆ

02/11/2019 4:42:01 PM

ਮੁੰਬਈ — ਕਾਰੋਬਾਰੀ ਹਫਤੇ ਦੇ ਪਹਿਲੇ ਦਿਨ ਸ਼ੇਅਰ ਬਜ਼ਾਰ ਗਿਰਾਵਟ ਨਾਲ ਬੰਦ ਹੋਏ। ਬੰਬਈ ਸਟਾਕ ਐਕਸਚੇਂਜ ਦੇ 31 ਸ਼ੇਅਰਾਂ ਦਾ ਸੂਚਕਾਂਕ ਸੈਂਸੈਕਸ 151.45 ਅੰਕ ਟੁੱਟ ਕੇ 36,395.03 ਅੰਕ 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦੇ 50 ਸ਼ੇਅਰਾਂ ਦਾ ਸੰਵੇਦਨਸ਼ੀਲ ਸੂਚਕਾਂਕ ਨਿਫਟੀ 54.80 ਦੇ ਨੁਕਸਾਨ ਨਾਲ 10,888.80 ਅੰਕ 'ਤੇ ਬੰਦ ਹੋਇਆ।

ਏਸ਼ੀਆਈ ਬਜ਼ਾਰਾਂ ਦੇ ਮਿਲੇਜੁਲੇ ਰੁਖ ਅਤੇ ਘਰੇਲੂ ਸੰਸਥਾਗਤ ਨਿਵੇਸ਼ਕਾਂ ਵਲੋਂ ਨਿਰੰਤਰ ਵਿਕਰੀ ਵਿਚਕਾਰ ਬੈਂਕਿੰਗ, ਵਾਹਨ, ਬਿਜਲੀ ਅਤੇ ਦਵਾਈ ਕੰਪਨੀਆਂ ਦੇ ਸ਼ੇਅਰਾਂ ਵਿਚ ਗਿਰਾਵਟ ਕਾਰਨ ਸੋਮਵਾਰ ਨੂੰ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 190 ਅੰਕ ਤੋਂ ਜ਼ਿਆਦਾ ਡਿੱਗ ਗਿਆ।

ਅਮਰੀਕਾ-ਚੀਨ ਵਿਚਕਾਰ ਵਪਾਰਕ ਤਣਾਅ ਦੇ ਖਦਸ਼ਿਆਂ ਨੂੰ ਲੈ ਕੇ ਏਸ਼ਿਆਈ ਸ਼ੇਅਰ ਬਜ਼ਾਰਾਂ 'ਚ ਮਿਲਿਆ-ਜੁਲਿਆ ਰੁਖ ਦੇਖਣ ਨੂੰ ਮਿਲਿਆ। ਬੰਬਈ ਸ਼ੇਅਰ ਬਜ਼ਾਰ ਦਾ 30 ਸ਼ੇਅਰਾਂ 'ਤੇ ਅਧਾਰਿਤ ਸੰਵੇਦਨਸ਼ੀਲ ਸੁਚਕਾਂਕ 191.15 ਅੰਕ ਯਾਨੀ 0.52 ਫੀਸਦੀ ਡਿੱਗ ਕੇ 36,355.33 ਅੰਕ 'ਤੇ ਆ ਗਿਆ। ਸ਼ੁੱਕਰਵਾਰ ਨੂੰ ਸੈਂਸੈਕਸ 424.61 ਅੰਕ ਡਿੱਗ ਕੇ ਬੰਦ ਹੋਇਆ ਸੀ।

ਟਾਪ ਗੇਨਰਜ਼

ਆਈਓਸੀ, ਟਾਟਾ ਸਟੀਲ, ਟਾਟਾ ਮੋਟਰਜ਼, ਸਿਪਲਾ, ਇੰਡਸਇੰਡ ਬੈਂਕ

ਟਾਪ ਲੂਜ਼ਰਜ਼

ਡਾ. ਰੈਡੀਜ਼ ਲੈਬ, ਓਐਨਜੀਸੀ, ਹਿੰਡਾਲਕੋ, ਗੇਲ, ਸਟੇਟ ਬੈਂਕ ਆਫ ਇੰਡੀਆ