ਸੈਂਸਕਸ 'ਚ 137 ਦੀ ਮਜ਼ਬੂਤੀ, ਨਿਫਟੀ 11,708 ਦੇ ਪੱਧਰ 'ਤੇ ਬੰਦ

02/03/2020 3:58:56 PM

ਮੁੰਬਈ — ਬਜਟ ਤੋਂ ਬਾਅਦ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਯਾਨੀ ਕਿ ਅੱਜ ਸੋਮਵਾਰ ਨੂੰ ਸ਼ੇਅਰ ਬਜ਼ਾਰ ਵਾਧੇ ਨਾਲ ਬੰਦ ਹੋਇਆ ਹੈ। ਬੰਬਈ ਸਟਾਕ ਐਕਸਚੇਂਜ ਦਾ ਸੈਂਸਕਸ 136.78 ਅੰਕ ਯਾਨੀ ਕਿ 0.34 ਫੀਸਦੀ ਦੀ ਤੇਜ਼ੀ ਨਾਲ 39,872.31 ਅੰਕ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ  46.05 ਅੰਕ ਯਾਨੀ ਕਿ 0.39 ਫੀਸਦੀ ਦੇ ਵਾਧੇ ਨਾਲ 11,707.90 ਦੇ ਪੱਧਰ 'ਤੇ ਬੰਦ ਹੋਣ 'ਚ ਕਾਮਯਾਬ ਰਿਹਾ ਹੈ।

ਵਿੱਤੀ ਸਾਲ 2020 ਦੀ ਤੀਜੀ ਤਿਮਾਹੀ 'ਚ Dr Lal PathLabs ਦਾ ਮੁਨਾਫਾ 19.1% ਵਧ ਕੇ 54.9 ਕਰੋੜ ਰੁਪਏ ਰਿਹਾ ਹੈ ਜਦੋਂਕਿ ਵਿੱਤੀ ਸਾਲ 2019 ਦੀ ਤੀਜੀ ਤਿਮਾਹੀ 'ਚ ਕੰਪਨੀ ਦਾ ਮੁਨਾਫਾ 46.1 ਕਰੋੜ ਰੁਪਏ ਰਿਹਾ ਸੀ। ਵਿੱਤੀ ਸਾਲ 2020 ਦੀ ਤੀਜੀ ਤਿਮਾਹੀ 'ਚ Dr Lal PathLabs ਦੀ ਆਮਦਨ 12.1% ਵਧ ਕੇ 327.9 ਕਰੋੜ ਰੁਪਏ ਰਹੀ ਹੈ ਜਦੋਂਕਿ ਵਿੱਤੀ ਸਾਲ 2019 ਦੀ ਤੀਜੀ ਤਿਮਾਹੀ 'ਚ ਕੰਪਨੀ ਦੀ ਆਮਦਨ 292.5 ਕਰੋੜ ਰੁਪਏ ਰਹੀ ਸੀ।

ਟਾਪ ਗੇਨਰਜ਼

ਏਸ਼ੀਅਨ ਪੇਂਟਸ, ਨੈਸਲੇ ਇੰਡੀਆ, ਬਜਾਜ-ਆਟੋ, ਟਾਟਾ ਸਟੀਲ, ਮਾਰੂਤੀ, ਭਾਰਤੀ ਏਅਰਟੈੱਲ, ਕੋਟਕ ਬੈਂਕ, ਟਾਈਟਨ

ਟਾਪ ਲੂਜ਼ਰਜ਼

LT, HDFC, HDFC Bank, ONGC, ਸਨ ਫਾਰਮਾ, TCS, ITC