ਸ਼ੇਅਰ ਬਜ਼ਾਰ : ਸੈਂਸੈਕਸ 134 ਅਤੇ ਨਿਫਟੀ 36 ਅੰਕ ਡਿੱਗ ਕੇ ਬੰਦ

01/22/2019 4:39:32 PM

ਮੁੰਬਈ — ਅੱਜ ਦੇ ਕਾਰੋਬਾਰ ਦੇ ਅੰਤ 'ਚ ਸੈਂਸੈਕਸ 134.32 ਅੰਕ ਯਾਨੀ 0.37 ਫੀਸਦੀ ਡਿੱਗ ਕੇ 36,444.64 'ਤੇ ਅਤੇ ਨਿਫਟੀ 0.36 ਅੰਕ ਯਾਨੀ ਕਿ 39.10 ਫੀਸਦੀ ਵਧ ਕੇ 10,922.75 'ਤੇ ਬੰਦ ਹੋਇਆ। ਵਿਦੇਸ਼ੀ ਪੂੰਜੀ ਦੀ ਲਗਾਤਾਰ ਨਿਕਾਸੀ ਕਾਰਨ ਨਿਵੇਸ਼ਕਾਂ ਨੇ ਆਈ.ਟੀ., ਧਾਤੂ, ਬੈਂਕਿੰਗ, ਬਿਜਲੀ ਅਤੇ ਵਾਹਨ ਕੰਪਨੀਆਂ ਦੇ ਸ਼ੇਅਰਾਂ ਵਿਚ ਮੁਨਾਫਾ ਵਸੂਲੀ ਕਾਰਨ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 100 ਅੰਕ ਤੋਂ ਜ਼ਿਆਦਾ ਡਿੱਗ ਗਿਆ। ਇਸ ਦੌਰਾਨ ਹੋਰ ਏਸ਼ੀਆਈ ਬਜ਼ਾਰਾਂ ਵਿਚ ਵੀ ਗਿਰਾਵਟ ਦਾ ਦੌਰ ਰਿਹਾ। ਬੰਬਈ ਸ਼ੇਅਰ ਬਜ਼ਾਰ ਦਾ 30 ਸ਼ੇਅਰਾਂ 'ਤੇ ਅਧਾਰਿਤ ਸੰਵੇਦਨਸ਼ੀਲ ਸੂਚਕ ਅੰਕ ਸ਼ੁਰੂਆਤੀ ਕਾਰੋਬਾਰ 'ਚ 134.05 ਅੰਕ ਯਾਨੀ 0.37 ਫੀਸਦੀ ਡਿੱਗ ਕੇ 36,444.91 ਅੰਕ 'ਤੇ ਆ ਗਿਆ। ਪਿਛਲੇ ਪੰਜ ਕਾਰੋਬਾਰੀ ਸੈਸ਼ਨ ਵਿਚ ਸੈਂਸੈਕਸ 725 ਅੰਕ ਤੋਂ ਜ਼ਿਆਦਾ ਚੜ੍ਹਿਆ ਸੀ।

ਬੀ.ਐਸ.ਈ. ਦਾ ਮਿਡਕੈਪ 13 ਅੰਕਾਂ ਦੀ ਗਿਰਾਵਟ ਨਾਲ 14925 ਅਤੇ ਸਮਾਲਕੈਪ 70 ਅੰਕਾਂ ਦੀ ਗਿਰਾਵਟ ਨਾਲ 14331 ਅੰਕ 'ਤੇ ਬੰਦ ਹੋਇਆ।
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ ਸ਼ੁਰੂਆਤੀ ਦੌਰ 'ਚ 45.90 ਅੰਕ ਯਾਨੀ 0.42 ਫੀਸਦੀ ਡਿੱਗ ਕੇ 10,915.95 ਅੰਕ 'ਤੇ ਆ ਗਿਆ। ਬ੍ਰੋਕਰਾਂ ਨੇ ਕਿਹਾ ਕਿ ਨਿਵੇਸ਼ਕਾਂ ਦੇ ਚੌਕੰਣੇ ਰੁਖ ਅਤੇ ਬਜ਼ਾਰ 'ਚ ਆਈ ਤੇਜ਼ੀ ਦਾ ਫਾਇਦਾ ਲੈਣ ਲਈ ਪ੍ਰਮੁੱਖ ਸੂਚਕ ਅੰਕ ਵਿਚ ਗਿਰਾਵਟ ਰਹੀ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਮੁਦਰਾ ਫੰਡ(ਆਈ.ਐਮ.ਐਫ.) ਨੇ 2019 ਲਈ ਵਿਸ਼ਵ ਵਾਧਾ ਅੰਦਾਜ਼ਿਆਂ ਨੂੰ ਘਟਾ ਕੇ 3.5 ਫੀਸਦੀ ਅਤੇ 2020 ਲਈ 3.6 ਫੀਸਦੀ ਕਰ ਦਿੱਤਾ ਜਿਸ ਤੋਂ ਬਾਅਦ ਹੋਰ ਏਸ਼ੀਆਈ ਬਜ਼ਾਰਾਂ ਵਿਚ ਗਿਰਾਵਟ ਦਿਖਾਈ ਦਿੱਤੀ ।

ਇਸ ਦਾ ਅਸਰ ਘਰੇਲੂ ਸ਼ੇਅਰ ਬਜ਼ਾਰ 'ਚ ਵੀ ਦੇਖਣ ਨੂੰ ਮਿਲਿਆ। ਅਸਥਾਈ ਅੰਕੜਿਆਂ ਮੁਤਾਬਕ ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕਾਂ ਨੇ ਸੋਮਵਾਰ ਨੂੰ ਸ਼ੁੱਧ ਰੂਪ ਨਾਲ 29.79 ਕਰੋੜ ਰੁਪਏ ਦੇ ਸ਼ੇਅਰ ਵੇਚੇ ਜਦੋਂਕਿ ਘਰੇਲੂ ਸੰਸਥਾਗਤ ਨਿਵੇਸ਼ਕ 520 ਕਰੋੜ ਰੁਪਏ ਦੇ ਸ਼ੁੱਧ ਖਰੀਦਦਾਰ ਰਹੇ।

ਟਾਪ ਗੇਨਰਜ਼

ਮਾਈਂਡ ਟ੍ਰੀ, ਇੰਫੋ ਏਜ ਲਿਮਟਿਡ, ਕੋਟਕ ਬੈਂਕ, ਹਿੰਦੋਸਤਾਨ ਪੈਟਰੋਲਿਅਮ, ਗੇਲ

ਟਾਪ ਲੂਜ਼ਰਜ਼

ਟਾਟਾ ਸਟੀਲ, ਜਿੰਦਲ ਸਟੀਲ, ਯੈੱਸ ਬੈਂਕ, ਇੰਡਸਇੰਡ ਬੈਂਕ, ਇੰਫੋਸਿਸ, ਮਾਰੂਤੀ