ਸ਼ੇਅਰ ਬਜ਼ਾਰ ਵਿਚ ਤੇਜ਼ੀ, ਸੈਂਸੈਕਸ 118 ਅੰਕ ਚੜ੍ਹਿਆ ਅਤੇ ਨਿਫਟੀ 11600 'ਤੇ ਖੁੱਲ੍ਹਾ

07/12/2019 9:48:45 AM

ਮੁੰਬਈ — ਗਲੋਬਲ ਬਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਤੋਂ ਅੱਜ ਭਾਰਤੀ ਸ਼ੇਅਰ ਬਜ਼ਾਰ ਦੀ ਸ਼ੁਰੂਆਤ ਵਾਧੇ ਨਾਲ ਹੋਈ। ਕਾਰੋਬਾਰ ਦੀ ਸ਼ੁਰੂਆਤ 'ਚ ਸੈਂਸੈਕਸ 117.99 ਅੰਕ ਯਾਨੀ ਕਿ 0.30 ਫੀਸਦੀ ਚੜ੍ਹ ਕੇ 38,941.10 'ਤੇ ਅਤੇ ਨਿਫਟੀ 18.25 ਅੰਕ ਯਾਨੀ 0.16 ਫੀਸਦੀ ਵਧ ਕੇ 11,601.15 'ਤੇ ਖੁੱਲ੍ਹਾ।

ਸਮਾਲ-ਮਿਡਕੈਪ ਸ਼ੇਅਰਾਂ ਵਿਚ ਵਾਧਾ

ਅੱਜ ਦੇ ਕਾਰੋਬਾਰ 'ਚ ਦਿੱਗਜ ਸ਼ੇਅਰਾਂ ਦੇ ਨਾਲ ਸਮਾਲਕੈਪ ਅਤੇ ਮਿਡਕੈਰ ਸ਼ੇਅਰਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਬੀ.ਐਸ.ਈ. ਦਾ ਸਮਾਲਕੈਪ ਇੰਡੈਕਸ 0.05 ਫੀਸਦੀ ਅਤੇ ਮਿਡਕੈਪ ਸ਼ੇਅਰਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਬੀ.ਐਸ.ਈ. ਦਾ ਸਮਾਲਕੈਪ ਇੰਡੈਕਸ 0.05 ਫੀਸਦੀ ਅਤੇ ਮਿਡਕੈਪ 0.06 ਫੀਸਦੀ ਵਧ ਕੇ ਕਾਰੋਬਾਰ ਕਰ ਰਿਹਾ ਹੈ। 

ਬੈਂਕਿੰਗ ਸ਼ੇਅਰਾਂ ਵਿਚ ਵਾਧਾ

ਬੈਂਕ ਅਤੇ ਆਈ.ਟੀ. ਸ਼ੇਅਰਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਨਿਫਟੀ ਦੇ ਆਟੋ ਇੰਡੈਕਸ 'ਚ 0.60 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਬੈਂਕ ਨਿਫਟੀ ਇੰਡੈਕਸ 19 ਅੰਕ ਵਧ ਕੇ 30736 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਆਈ.ਟੀ. ਇੰਡੈਕਸ 0.08 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ। 

ਟਾਪ ਗੇਨਰਜ਼

ਯੈੱਸ ਬੈਂਕ, ਐਨ.ਟੀ.ਪੀ.ਸੀ., ਇੰਡਸਇੰਡ ਬੈਂਕ, ਇੰਫੋਸਿਸ, ਐਚ.ਡੀ.ਐਫ.ਸੀ., ਯੂ.ਪੀ.ਐਲ.

ਟਾਪ ਲੂਜ਼ਰਜ਼

ਟਾਟਾ ਮੋਟਰਜ਼, ਜੇ.ਐਸ.ਡਬਲਯੂ., ਵਿਪਰੋ, ਹੀਰੋ ਮੋਟੋਕਾਰਪ, ਏਸ਼ੀਅਨ ਪੇਂਟਸ, ਭਾਰਤੀ ਏਅਰਟੈੱਲ, ਕੋਟਕ ਮਹਿੰਦਰਾ