NCR ''ਚ ਬਣੇਗਾ ਦੂਜਾ ਕੌਮਾਂਤਰੀ ਹਵਾਈ ਅੱਡਾ, ਸਰਕਾਰ ਨੇ ਦਿੱਤੀ ਮਨਜ਼ੂਰੀ

06/24/2017 2:54:33 PM

ਨਵੀਂ ਦਿੱਲੀ—ਰਾਸ਼ਟਰੀ ਰਾਜਧਾਨੀ ਖੇਤਰ (ਐਨ. ਸੀ. ਆਰ.) 'ਚ ਅਗਲੇ ਪੰਜ ਤੋਂ ਛੇ ਸਾਲ 'ਚ ਦੂਜਾ ਕੌਮਾਂਤਰੀ ਹਵਾਈ ਅੱਡਾ ਬਣਨ ਵਾਲਾ ਹੈ।
ਨਾਗਰਿਕ ਹਵਾਬਾਜ਼ੀ ਮੰਤਰੀ ਅਸ਼ੋਕ ਗਜਪਤੀ ਰਾਜੂ ਨੇ ਦੱਸਿਆ ਕਿ ਮੰਤਰਾਲੇ ਨੇ ਜੇਵਰ 'ਚ ਤਿੰਨ ਹਜ਼ਾਰ ਹੈਕਟੇਅਰ ਭੂਮੀ 'ਤੇ ਨਵਾਂ ਹਵਾਈ ਅੱਡਾ ਬਣਾਉਣ ਦੀ ਸਿਧਾਂਤਿਕ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਹੈ। ਹਵਾਈ ਅੱਡਾ ਅਗਲੇ ਪੰਜ ਤੋਂ ਛੇ ਸਾਲ 'ਚ ਬਣ ਕੇ ਤਿਆਰ ਹੋ ਜਾਵੇਗਾ। ਪਹਿਲੇ ਪੜਾਅ 'ਤੇ 10 ਹਜ਼ਾਰ ਕਰੋੜ ਰੁਪਏ ਦਾ ਖਰਚ ਆਵੇਗਾ। ਰਾਜੂ ਨੇ ਦੱਸਿਆ ਕਿ ਸਾਲ 2024 ਤੱਕ ਦਿੱਲੀ ਦਾ ਇੰਦਿਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ ਆਪਣੀ ਪੂਰੀ ਸਮੱਰਥਾ 'ਤੇ ਪਹੁੰਚ ਜਾਵੇਗਾ ਅਤੇ ਅਜਿਹੇ 'ਚ ਐਨ. ਸੀ. ਆਰ. 'ਚ ਦੂਜੇ ਕੌਮਾਂਤਰੀ ਹਵਾਈ ਅੱਡੇ ਦੀ ਲੋੜ ਹੋਵੇਗੀ।