ਸ਼ੁਰੂਆਤੀ ਵਪਾਰ ''ਚ ਅਮਰੀਕੀ ਡਾਲਰ ਦੇ ਮੁਕਾਬਲੇ ਤੰਗ ਸੀਮਾ ''ਚ ਰਿਹਾ ਰੁਪਿਆ

07/24/2023 11:14:37 AM

ਮੁੰਬਈ (ਭਾਸ਼ਾ)- ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਅਤੇ ਘਰੇਲੂ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਨੂੰ ਦੇਖਦੇ ਹੋਏ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਇੱਕ ਤੰਗ ਸੀਮਾ ਵਿੱਚ ਕਾਰੋਬਾਰ ਕਰ ਰਿਹਾ ਸੀ। ਵਿਦੇਸ਼ੀ ਮੁੱਦਰਾ ਵਪਾਰੀਆਂ ਨੇ ਕਿਹਾ ਕਿ ਨਿਵੇਸ਼ਕ ਇਸ ਹਫ਼ਤੇ ਹੋਣ ਵਾਲੀ FOMC ਮੀਟਿੰਗ ਅਤੇ ਯੂਐੱਸ ਫੈਡਰਲ ਰਿਜ਼ਰਵ ਦੇ ਫ਼ੈਸਲੇ ਦੀ ਉਡੀਕ ਕਰ ਰਹੇ ਹਨ। 

ਇਹ ਵੀ ਪੜ੍ਹੋ : ਭਾਰਤੀ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਤੋਂ ਘਬਰਾਏ ਅਮਰੀਕਾ 'ਚ ਰਹਿੰਦੇ Indians, ਸ਼ਾਪਿੰਗ ਮਾਲ 'ਚ ਲੱਗੀ ਭੀੜ (ਵੀਡੀਓ)

ਅੰਤਰਬੈਂਕ ਵਿਦੇਸ਼ੀ ਮੁੱਦਰਾ ਦੇ ਬਜ਼ਾਰ ਵਿਚ ਰੁਪਿਆ ਡਾਲਰ ਦੇ ਮੁਕਾਬਲੇ 82.00 'ਤੇ ਖੁੱਲ੍ਹਿਆ ਅਤੇ ਬਾਅਦ ਵਿਚ 82.01 'ਤੇ ਸੁਧਰ ਗਿਆ, ਜੋ ਪਿਛਲੇ ਬੰਦ ਦੇ ਮੁਕਾਬਲੇ ਤਿੰਨ ਪੈਸੇ ਦੀ ਗਿਰਾਵਟ ਨੂੰ ਦਰਸਾਉਂਦਾ ਹੈ। ਸ਼ੁੱਕਰਵਾਰ ਨੂੰ ਅਮਰੀਕੀ ਮੁਦਰਾ ਦੇ ਮੁਕਾਬਲੇ ਰੁਪਿਆ 81.98 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਦੌਰਾਨ ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਣ ਵਾਲਾ ਡਾਲਰ ਸੂਚਕਾਂਕ 0.05 ਅੰਕ ਡਿੱਗ ਕੇ 101.01 'ਤੇ ਆ ਗਿਆ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.10 ਫ਼ੀਸਦੀ ਘੱਟ ਕੇ 80.99 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ।

ਇਹ ਵੀ ਪੜ੍ਹੋ : ਮੁੜ ਤੋਂ ਉਡਾਣ ਭਰ ਸਕਦੀ ਹੈ Go First, DGCA ਨੇ ਇਨ੍ਹਾਂ ਸ਼ਰਤਾਂ ਰਾਹੀਂ ਦਿੱਤੀ ਉੱਡਣ ਦੀ ਇਜਾਜ਼ਤ

rajwinder kaur

This news is Content Editor rajwinder kaur