ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ ਤਿੰਨ ਪੈਸੇ ਦੀ ਗਿਰਾਵਟ ਨਾਲ 73.07 ਪ੍ਰਤੀ ਡਾਲਰ ’ਤੇ ਖੁੱਲਿ੍ਹਆ

01/15/2021 11:10:27 AM

ਮੁੰਬਈ (ਪੀ. ਟੀ.) - ਘਰੇਲੂ ਸਟਾਕ ਬਾਜ਼ਾਰਾਂ ਦੀ ਨਰਮ ਸ਼ੁਰੂਆਤ ਕਾਰਨ ਸ਼ੁੱਕਰਵਾਰ ਨੂੰ ਰੁਪਿਆ ਸ਼ੁਰੂਆਤੀ ਕਾਰੋਬਾਰ ਵਿਚ ਤਿੰਨ ਪੈਸੇ ਡਿੱਗ ਕੇ 73.07 ਪ੍ਰਤੀ ਡਾਲਰ ’ਤੇ ਆ ਗਿਆ। ਅੰਤਰਬੈਂਕਿੰਗ ਮੁਦਰਾ ਬਾਜ਼ਾਰ ਵਿਚ ਰੁਪਿਆ 73.07 ਪ੍ਰਤੀ ਡਾਲਰ ’ਤੇ ਕਾਰੋਬਾਰ ਕਰ ਰਿਹਾ ਸੀ। ਪਿਛਲੇ ਦਿਨ ਦੇ ਮੁਕਾਬਲੇ ਇਹ ਤਿੰਨ ਪੈਸੇ ਦੀ ਗਿਰਾਵਟ ਹੈ। ਵੀਰਵਾਰ ਨੂੰ ਰੁਪਿਆ 73.04 ਪ੍ਰਤੀ ਡਾਲਰ ’ਤੇ ਬੰਦ ਹੋਇਆ ਸੀ। ਵਪਾਰੀਆਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਏਸ਼ੀਆਈ ਮੁਦਰਾਵਾਂ ਡਾਲਰ ਦੇ ਮੁਕਾਬਲੇ ਨਰਮ ਹਨ। 

ਇਸ ਦੌਰਾਨ 6 ਵੱਡੀਆਂ ਅੰਤਰਰਾਸ਼ਟਰੀ ਮੁਦਰਾਵਾਂ ਦੀ ਬਾਲਕਿਟ ਵਿਚ ਡਾਲਰ ਦਾ ਇੰਡੈਕਸ 0.06 ਪ੍ਰਤੀਸ਼ਤ ਵਧ ਕੇ 90.29 ਦੇ ਪੱਧਰ ’ਤੇ ਰਿਹਾ। ਘਰੇਲੂ ਮੋਰਚੇ ’ਤੇ ਬੀ.ਐਸ.ਸੀ. ਦਾ 30 ਸ਼ੇਅਰਾਂ ਵਾਲਾ ਸੰਵੇਦਨਸ਼ੀਲ ਇੰਡੈਕਸ ਸੈਂਸੈਕਸ 228.13 ਅੰਕ ਦੀ ਗਿਰਾਵਟ ਨਾਲ 49,356.03 ਅੰਕ ’ਤੇ ਕਾਰੋਬਾਰ ਕਰ ਰਿਹਾ ਹੈ। ਐੱਨ.ਐੱਸ.ਈ ਨਿਫਟੀ ਵੀ 72.60 ਅੰਕਾਂ ਦੀ ਗਿਰਾਵਟ ਨਾਲ 14,523 ਅੰਕ ’ਤੇ ਸੀ। ਸ਼ੁਰੂਆਤੀ ਐਕਸਚੇਂਜ ਡੇਟਾ ਦੇ ਅਨੁਸਾਰ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (ਐੱਫ ਪੀ ਆਈ) ਪੂੰਜੀ ਬਾਜ਼ਾਰ ਵਿਚ ਸ਼ੁੱਧ ਖਰੀਦਦਾਰ ਬਣੇ ਹੋਏ ਹਨ। ਵੀਰਵਾਰ ਨੂੰ ਉਸ ਨੇ 1,076.62 ਕਰੋੜ ਰੁਪਏ ਦੇ ਸ਼ੇਅਰਾਂ ਦੀ ਸ਼ੁੱਧ ਖਰੀਦ ਕੀਤੀ। ਇਸ ਦੌਰਾਨ ਗਲੋਬਲ ਕੱਚਾ ਤੇਲ ਬ੍ਰੈਂਟ ਕਰੂਡ 0.32% ਦੀ ਗਿਰਾਵਟ ਦੇ ਨਾਲ 56.24 ਡਾਲਰ ਪ੍ਰਤੀ ਬੈਰਲ ’ਤੇ ਕਾਰੋਬਾਰ ਕਰ ਰਿਹਾ ਹੈ।

ਇਹ ਵੀ ਪੜ੍ਹੋ : Tesla ਦੀ ਭਾਰਤ ’ਚ ਹੋਈ ਐਂਟਰੀ, Elon Musk ਨੇ ਟਵੀਟ ਕਰਕੇ ਜ਼ਾਹਰ ਕੀਤੀ ਖ਼ੁਸ਼ੀ

ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur