ਸ਼ੁਰੂਆਤੀ ਕਾਰੋਬਾਰ ''ਚ ਰੁਪਿਆ 10 ਪੈਸੇ ਡਿੱਗ ਕੇ 73.94 ਪ੍ਰਤੀ ਡਾਲਰ ਪਹੁੰਚਿਆ

10/27/2020 12:37:13 PM

ਮੁੰਬਈ — ਘਰੇਲੂ ਸ਼ੇਅਰ ਬਾਜ਼ਾਰਾਂ ਦੀ ਨਰਮੀ ਕਾਰਨ ਮੰਗਲਵਾਰ ਨੂੰ ਅੰਤਰਬੈਂਕਿੰਗ ਮੁਦਰਾ ਬਾਜ਼ਾਰ 'ਚ ਸ਼ੁਰੂਆਤੀ ਕਾਰੋਬਾਰ 'ਚ ਰੁਪਿਆ 10 ਪੈਸੇ ਡਿੱਗ ਕੇ 73.94 ਪ੍ਰਤੀ ਡਾਲਰ 'ਤੇ ਰਿਹਾ। ਸੋਮਵਾਰ ਨੂੰ ਰੁਪਿਆ 73.84 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। 

ਕਾਰੋਬਾਰੀਆਂ ਨੇ ਕਿਹਾ ਕਿ ਨਿਵੇਸ਼ਕ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਆਪਣੀ ਸਥਿਤੀ ਨੂੰ ਨਵੇਂ ਸਿਰੇ ਤੋਂ ਸਮਾਯੋਜਿਤ ਕਰ ਰਹੇ ਹਨ। ਜੋਖਮ ਭਰੇ ਨਿਵੇਸ਼ ਨੂੰ ਘੱਟ ਕੀਤਾ ਜਾ ਰਿਹਾ ਹੈ। ਕੁੱਲ ਮਿਲਾ ਕੇ ਨਿਵੇਸ਼ਕ ਚੌਕੰਣੇ ਹਨ। 

ਸ਼ੇਅਰ ਬਾਜ਼ਾਰ ਦੇ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕਾਂ ਨੇ ਸੋਮਵਾਰ ਨੂੰ ਸ਼ੁੱਧ ਆਧਾਰ 'ਤੇ 119.42 ਕਰੋੜ ਰੁਪਏ ਦੀ ਵਿਕਰ ਕੀਤੀ। ਇਸ ਦੌਰਾਨ ਕੱਚੇ ਤੇਲ ਦਾ ਅੰਤਰਰਾਸ਼ਟਰੀ ਮਿਆਰ ਬ੍ਰੇਂਟ ਕਰੂਡ 0.54 ਫ਼ੀਸਦੀ ਵਧ ਕੇ 41.03 ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ।

Harinder Kaur

This news is Content Editor Harinder Kaur