ਲੋਢਾ ਬਣੇ ਦੇਸ਼ ਦੇ ਰੀਅਲ ਅਸਟੇਟ ਖੇਤਰ ਦੇ ਸਭ ਤੋਂ ਅਮੀਰ ਕਾਰੋਬਾਰੀ : ਰਿਪੋਰਟ

12/09/2019 4:53:55 PM

ਨਵੀਂ ਦਿੱਲੀ — ਲੋਢਾ ਡਵੈਲਪਰਸ ਦੇ ਐਮ.ਪੀ. ਲੋਢਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਦੇਸ਼ ਦੇ ਰਿਅਲ ਅਸਟੇਟ ਖੇਤਰ ਦੇ ਸਭ ਤੋਂ ਅਮੀਰ ਉੱਦਮੀ ਵਜੋਂ ਦਰਜਾ ਦਿੱਤਾ ਗਿਆ ਹੈ। ਉਸ ਦੀ ਕੁੱਲ ਜਾਇਦਾਦ 31,960 ਕਰੋੜ ਰੁਪਏ ਹੈ। ਇਸ ਸੂਚੀ ਵਿਚ ਡੀ.ਐਲ.ਐਫ. ਦੇ ਰਾਜੀਵ ਸਿੰਘ ਦੂਜੇ ਅਤੇ ਅਮਬੈਸੀ ਗਰੁੱਪ ਦੇ ਸੰਸਥਾਪਕ ਜਤਿੰਦਰ ਵਿਰਵਾਨੀ ਤੀਜੇ ਸਥਾਨ 'ਤੇ ਹਨ। ਹੁਰੂਨ ਰਿਪੋਰਟ ਅਤੇ ਗਰੋਹੀ ਇੰਡੀਆ ਨੇ ਸੋਮਵਾਰ ਨੂੰ 'ਗਰੋਹੀ ਹਰੁਨ ਇੰਡੀਆ ਰੀਅਲ ਅਸਟੇਟ ਰਿਚ ਲਿਸਟ 2019' ਦਾ ਤੀਜਾ ਐਡੀਸ਼ਨ ਜਾਰੀ ਕੀਤਾ। ਇਸ ਰਿਪੋਰਟ ਵਿਚ ਦੇਸ਼ ਦੇ ਰਿਅਲ ਅਸਟੇਟ ਖੇਤਰ ਦੇ ਅਮੀਰ ਲੋਕਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਲੋਢਾ ਪਰਿਵਾਰ ਕਿ 31,960 ਕਰੋੜ ਰੁਪਏ ਦੀ ਜਾਇਦਾਦ ਦੇ ਨਾਲ ਮੰਗਲ ਪ੍ਰਭਾਤ ਲੋਢਾ ਅਤੇ ਮੈਕ੍ਰੋਟੈਕ ਡਿਵੈਲਪਰ (ਪੁਰਾਣਾ ਨਾਮ ਲੋਢਾ ਡਿਵੈਲਪਰਸ) ਦਾ ਪਰਿਵਾਰ  ਸੂਚੀ ਵਿਚ ਪਹਿਲੇ ਸਥਾਨ 'ਤੇ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ 2019 ਵਿਚ ਲੋਢਾ ਪਰਿਵਾਰ ਦੀ ਦੌਲਤ ਵਿਚ 18 ਪ੍ਰਤੀਸ਼ਤ ਵਾਧਾ ਹੋਇਆ ਹੈ। ਸੂਚੀ ਵਿਚ ਸ਼ਾਮਲ 99 ਬਾਕੀ ਭਾਰਤੀਆਂ ਦੀ ਕੁੱਲ ਜਾਇਦਾਦ ਦਾ 12 ਪ੍ਰਤੀਸ਼ਤ ਲੋਢਾ ਪਰਿਵਾਰ ਕੋਲ ਹੈ। ਇਸ ਸੂਚੀ ਵਿਚ ਡੀ.ਐਲ.ਐਫ. ਦੇ ਰਾਜੀਵ ਸਿੰਘ 25,080 ਕਰੋੜ ਰੁਪਏ ਦੀ ਸੰਪਤੀ ਨਾਲ ਦੂਜੇ ਨੰਬਰ 'ਤੇ ਹਨ। 2019 ਵਿਚ ਉਨ੍ਹਾਂ ਦੀ ਜਾਇਦਾਦ ਵਿਚ 42 ਪ੍ਰਤੀਸ਼ਤ ਤੱਕ ਦਾ ਵਾਧਾ ਹੋਇਆ ਹੈ। ਪਿਛਲੇ ਸਾਲ, ਉਹ ਇਸ ਸੂਚੀ ਵਿਚ ਤੀਜੇ ਨੰਬਰ 'ਤੇ ਸਨ। ਅੰਬੈਸੀ ਪ੍ਰਾਪਰਟੀ ਡਿਵੈਲਪਮੈਂਟਸ ਦੇ ਜਤਿੰਦਰ ਵਿਰਵਾਨੀ 24,750 ਕਰੋੜ ਰੁਪਏ ਦੀ ਸੰਪਤੀ ਨਾਲ ਤੀਜੇ ਨੰਬਰ 'ਤੇ ਹਨ। ਇਹ ਸੂਚੀ 30 ਸਤੰਬਰ 2019 ਤੱਕ ਇਨ੍ਹਾਂ ਉੱਦਮੀਆਂ ਦੀ ਜਾਇਦਾਦ ਦੇ ਅਧਾਰ ਤੇ ਤਿਆਰ ਕੀਤੀ ਗਈ ਹੈ। ਰੀਅਲ ਅਸਟੇਟ ਸੈਕਟਰ ਦੇ ਅਮੀਰ ਉੱਦਮੀਆਂ ਦੀ ਸੂਚੀ ਵਿਚ ਹੀਰਾਨੰਦਨੀ ਕਮਿਊਨਿਟੀਜ਼ ਗਰੁੱਪ ਦੇ ਨਿਰੰਜਨ ਹੀਰਾਨੰਦਨੀ 17,030 ਕਰੋੜ ਰੁਪਏ ਦੀ ਜਾਇਦਾਦ ਨਾਲ ਚੌਥੇ, ਕੇ. ਰਹੇਜਾ. ਦੇ ਚੰਦਰੂ ਰਹੇਜਾ ਅਤੇ ਪਰਿਵਾਰ 15,480 ਕਰੋੜ ਰੁਪਏ ਨਾਲ ਪੰਜਵੇਂ, ਓਬਰਾਏ ਰਿਅਲਟੀ ਦੇ ਵਿਕਾਸ ਓਬਰਾਏ 13,910 ਕਰੋੜ ਦੀ ਜਾਇਦਾਦ ਨਾਲ ਛੇਵੇਂ ਅਤੇ ਰਾਜਾ ਬਾਗਮਾਨੇ ਡਵੈਲਪਰਸ ਦੇ ਰਾਜਾ ਬਾਗਮਾਨੇ 9,960 ਕਰੋੜ ਰੁਪਏ ਦੀ ਜਾਇਦਾਦ ਦੇ ਨਾਲ ਸੱਤਵੇਂ ਸਥਾਨ 'ਤੇ ਹਨ।

ਹਾਊਸ ਆਫ ਹੀਰਾਨੰਦਾਨੀ, ਸਿੰਗਾਪੁਰ ਦੇ ਸੁਰਿੰਦਰ ਹੀਰਾਨੰਦਾਨੀ 9,720 ਕਰੋੜ ਰੁਪਏ ਦੀ ਜਾਇਦਾਦ ਨਾਲ ਅੱਠਵੇਂ, ਮੁੰਬਈ ਦੇ ਰਨਵਾਲ ਡਵੈਲਪਰਜ਼ ਦੇ ਸੁਭਾਸ਼ ਰਨਵਾਲ ਅਤੇ ਪਰਿਵਾਰ 7,100 ਕਰੋੜ ਦੀ ਜਾਇਦਾਦ ਨਾਲ ਨੌਂਵੇਂ ਅਤੇ ਪਿਰਾਮਲ ਰੀਅਲਟੀ ਦੇ ਅਜੇ ਪਿਰਾਮਲ ਅਤੇ ਪਰਿਵਾਰ 6,560 ਕਰੋੜ ਰੁਪਏ ਦੀ ਜਾਇਦਾਦ ਨਾਲ ਦੱਸਵੇਂ ਸਥਾਨ 'ਤੇ ਹਨ।  ਰਿਪੋਰਟ ਵਿਚ ਕਿਹਾ ਗਿਆ ਹੈ ਕਿ ਰੀਅਲ ਅਸਟੇਟ ਸੈਕਟਰ ਦੇ ਦਸ ਸਭ ਤੋਂ ਅਮੀਰ ਉੱਦਮੀਆਂ ਵਿੱਚੋਂ ਛੇ ਮੁੰਬਈ ਦੇ ਹਨ। 100 ਸਭ ਤੋਂ ਅਮੀਰਾਂ ਵਿਚੋਂ 37 ਮੁੰਬਈ ਦੇ ਹਨ। ਇਸ ਸੂਚੀ ਵਿਚ ਦਿੱਲੀ ਅਤੇ ਬੈਂਗੁਲਰੂ ਦੇ 19-19 ਉੱਦਮੀਆਂ ਦੇ ਨਾਮ ਹਨ।