ਰਿਜ਼ਰਵ ਬੈਂਕ ਸਾਹਮਣੇ ਨੀਤੀਗਤ ਦਰਾਂ ''ਚ ਕਟੌਤੀ ਦੀ ਗੁੰਜਾਇਸ਼

09/24/2017 1:09:04 AM

ਨਵੀਂ ਦਿੱਲੀ-ਵਿੱਤ ਮੰਤਰਾਲਾ ਦੇ ਇਕ ਉੱਚ ਅਧਿਕਾਰੀ ਨੇ ਅੱਜ ਕਿਹਾ ਕਿ ਪ੍ਰਚੂਨ ਮਹਿੰਗਾਈ ਲਗਾਤਾਰ ਹੇਠਲੇ ਪੱਧਰ 'ਤੇ ਬਣੀ ਹੋਈ ਹੈ ਅਜਿਹੇ 'ਚ ਰਿਜ਼ਰਵ ਬੈਂਕ ਦੇ ਸਾਹਮਣੇ ਅਗਲੀ ਕਰੰਸੀ ਨੀਤੀ ਸਮੀਖਿਆ 'ਚ ਨੀਤੀਗਤ ਦਰਾਂ 'ਚ ਕਟੌਤੀ ਦੀ ਬਿਹਤਰ ਗੁੰਜਾਇਸ਼ ਹੈ। ਸੁਸਤ ਪੈਂਦੀ ਅਰਥਵਿਵਸਥਾ ਦੀ ਰਫਤਾਰ ਵਧਾਉਣ ਲਈ ਸਰਕਾਰ ਵੱਲੋਂ ਕੋਸ਼ਿਸ਼ਾਂ ਤੇਜ਼ ਕੀਤੇ ਜਾਣ ਦਰਮਿਆਨ ਉਨ੍ਹਾਂ ਇਹ ਗੱਲ ਕਹੀ ਹੈ। ਰਿਜ਼ਰਵ ਬੈਂਕ ਦੀ ਦੋਮਾਹੀ ਕਰੰਸੀ ਨੀਤੀ ਸਮੀਖਿਆ 4 ਅਕਤੂਬਰ ਨੂੰ ਹੋਣੀ ਹੈ। ਅਧਿਕਾਰੀ ਨੇ ਕਿਹਾ ਕਿ ਮਹਿੰਗਾਈ ਦੇ ਅੰਦਾਜ਼ਿਆਂ ਨੂੰ ਵੇਖਦਿਆਂ ਕਰੰਸੀ ਨੀਤੀ 'ਚ ਨਰਮੀ ਦੀ ਗੁੰਜਾਇਸ਼ ਹੈ। 
ਅਧਿਕਾਰੀ ਨੇ ਕਿਹਾ ਕਿ ਸਾਰੇ ਸਰਕਾਰੀ ਵਿਸ਼ਲੇਸ਼ਣ ਇਸ ਆਧਾਰ 'ਤੇ ਕੀਤੇ ਗਏ ਹਨ ਕਿ ਆਉਣ ਵਾਲੇ ਮੱਧ ਕਾਲ 'ਚ ਮਹਿੰਗਾਈ 4 ਫ਼ੀਸਦੀ ਦੇ ਘੇਰੇ 'ਚ ਰਹੇਗੀ।