ਤਿਉਹਾਰੀ ਸੀਜ਼ਨ ਤੋਂ ਬਾਅਦ ਵਧ ਜਾਣਗੀਆਂ ਇਲੈਕਟ੍ਰੋਨਿਕਸ ਵਸਤੂਆਂ ਦੀਆਂ ਕੀਮਤਾਂ

10/10/2022 6:37:12 PM

ਨਵੀਂ ਦਿੱਲੀ — ਡਾਲਰ ਦੇ ਮੁਕਾਬਲੇ ਰੁਪਏ ਦੀ ਲਗਾਤਾਰ ਗਿਰਾਵਟ ਤਿਉਹਾਰੀ ਸੀਜ਼ਨ ਦੀ ਵਿਕਰੀ ਖਤਮ ਹੋਣ ਤੋਂ ਬਾਅਦ ਇਲੈਕਟ੍ਰਾਨਿਕ ਵਸਤੂਆਂ ਦੀਆਂ ਕੀਮਤਾਂ ਨੂੰ ਵਧਾ ਸਕਦੀ ਹੈ। ਇਸ ਵਿੱਤੀ ਸਾਲ 'ਚ ਹੁਣ ਤੱਕ ਡਾਲਰ ਦੇ ਮੁਕਾਬਲੇ ਰੁਪਿਆ ਲਗਭਗ 9 ਫੀਸਦੀ ਡਿੱਗ ਕੇ ਸ਼ੁੱਕਰਵਾਰ ਨੂੰ 82.32 ਰੁਪਏ ਦੇ ਨਵੇਂ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। ਵਿਸ਼ਲੇਸ਼ਕਾਂ ਨੇ ਕਿਹਾ ਕਿ ਤਿਉਹਾਰੀ ਵਿਕਰੀ 'ਚ ਇਲੈਕਟ੍ਰਾਨਿਕ ਵਸਤੂਆਂ 'ਤੇ ਆਕਰਸ਼ਕ ਸੌਦੇ ਦੇਖਣ ਨੂੰ ਮਿਲ ਰਹੇ ਹਨ ਪਰ ਵਿਕਰੀ ਤੋਂ ਬਾਅਦ ਕੀਮਤਾਂ ਤੇਜ਼ੀ ਨਾਲ ਵਧਣ ਦੀ ਸੰਭਾਵਨਾ ਹੈ।

ਇਕ ਰਿਪੋਰਟ ਮੁਤਾਬਕ ਰੁਪਏ ਦੀ ਕੀਮਤ 'ਚ ਗਿਰਾਵਟ ਦਾ ਕੰਪਨੀਆਂ 'ਤੇ ਕਾਫੀ ਅਸਰ ਪੈ ਰਿਹਾ ਹੈ ਪਰ ਕੰਪਨੀਆਂ ਤਿਉਹਾਰਾਂ ਦੌਰਾਨ ਕੀਮਤਾਂ ਵਧਾ ਕੇ ਪਹਿਲਾਂ ਹੀ ਕਮਜ਼ੋਰ ਮੰਗ ਨੂੰ ਪ੍ਰਭਾਵਿਤ ਨਹੀਂ ਕਰਨਾ ਚਾਹੁੰਦੀਆਂ ਪਰ ਨਵੰਬਰ 'ਚ ਕੀਮਤਾਂ ਤੇਜ਼ੀ ਨਾਲ ਵਧ ਸਕਦੀਆਂ ਹਨ। ਕੁਝ ਮਾਹਰਾਂ ਦਾ ਮੰਨਣਾ ਹੈ ਕਿ ਤਿਉਹਾਰਾਂ ਦਾ ਸੀਜ਼ਨ ਖਤਮ ਹੋਣ ਤੋਂ ਬਾਅਦ ਸਮਾਰਟਫੋਨ ਦੀ ਕੀਮਤ 'ਚ 5-7 ਫੀਸਦੀ ਦਾ ਵਾਧਾ ਹੋ ਸਕਦਾ ਹੈ।

ਇਹ ਵੀ ਪੜ੍ਹੋ : ਚੈੱਕ ਬਾਊਂਸ ਨੂੰ ਰੋਕਣ ਲਈ ਆ ਸਕਦਾ ਹੈ ਨਵਾਂ ਨਿਯਮ, ਦੂਜੇ ਅਕਾਊਂਟ ’ਚੋਂ ਕੱਟੇ ਜਾਣਗੇ ਪੈਸੇ

ਰੁਪਏ ਦੀ ਗਿਰਾਵਟ ਨੇ ਵਧਾ ਦਿੱਤੀ ਹੈ ਚੁਣੌਤੀ 

ਰਿਸਰਚ ਫਰਮ ਕੈਨਾਲਿਸ ਦੇ ਟੈਕਨਾਲੋਜੀ ਮਾਰਕੀਟ ਵਿਸ਼ਲੇਸ਼ਕ ਸਨਯਮ ਚੌਰਸੀਆ ਨੇ ਵੀ ਕਿਹਾ ਕਿ ਵਿਕਰੇਤਾ ਕਮਜ਼ੋਰ ਰੁਪਏ ਦੇ ਹੋਰ ਦਬਾਅ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਅਤੇ ਇਸ ਨੂੰ ਖਪਤਕਾਰਾਂ ਤੱਕ ਪਹੁੰਚਾਉਣਾ ਹੋਵੇਗਾ। ਚੌਰਸੀਆ ਨੇ ਕਿਹਾ, ਫੋਰੈਕਸ ਪਿਛਲੇ 18-20 ਮਹੀਨਿਆਂ ਤੋਂ ਕੰਪਨੀਆਂ ਲਈ ਇੱਕ ਮੁੱਦਾ ਰਿਹਾ ਹੈ ਅਤੇ ਜੇਕਰ ਇਹ ਜਾਰੀ ਰਿਹਾ, ਤਾਂ ਅਸੀਂ ਆਉਣ ਵਾਲੇ ਮਹੀਨਿਆਂ ਵਿੱਚ ਉਪਕਰਣਾਂ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਦੇਖ ਸਕਦੇ ਹਾਂ।

ਬਹੁਤ ਸਾਰੇ ਪੁਰਜੇ ਦਰਾਮਦ ਕਰਦੀਆਂ ਹਨ ਕੰਪਨੀਆਂ

ਰੁਪਏ ਦੀ ਗਿਰਾਵਟ ਦਾ ਦੇਸ਼ ਦੇ ਸਮਾਰਟਫੋਨ ਨਿਰਮਾਤਾਵਾਂ 'ਤੇ ਬਹੁਤ ਜ਼ਿਆਦਾ ਅਸਰ ਪਿਆ ਹੈ, ਕਿਉਂਕਿ ਇਹ ਕੰਪਨੀਆਂ ਅਜੇ ਵੀ ਫੋਨ ਬਣਾਉਣ ਦੀ ਬਜਾਏ ਸੈਮੀ-ਨੌਕਡ ਡਾਊਨ (SKD) ਕਿੱਟਾਂ ਨਾਲ ਅਸੈਂਬਲ ਕਰਦੀਆਂ ਹਨ। ਕੰਪਨੀਆਂ ਫ਼ੋਨਾਂ ਵਿੱਚ ਵਰਤੇ ਜਾਂਦੇ ਡਿਸਪਲੇਅ ਅਤੇ ਏਕੀਕ੍ਰਿਤ ਸਰਕਟਾਂ ਵਰਗੇ ਪੁਰਜ਼ੇ ਵੱਖਰੇ ਤੌਰ 'ਤੇ ਆਯਾਤ ਕਰਦੀਆਂ ਹਨ। ਰੁਪਏ ਦੀ ਕੀਮਤ ਘਟਣ ਨਾਲ ਅਜਿਹੀਆਂ ਵਸਤਾਂ ਦੀ ਕੀਮਤ ਵਧ ਜਾਂਦੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਬਰਾਮਦਕਾਰਾਂ ਦੀ ਵਧੀ ਮੁਸ਼ਕਲ, ਕੇਂਦਰ ਨੇ ਨਿਰਯਾਤ ਕੀਤੇ ਸਾਮਾਨ 'ਤੇ GST ਛੋਟ ਲਈ ਵਾਪਸ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 

Harinder Kaur

This news is Content Editor Harinder Kaur