ਭਾਰਤ ''ਚ ਮਹਿੰਦਰਾ ਨੇ ਲਾਂਚ ਕੀਤਾ Gusto ਦਾ ਨਵਾਂ ਵੇਰੀਐਂਟ

10/16/2017 8:03:19 PM

ਜਲੰਧਰ— ਮਹਿੰਦਰਾ ਨੇ ਮਾਰਕੀਟ 'ਚ ਆਪਣਾ ਇਕ ਨਵਾਂ ਸਕੂਟਰ ਲਾਂਚ ਕਰ ਦਿੱਤਾ ਹੈ ਜੋ ਕਿ ਗਸਟੋ ਦਾ ਆਰ.ਐੱਸ. ਐਡੀਸ਼ਨ ਹੈ। ਇਸ ਦੀ ਦੀਵਾਲੀ 'ਚ ਐਕਸ ਸ਼ੋਅ ਰੂਮ ਕੀਮਤ 48,180 ਰੁਪਏ ਰੱਖੀ ਗਈ ਹੈ। ਕੰਪਨੀ ਨੇ ਇਸ ਸਕੂਟਰ ਨੂੰ ਕਈ ਬਿਹਤਰ ਅਪਡੇਟਸ ਨਾਲ ਪੇਸ਼ ਕੀਤਾ ਹੈ। 


ਇੰਜਣ
ਮਹਿੰਦਰਾ ਗਸਟੋ 'ਚ 109.6 ਸੀ.ਸੀ. ਦਾ ਸਿੰਗਲ-ਸਿਲੰਡਰ, ਏਅਰ-ਕੂਲਡ ਇੰਜਣ ਲੱਗਾਇਆ ਗਿਆ ਹੈ। ਇਹ ਇੰਜਣ 8 ਬੀ.ਐੱਚ.ਪੀ. ਪਾਵਰ ਅਤੇ 9 ਐੱਨ.ਐੱਮ. ਟਾਰਕ ਜਨਰੇਟ ਕਰਦਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਸਕੂਟਰ ਦੇ ਅਗਲੇ ਵ੍ਹੀਲ 'ਚ ਟੈਲੀਸਕੋਪਿਕ ਸਸਪੈਂਸ਼ਨ ਅਤੇ ਰੀਅਰ ਵ੍ਹੀਲ 'ਚ ਕਾਈਲ ਸਸਪੈਂਸ਼ਨ ਦਿੱਤਾ ਹੈ। ਉੱਥੇ, ਇਸ ਦੇ ਫਰੰਟ ਅਤੇ ਰੀਅਰ ਵ੍ਹੀਲ 'ਚ 130 ਐੱਨ.ਐੱਮ. ਡਰਮ ਬ੍ਰੇਕਸ ਦਿੱਤੀ ਗਈ ਹੈ। ਡਿਜਾਈਨ
ਸਪੈਸ਼ਲ ਐਡੀਸ਼ਨ ਗਸਟੋ ਨਵੀਂ ਬਾਡੀ ਗ੍ਰਾਫਿਕਸ ਨਾਲ ਪੇਸ਼ ਕੀਤਾ ਜਾ ਰਿਹਾ ਹੈ ਜੋ ਇਸ ਸਕੂਟਰ ਨੂੰ ਬਿਲਕੁਲ ਵੱਖ ਲੁੱਕ ਦਿੰਦਾ ਹੈ। ਇਸ ਤੋਂ ਇਲਾਵਾ ਮਹਿੰਦਰਾ ਨੇ ਇਸ ਨੂੰ ਨਵੇਂ ਪੇਨਟ ਸਕੀਮ-ਰੈੱਡ ਐਂਡ ਵ੍ਹਾਈਟ ਅਤੇ Blue ਐਂਡ ਵ੍ਹਾਈਟ ਨਾਲ ਉਪਲੱਬਧ ਕਰਵਾਇਆ ਹੈ। 


ਆਫਰ
ਮਹਿੰਦਰਾ ਨੇ ਇਸ ਨਵੇਂ ਸਕੂਟਰ 'ਤੇ ਇਕ ਆਫਰ ਵੀ ਪੇਸ਼ ਕੀਤਾ ਹੈ, ਜਿਸ 'ਚ ਪੇਅ.ਟੀ.ਐੱਮ. ਤੋਂ ਸਕੂਟਰ ਦੀ ਕੀਮਤ ਦਾ ਭੁਗਤਾਨ ਕਰਨ 'ਤੇ ਤੁਹਾਨੂੰ 6,000 ਰੁਪਏ ਤਕ ਦਾ ਕੈਸ਼ਬੈਕ ਮਿਲੇਗਾ। ਹਾਲਾਂਕਿ ਇਸ ਸਪੈਸ਼ਲ ਐਡੀਸ਼ਨ 'ਤੇ ਪੇਅ.ਟੀ.ਐੱਮ. ਨੂੰ 20 ਅਕਤੂਬਰ 2017 ਤਕ ਦੀ ਸੀਮਿਤ ਰੱਖਿਆ ਗਿਆ ਹੈ।