ਅਰਥਵਿਵਸਥਾ ''ਤੇ ਘਿਰੀ ਮੋਦੀ ਸਰਕਾਰ ਨੂੰ ਇੱਥੇ ਮਿਲੀ ਰਾਹਤ

10/13/2017 8:47:12 AM

ਨਵੀਂ ਦਿੱਲੀ— ਡਿੱਗਦੀ ਅਰਥਵਿਵਸਥਾ ਨੂੰ ਲੈ ਕੇ ਲਗਾਤਾਰ ਵਿਰੋਧੀ ਧਿਰਾਂ ਦੇ ਨਿਸ਼ਾਨੇ 'ਤੇ ਬਣੀ ਕੇਂਦਰ ਦੀ ਮੋਦੀ ਸਰਕਾਰ ਲਈ ਦੋ ਮੋਰਚਿਆਂ 'ਤੇ ਰਾਹਤ ਦੀ ਖਬਰ ਹੈ ।  ਦੇਸ਼ ਵਿੱਚ ਉਦਯੋਗਿਕ ਵਿਕਾਸ ਦਰ ਅਗਸਤ ਮਹੀਨੇ ਵਿੱਚ ਪੰਜ ਮਹੀਨੇ ਵਿੱਚ ਸਭ ਤੋਂ ਤੇਜ਼ ਹੋ ਗਈ ਅਤੇ ਪ੍ਰਚੂਨ ਮਹਿੰਗਾਈ ਦਰ ਸਤੰਬਰ ਵਿੱਚ ਸਥਿਰ ਰਹੀ ਹੈ।ਇਸ ਨਾਲ ਮੋਦੀ ਸਰਕਾਰ ਨੂੰ ਦੋਹਰੀ ਖੁਸ਼ੀ ਮਿਲੀ ਹੈ।ਇਨ੍ਹਾਂ ਅੰਕੜਿਆਂ ਨਾਲ ਮਾਲੀ ਹਾਲਤ ਸੁਧਰਣ ਦੀ ਉਮੀਦ ਵਧੀ ਹੈ।ਜੂਨ ਤਿਮਾਹੀ ਵਿੱਚ ਦੇਸ਼ ਦੀ ਵਿਕਾਸ ਦਰ 5.7 ਫੀਸਦੀ ਦੇ ਨਾਲ ਤਿੰਨ ਸਾਲ ਵਿੱਚ ਸਭ ਤੋਂ ਘੱਟ ਹੋ ਗਈ ਸੀ। 


ਇਸ ਤੋਂ ਬਾਅਦ ਵਿਰੋਧੀ ਧਿਰਾਂ ਦੇ ਇਲਾਵਾ ਭਾਜਪਾ ਦੇ ਆਪਣੇ ਸੀਨੀਅਰ ਨੇਤਾਵਾਂ ਯਸ਼ਵੰਤ ਸਿੰਹਾ ਅਤੇ ਅਰੁਣ ਸ਼ੌਰੀ ਨੇ ਮੋਦੀ ਸਰਕਾਰ 'ਤੇ ਤਿੱਖਾ ਹਮਲਾ ਬੋਲ ਦਿੱਤਾ ਸੀ।  ਹੁਣ ਇਹ ਨਵਾਂ ਅੰਕੜੇ ਸਰਕਾਰ ਲਈ ਸੁਕੂਨ ਦੇਣ ਵਾਲੇ ਹਨ।ਅਗਸਤ ਵਿੱਚ ਉਦਯੋਗਿਕ ਉਤਪਾਦਨ ਵਿਕਾਸ ਦਰ 4.3 ਫੀਸਦੀ ਵਧੀ, ਜਦੋਂ ਕਿ ਜੂਨ ਵਿੱਚ ਇਹ ਗਿਰਾਵਟ 'ਚ ਸੀ। ਉੱਥੇ ਹੀ, ਜੁਲਾਈ ਵਿੱਚ ਉਦਯੋਗਿਕ ਗ੍ਰੋਥ ਵਿੱਚ 0.9 ਫੀਸਦੀ ਦੀ ਮਜ਼ਬੂਤੀ ਆਈ ਸੀ।ਖਪਤ ਤੇ ਆਧਾਰਿਤ ਮਹਿੰਗਾਈ ਦਰ ਸਤੰਬਰ ਵਿੱਚ 3.28 ਫੀਸਦੀ ਰਹੀ, ਜੋ ਅਗਸਤ ਦੇ ਬਰਾਬਰ ਹੈ।ਮਹਿੰਗਾਈ ਦਰ ਦਾ ਅੰਦਾਜ਼ਾ 3.5 ਫੀਸਦੀ ਅਤੇ ਉਦਯੋਗਿਕ ਵਿਕਾਸ ਦਾ ਅੰਦਾਜ਼ਾ 2.5 ਫੀਸਦੀ ਸੀ।