ਸ਼ੇਅਰ ਬਜ਼ਾਰ ਡੁੱਬਾ , ਸੈਂਸੈਕਸ 355 ਅੰਕ ਡਿੱਗਾ ਤੇ ਨਿਫਟੀ 11,354 'ਤੇ ਬੰਦ

03/25/2019 4:28:26 PM

ਨਵੀਂ ਦਿੱਲੀ — ਮਾਰਚ ਦੇ ਆਖਰੀ ਹਫਤੇ ਦੇ ਪਹਿਲੇ ਹੀ ਦਿਨ ਸੋਮਵਾਰ ਨੂੰ ਬਜ਼ਾਰ 'ਚ ਹਾਹਾਕਾਰ ਮਚੀ ਹੋਈ ਹੈ। ਆਰਥਿਕ ਮੰਦੀ ਦੇ ਡਰ ਕਾਰਨ ਨਿਵੇਸ਼ਕਾਂ 'ਚ ਵਿਕਰੀ ਦਾ ਮਾਹੌਲ ਰਿਹਾ ਨਤੀਜੇ ਵਜੋਂ ਬਜ਼ਾਰ ਭਾਰੀ ਗਿਰਾਵਟ ਨਾਲ ਬੰਦ ਹੋਏ। ਸੈਂਸੈਕਸ 355.70 ਅੰਕਾਂ ਦੀ ਗਿਰਾਵਟ ਨਾਲ 37,808.91 'ਤੇ ਜਦੋਂਕਿ ਨਿਫਟੀ 102.65 ਅੰਕਾਂ ਦੀ ਗਿਰਾਵਟ ਨਾਲ 11,354.25 'ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਸ਼ੇਅਰ ਬਜ਼ਾਰ ਦੀ ਸ਼ੁਰੂਆਤ ਗਿਰਾਵਟ ਨਾਲ ਹੋਈ। 

ਸੈਂਸੈਕਸ ਦਾ ਹਾਲ

ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ ਸਵੇਰੇ ਲਾਲ ਨਿਸ਼ਾਨ ਵਿਚ ਖੁੱਲ੍ਹਿਆ। ਸ਼ੁਰੂਆਤ ਤੋਂ ਹੀ ਵਿਕਰੀ ਦੇ ਮਾਹੌਲ ਕਾਰਨ ਸੈਂਸਕਸ ਪੂਰਾ ਦਿਨ ਗਿਰਾਵਟ 'ਚ ਰਿਹਾ। ਦਿਨ ਭਰ ਦੇ ਕਾਰੋਬਾਰ ਦੌਰਾਨ 37882 ਉੱਚ ਪੱਧਰ ਅਤੇ 37674 ਹੇਠਲਾ ਪੱਧਰ ਰਿਹਾ। ਮਿਡਕੈਪ ਸ਼ੇਅਰ 160 ਅੰਕਾਂ ਦੀ ਗਿਰਾਵਟ ਨਾਲ 14916 ਅੰਕਾਂ 'ਤੇ ਬੰਦ ਹੋਇਆ ਜਦੋਂਕਿ ਸਮਾਲਕੈਪ ਸ਼ੇਅਰ 171 ਅੰਕਾਂ ਦੀ ਗਿਰਾਵਟ ਨਾਲ 14587 ਅੰਕਾਂ 'ਤੇ ਬੰਦ ਹੋਇਆ। ਸੈਂਸਕਸ 'ਚ ਪੀ.ਐਸ.ਯੂ., ਯੂਟੀਲਿਟੀ, ਊਰਜਾ, ਤੇਲ ਅਤੇ ਗੈਸ ਨੂੰ ਛੱਡ ਕੇ ਬਾਕੀ ਸਾਰੇ ਸੈਕਟੋਰੀਅਲ  ਇੰਡੈਕਸ ਗਿਰਾਵਟ ਨਾਲ ਲਾਲ ਨਿਸ਼ਾਨ ਵਿਚ ਬੰਦ ਹੋਏ।

ਨਿਫਟੀ ਦਾ ਹਾਲ

50 ਸ਼ੇਅਰਾਂ ਵਾਲੇ ਸੰਵੇਦਨਸ਼ੀਲ ਸੂਚਕ ਅੰਕ ਨਿਫਟੀ ਵਿਚ 13 ਸ਼ੇਅਰ ਹਰੇ ਅਤੇ 37 ਸ਼ੇਅਰ ਲਾਲ ਨਿਸ਼ਾਨ ਵਿਚ ਬੰਦ ਹੋਏ। ਨਿਫਟੀ-50 ਮਿਡਕੈਪ 0.26 ਫੀਸਦੀ ਦੀ ਗਿਰਾਵਟ ਨਾਲ 4884 ਅੰਕਾਂ 'ਤੇ ਅਤੇ ਸਮਾਲਕੈਪ 1.66 ਫੀਸਦੀ ਦੀ ਗਿਰਾਵਟ ਨਾਲ 3138 ਅੰਕਾਂ 'ਤੇ ਬੰਦ ਹੋਏ। ਨਿਫਟੀ ਵਿਚ ਵੀ ਸਾਰੇ ਸੈਕਟੋਰੀਅਲ ਇੰਡੈਕਸ ਗਿਰਾਵਟ ਨਾਲ ਲਾਲ ਨਿਸ਼ਾਨ ਵਿਚ ਬੰਦ ਹੋਏ।

ਟਾਪ ਗੇਨਰਜ਼

ਸੈਂਸੈਕਸ : ਜੈੱਟ ਏਅਰਵੇਜ਼ 12.69 ਫੀਸਦੀ, ਆਰ.ਏ.ਸੀ. ਲਿਮਿਟੇਡ 9.79 ਫੀਸਦੀ, ਪੀਐਫਸੀ 5.21 ਫੀਸਦੀ, ਟੀਟੀਕੇ ਪ੍ਰੈਸਟੀਜ 5.08 ਫੀਸਦੀ ਅਤੇ ਆਈਓਸੀ 4.72 ਫੀਸਦੀ
ਨਿਫਟੀ : ਆਈਓਸੀ ਵਿਚ 4.52 ਫੀਸਦੀ, ਓਐਨਜੀਸੀ ਵਿਚ 4.36 ਫੀਸਦੀ, ਹਿੰਦੁਸਤਾਨ ਪੈਟਰੋਲੀਅਮ ਵਿਚ 2.48 ਫੀਸਦੀ, ਕੋਲ ਇੰਡੀਆ ਵਿਚ 2.26 ਫੀਸਦੀ ਅਤੇ ਪਾਵਰ ਗ੍ਰਿਡ ਵਿਚ 1.59 ਫੀਸਦੀ

ਟਾਪ ਲੂਜ਼ਰਜ਼

ਸੈਂਸੈਕਸ : ਟਾਟਾ ਸਟੀਲ 6.17 ਫੀਸਦੀ, ਆਈਡੀਆ 5.92 ਫੀਸਦੀ, ਜਿੰਦਲ 5.76 ਫੀਸਦੀ, ਡੀਸ਼ ਟੀਵੀ 5.56 ਫੀਸਦੀ
ਨਿਫਟੀ : Zee entertainment ਵਿਚ 4.28 ਫੀਸਦੀ, ਭਾਰਤੀ ਇਨਫਰਾਟਲ ਵਿਚ 3.53 ਫੀਸਦੀ, ਵੀਡੀਐਲ ਵਿਚ 3.28 ਫੀਸਦੀ, ਜੇਐਸਡਬਲਯੂ ਸਟੀਲ ਵਿਚ 3.08 ਫੀਸਦੀ ਅਤੇ ਟਾਟਾ ਮੋਟਰਜ਼ ਵਿਚ 2.51 ਫੀਸਦੀ.