GST ਪਰੀਸ਼ਦ ਦੀ ਅਗਲੀ ਬੈਠਕ ''ਚ ਕਰ ਦੇ ਮੁੱਦੇ ''ਤੇ ਚਰਚਾ ਸੰਭਵ : ਸਰਨਾ

07/21/2017 9:08:39 PM

ਨਵੀਂ ਦਿੱਲੀ— ਕੇਂਦਰੀ ਉਤਪਾਦ ਅਤੇ ਕਸਟਮ ਬੋਰਡ (ਸੀ. ਬੀ. ਈ. ਸੀ) ਦੀ ਪ੍ਰਮੁੱਖ ਵੀ. ਸਰਨਾ ਨੇ ਕਿਹਾ ਕਿ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ) ਪਰੀਸ਼ਦ ਦੀ ਅਗਲੇ ਮਹੀਨੇ ਹੋਣ ਵਾਲੀ ਬੈਠਕ 'ਚ ਵੱਖ ਵੱਖ ਉਦਯੋਗਾਂ ਨਾਲ ਜੁੜੇ ਸੰਗਠਨਾਂ ਦੇ ਕਰ ਦੇ ਸੰਬੰਧ 'ਚ ਚੁੱਕੇ ਗਏ ਮੁੱਦੇ 'ਤੇ ਚਰਚਾ ਕੀਤੀ ਜਾ ਸਕਦੀ ਹੈ। ਸਰਨਾ ਨੇ ਅੱਜ ਇੱਥੇ ਵਣਜ਼ ਅਤੇ ਉਦਯੋਗ ਮੰਡਲ (ਫਿੱਕੀ) ਦੇ ਇਕ ਪ੍ਰੋਗਰਾਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਗਲੇ ਮਹੀਨੇ ਜੀ. ਐੱਸ. ਟੀ. ਪਰੀਸ਼ਦ ਦੀ ਬੈਠਕ ਹੋਣੀ ਹੈ ਜਿਸ 'ਚ ਕਰ ਦਰਾਂ ਨੂੰ ਲੈ ਕੇ ਵੱਖ ਵੱਧ ਖੇਤਰਾਂ ਤੋਂ ਉੱਠ ਰਹਿਆਂ ਮੰਗਾਂ 'ਤੇ ਵਿਚਾਰ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਬੈਠਕ 'ਚ ਨਵੀਂ ਕਰ ਪ੍ਰਣਾਲੀ ਲਾਗੂ ਹੋਣ ਤੋਂ ਬਾਅਦ ਸਥਿਤੀ ਦੀ ਵੀ ਸਮੀਖਿਆ ਹੋਣੀ ਹੈ।
ਕੱਪੜਾ ਖੇਤਰ ਦੀ ਮੰਗ 'ਤੇ ਕੀਤਾ ਜਾ ਸਕਦਾ ਹੈ ਵਿਚਾਰ
ਇਹ ਪੁੱਛੇ ਜਾਣ 'ਤੇ ਬੈਠਕ 'ਚ ਕੱਪੜਾ ਖੇਤਰ ਵਲੋਂ ਜੀ. ਐੱਸ. ਟੀ. ਦਰ ਨੂੰ ਲੈ ਕੇ ਜਿਤਾਈ ਜਾ ਰਹੀ ਚਿੰਤਾ 'ਤੇ ਵੀ ਵਿਚਾਰ ਹੋ ਸਕਦਾ ਹੈ, ਸਰਨਾ ਨੇ ਕਿਹਾ ਕਿ ਇਹ ਸੰਭਵ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਜੀ. ਐੱਸ. ਟੀ. ਜਿਹੈ ਕੋਈ ਨਵੇਂ ਕਰ ਤੰਤਰ ਅਮਲ 'ਚ ਆਉਦੇ ਹਨ ਤਾਂ ਪਹਿਲੇ 6 ਮਹੀਨੇ ਤੋਂ ਲੈ ਕੇ ਇਕ ਸਾਲ ਤੱਕ ਕੁਝ ਸਮੱਸਿਆਵਾਂ ਜਾ ਮੁੱਦੇ ਚੁੱਕਣਾ ਲਾਜ਼ਮੀ ਹੈ। ਮੋਦੀ ਸਰਕਾਰ ਨੇ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਡੇ ਆਰਥਿਕ ਸੁਧਾਰ ਦੇ ਰੂਪ 'ਚ ਦੇਖੇ ਜਾ ਰਹੇ ਜੀ. ਐੱਸ. ਟੀ. ਨੂੰ ਜੁਲਾਈ ਤੋਂ ਲਾਗੂ ਕੀਤਾ ਹੈ। ਜੀ. ਐੱਸ. ਟੀ. 'ਚ 17 ਵੱਖ ਵੱਖ ਕਰਾਂ ਨੂੰ ਸਮਾਹਿਤ ਕਰ ਦੇਸ਼ ਨੂੰ 'ਇਕ ਬਾਜ਼ਾਰ' ਦੇ ਰੂਪ 'ਚ ਸਥਾਪਿਤ ਕੀਤਾ ਗਿਆ ਹੈ।
5 ਅਗਸਤ ਨੂੰ ਹੋਵੇਗੀ ਅਗਲੀ ਬੈਠਕ
ਸਰਨਾ ਨੇ ਕਿਹਾ ਕਿ ਵਿਭਾਗ ਜੀ. ਐੱਸ. ਟੀ. ਦੇ ਲਾਗੂ ਹੋਣ ਤੋਂ ਬਾਅਦ ਰਾਜਸਵ ਪ੍ਰਾਪਤੀ 'ਤੇ ਨਜ਼ਰ ਰੱਖੀ ਹੋਈ ਹੈ ਅਤੇ ਵਾਸਤਵਿਕ ਸਥਿਤੀ ਦਾ ਪਤਾ ਸਤੰਬਰ 'ਚ ਪਹਿਲਾਂ ਵਿਸਤ੍ਰਿਤ ਰਿਟਰਨ ਭਰੇ ਜਾਣ ਤੋਂ ਬਾਅਦ ਹੀ ਚੱਲ ਸਕੇਗਾ। ਇਸ ਸਵਾਲ 'ਤੇ ਜੀ. ਐੱਸ. ਟੀ. ਦੇ ਲਾਗੂ ਹੋਣ ਤੋਂ ਬਾਅਦ ਸੀਮਾ ਸ਼ੁਲਕ ਦੀ ਆਮਦਨੀ 'ਤੇ ਕੀ ਅਸਰ ਪਿਆ ਹੈ, ਸਰਨਾ ਨੇ ਕਿਹਾ ਕਿ ਕਸਟਮ ਬੋਰਡ ਨਾਲ ਕਰ ਪ੍ਰਾਪਤੀ ਵਧੀਆ ਹੈ ਅਤੇ ਇਸ 'ਚ ਉਛਾਲ ਦੇਖਿਆ ਜਾ ਰਿਹਾ ਹੈ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੀ ਅਗੁਵਾਈ ਵਾਲੀ ਜੀ. ਐੱਸ. ਟੀ. ਪਰੀਸ਼ਦ ਦੀ ਅਗਲੀ ਬੈਠਕ 5 ਅਗਸਤ ਨੂੰ ਹੋਣੀ ਹੈ ਜਿਸ 'ਚ ਨਵੀਂ ਕਰ ਪ੍ਰਣਾਲੀ ਦੇ ਲਾਗੂ ਹੋਣ ਤੋਂ ਬਾਅਦ ਸਥਿਤੀ ਦੀ ਸਮੀਖਿਆ ਕੀਤੀ ਜਾਵੇਗੀ।