ਹਵਾਈ ਯਾਤਰੀਆਂ ਲਈ ਅਹਿਮ ਖ਼ਬਰ, ਬੋਰਡਿੰਗ ਪਾਸ ਨੂੰ ਲੈ ਕੇ ਵਿਭਾਗ ਨੇ ਜਾਰੀ ਕੀਤੇ ਇਹ ਆਦੇਸ਼

07/22/2022 12:35:17 PM

ਨਵੀਂ ਦਿੱਲੀ (ਭਾਸ਼ਾ) – ਏਅਰਲਾਈਨ ਕੰਪਨੀਆਂ ਹੁਣ ਹਵਾਈ ਅੱਡੇ ਦੇ ‘ਚੈੱਕ-ਇਨ’ ਕਾਊਂਟਰ ’ਤੇ ਬੋਰਡਿੰਗ ਪਾਸ ਜਾਰੀ ਕਰਨ ਲਈ ਯਾਤਰੀਆਂ ਤੋਂ ਵਾਧੂ ਚਾਰਜ ਨਹੀਂ ਵਸੂਲ ਸਕਣਗੀਆਂ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਹਵਾਈ ਅੱਡੇ ਦੇ ਚੈੱਕ-ਇਨ ਕਾਊਂਟਰ ’ਤੇ ਮੁਸਾਫਰਾਂ ਵਲੋਂ ਬੋਰਡਿੰਗ ਪਾਸ ਦੀ ਮੰਗ ਕਰਨ ’ਤੇ ਵਾਧੂ ਚਾਰਜ ਲੈਂਦੀ ਹੈ।

ਇਹ ਵੀ ਪੜ੍ਹੋ : ਰੁਪਏ ਦੀ ਗਿਰਾਵਟ ਕਾਰਨ RBI ਦੀ ਵਧੀ ਪਰੇਸ਼ਾਨੀ , ਲਗਾਮ ਲਗਾਉਣ ਲਈ ਬਣਾਈ ਇਹ ਯੋਜਨਾ

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵਰਤਮਾਨ ਵਿੱਚ, ਏਅਰਲਾਈਨਾਂ ਗੈਰ-ਵੈੱਬ ਚੈੱਕ-ਇਨ ਲਈ ਬੋਰਡਿੰਗ ਪਾਸ ਜਾਰੀ ਕਰਨ ਲਈ 200 ਰੁਪਏ ਵਾਧੂ ਚਾਰਜ ਕਰਦੀਆਂ ਹਨ। ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਹਵਾਈ ਅੱਡੇ ਦੇ ਚੈੱਕ-ਇਨ ਕਾਊਂਟਰਾਂ 'ਤੇ ਬੋਰਡਿੰਗ ਪਾਸਾਂ ਲਈ ਯਾਤਰੀਆਂ ਤੋਂ ਵਾਧੂ ਫੀਸ ਵੀ ਵਸੂਲਦੀ ਹੈ।

ਨਿਯਮਾਂ ਵਿੱਚ ਵਾਧੂ ਚਾਰਜ ਦਾ ਕੋਈ ਪ੍ਰਬੰਧ ਨਹੀਂ 

ਮੰਤਰਾਲਾ ਨੇ ਟਵੀਟ ਕੀਤਾ ਕਿ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਦੇ ਨੋਟਿਸ ’ਚ ਆਇਆ ਹੈ ਕਿ ਏਅਰਲਾਈਨਜ਼ ਯਾਤਰੀਆਂ ਨੂੰ ਬੋਰਡਿੰਗ ਪਾਸ ਜਾਰੀ ਕਰਨ ਲਈ ਵਾਧੂ ਚਾਰਜ ਲੈ ਰਹੀਆਂ ਹਨ। ਮੰਤਰਾਲਾ ਨੇ ਕਿਹਾ ਕਿ ਇਹ ਏਵੀਏਸ਼ਨ ਨਿਯਮ 1937 ਦੀਆਂ ਵਿਵਸਥਾਵਾਂ ਮੁਤਾਬਕ ਜਾਰੀ ਨਿਰਦੇਸ਼ਾਂ ਦੇ ਤਹਿਤ ਉਚਿੱਤ ਨਹੀਂ ਹਨ।

ਇਹ ਵੀ ਪੜ੍ਹੋ : 80 ਰੁਪਏ ਦਾ ਹੋਇਆ ਇਕ ਡਾਲਰ, ਜਾਣੋ ਤੁਹਾਡੇ 'ਤੇ ਕੀ ਹੋਵੇਗਾ ਅਸਰ!

ਮੰਤਰਾਲੇ ਨੇ ਕਿਹਾ, "ਏਅਰਲਾਈਨਜ਼ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਹਵਾਈ ਅੱਡੇ ਦੇ ਚੈੱਕ-ਇਨ ਕਾਊਂਟਰਾਂ 'ਤੇ ਬੋਰਡਿੰਗ ਪਾਸ ਜਾਰੀ ਕਰਨ ਲਈ ਕੋਈ ਵਾਧੂ ਚਾਰਜ ਨਾ ਲੈਣ। ਇਸ ਨੂੰ ਏਅਰਕ੍ਰਾਫਟ ਨਿਯਮਾਂ ਦੇ ਨਿਯਮ 135 ਦੇ ਤਹਿਤ ਪ੍ਰਦਾਨ ਕੀਤੇ ਗਏ ਟੈਰਿਫ ਦੇ ਅੰਦਰ ਨਹੀਂ ਮੰਨਿਆ ਜਾਣਾ ਚਾਹੀਦਾ ਹੈ।"

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 

Harinder Kaur

This news is Content Editor Harinder Kaur