ਸਰਕਾਰ ਨੇ ਸਮੇਂ ਤੋਂ ਪਹਿਲਾਂ ਖੰਡ ਉਤਪਾਦਨ ਦਾ ਅਨੁਮਾਨ ਲਗਾਉਣ ਲਈ ਇਸਮਾ ਦੀ ਕੀਤੀ ਖਿਚਾਈ

08/05/2023 10:30:33 AM

ਨਵੀਂ ਦਿੱਲੀ (ਭਾਸ਼ਾ) – ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਸ਼ੁੱਕਰਵਾਰ ਨੂੰ ਉਦਯੋਗ ਸੰਗਠਨ ‘ਇਸਮਾ’ ਦੀ ਸਖ਼ਤ ਆਲੋਚਨਾ ਕਰਦੇ ਹੋਏ ਕਿਹਾ ਕਿ ਉਸ ਦੇ ਖੰਡ ਉਤਪਾਦਨ ਦਾ ਮੁਲਾਂਕਣ ਸਮੇਂ ਤੋਂ ਕਾਫ਼ੀ ਪਹਿਲਾਂ ਕਰ ਕੇ ਘਬਰਾਹਟ ਦੀ ਸਥਿਤੀ ਪੈਦਾ ਕਰ ਦਿੱਤੀ ਹੈ। ਸਕੱਤਰ ਨੇ ਕਿਹਾ ਕਿ ਉਹ ਇਸ ਮੁੱਦੇ ’ਤੇ ਇਸਮਾ ਨਾਲ ਚਰਚਾ ਕਰਨਗੇ। ਅਕੂਤਬਰ ’ਚ ਸ਼ੁਰੂ ਹੋਣ ਵਾਲੇ ਖੰਡ ਸੈਸ਼ਨ 2023-24 ਲਈ ਗੰਨਾ ਅਤੇ ਖੰਡ ਉਤਪਾਦਨ ਦੀ ਭਵਿੱਖਬਾਣੀ ਕਰਨਾ ਜਲਦਬਾਜ਼ੀ ਹੋਵੇਗੀ।

ਇਹ ਵੀ ਪੜ੍ਹੋ : ਡਾਇਸਨ ਨੇ ਹੇਅਰ ਕੇਅਰ ਤਕਨਾਲੋਜੀ ਲਈ ਦੀਪਿਕਾ ਪਾਦੁਕੋਣ ਨੂੰ ਐਲਾਨਿਆ ਆਪਣਾ ਬ੍ਰਾਂਡ ਅੰਬੈਸਡਰ

ਚੋਪੜਾ ਨੇ ਜ਼ੋਰ ਦੇ ਕੇ ਕਿਹਾ ਕਿ ਆਗਾਮ ਤਿਓਹਾਰੀ ਮੌਸਮ ਦੌਰਾਨ ਖੰਡ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਸਥਿਰ ਰਹਿਣਗੀਆਂ। ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਭਾਰਤੀ ਖੰਡ ਮਿੱਲ ਸੰਘ (ਇਸਮਾ) ਨੇ ਸਾਲ 2023-24 ਸੈਸ਼ਨ (ਅਕਤੂਬਰ-ਸਤੰਬਰ) ਲਈ ਖੰਡ ਉਤਪਾਦਨ ਦਾ ਸ਼ੁਰੂਆਤੀ ਅਨੁਮਾਨ ਜਾਰੀ ਕੀਤਾ ਸੀ। ਇਸਮਾ ਨੇ ਕਿਹਾ ਸੀ ਕਿ ਚਾਲੂ ਸੈਸ਼ਨ ਦੇ 328 ਲੱਖ ਟਨ ਦੇ ਮੁਕਾਬਲੇ 2023-24 ਦੇ ਸੈਸ਼ਨ ’ਚ ਖੰਡ ਉਤਪਾਦਨ 317 ਲੱਖ ਟਨ ਰਹੇਗਾ। ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਚੋਪੜਾ ਨੇ ਕਿਹਾ ਕਿ ਇਸਮਾ ਨੇ ਅਗਲੇ ਸੈਸ਼ਨ ਲਈ 317 ਲੱਖ ਟਨ ਖੰਡ ਉਤਪਾਦਨ ਅਤੇ ਈਥੇਨਾਲ ਉਤਪਾਦਨ ਲਈ 45 ਲੱਖ ਟਨ ਖੰਡ ਟਰਾਂਸਫ਼ਰ ਕੀਤੇ ਜਾਣ ਦਾ ਅਨੁਮਾਨ ਲਗਾਇਆ ਹੈ।

ਇਹ ਵੀ ਪੜ੍ਹੋ : ਭਾਰਤੀ ਔਰਤਾਂ ਨੇ 6 ਮਹੀਨਿਆਂ 'ਚ ਬਿਊਟੀ ਪ੍ਰੋਡਕਟਸ 'ਤੇ ਖ਼ਰਚੇ 5000 ਕਰੋੜ ਰੁਪਏ, 40% ਆਨਲਾਈਨ ਖ਼ਰੀਦਦਾਰੀ

ਮੁਲਾਂਕਣ ਕਰਨਾ ਜਲਦਬਾਜ਼ੀ
ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਸ ਨਾਲ ਇਕ ਤਰ੍ਹਾਂ ਦੀ ਘਬਰਾਹਟ ਹੋ ਰਹੀ ਹੈ ਕਿ ਦੇਸ਼ ਵਿੱਚ ਖੰਡ ਦੀ ਕਮੀ ਹੈ। ਅਸੀਂ ਸੋਚਿਆ ਕਿ ਸਾਨੂੰ ਸਪੱਸ਼ਟ ਕਰਨਾ ਚਾਹੀਦਾ ਹੈ। ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਅਗਲੀ ਫ਼ਸਲ ਵਿੱਚ ਖੰਡ ਦਾ ਉਤਪਾਦਨ ਕਿੰਨਾ ਹੋਵੇਗਾ, ਇਸ ਦਾ ਮੁਲਾਂਕਣ ਕਰਨਾ ਬਹੁਤ ਜਲਦਬਾਜ਼ੀ ਹੈ। ਮੁਹੱਈਆ ਅੰਕੜਿਆਂ ਮੁਤਾਬਕ ਗੰਨੇ ਦਾ ਰਕਬਾ ਅਸਲ ਵਿੱਚ ਪਿਛਲੇ ਸਾਲ ਦੇ 53 ਲੱਖ ਹੈਕਟੇਅਰ ਤੋਂ ਵਧ ਕੇ ਇਸ ਸਾਲ 56 ਲੱਖ ਹੈਕਟੇਅਰ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਰਕਬਾ ਵਧ ਗਿਆ ਹੈ। ਹਾਲਾਂਕਿ ਘੱਟ ਮੀਂਹ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ। 

ਇਹ ਵੀ ਪੜ੍ਹੋ : ਸਾਵਧਾਨ! ਵਾਸ਼ਿੰਗ ਮਸ਼ੀਨ 'ਚ ਕੱਪੜੇ ਧੌਂਦੇ ਸਮੇਂ ਕਦੇ ਨਾ ਕਰੋ ਇਹ ਗਲਤੀਆਂ, ਹੋ ਸਕਦੈ ਵੱਡਾ ਧਮਾਕਾ

ਉਨ੍ਹਾਂ ਨੇ ਕਿਹਾ ਕਿ ਮੋਟੇ ਤੌਰ ’ਤੇ ਅਸੀਂ ਦੇਖਿਆ ਹੈ ਕਿ ਫ਼ਸਲ ਉਚਿੱਤ ਸਥਿਤੀ ’ਚ ਹੈ ਅਤੇ ਘਬਰਾਉਣ ਦੀ ਕੋਈ ਗੱਲ ਨਹੀਂ ਹੈ। ਫ਼ਸਲ ਹਾਲੇ ਪੱਕਣ ਦੇ ਪੜਾਅ ਵਿੱਚ ਹੈ ਅਤੇ ਲਗਭਗ ਇਕ ਮਹੀਨੇ ਬਾਅਦ ਗੰਨਾ ਉਤਪਾਦਨ ਬਾਰੇ ਵਧੇਰੇ ਨਿਸ਼ਚਿਤਤਾ ਨਾਲ ਪਤਾ ਲੱਗੇਗਾ। ਖੰਡ ਦੀ ਉਪਲਬਧਤਾ ਦੇ ਸੰਦਰਭ ਵਿੱਚ ਸਕੱਤਰ ਨੇ ਕਿਹਾ ਕਿ ਦੇਸ਼ ਵਿੱਚ 108 ਲੱਖ ਟਨ ਖੰਡ ਹੈ, ਜਦ ਕਿ ਅਗਸਤ ਅਤੇ ਸਤੰਬਰ ਵਿੱਚ ਮੰਗ ਨੂੰ ਪੂਰਾ ਕਰਨ ਲਈ 46-48 ਲੱਖ ਟਨ ਖੰਡ ਦੀ ਲੋੜ ਹੋਵੇਗੀ। ਫਿਰ ਵੀ ਖੰਡ ਦੀ ਮੌਜੂਦਾ ਉਪਲਬਧਤਾ ਮੰਗ ਨੂੰ ਪੂਰਾ ਕਰਨ ਲਈ ਲੋੜੀਂਦੀ ਨਾਲੋਂ ਵੱਧ ਹੈ, ਜਿਸ ਲਈ ਘਬਰਾਉਣ ਦੀ ਲੋੜ ਨਹੀਂ।

ਇਹ ਵੀ ਪੜ੍ਹੋ : ਦਿੱਲੀ ਜਾ ਰਹੀ indigo ਫਲਾਈਟ ਦੀ ਐਮਰਜੈਂਸੀ ਲੈਂਡਿੰਗ: ਇਸ ਵਜ੍ਹਾ ਕਾਰਨ ਉਡਾਣ ਭਰਦੇ ਹੀ ਵਾਪਸ ਉਤਾਰਿਆ ਜਹਾਜ਼

ਦੇਸ਼ ਵਿੱਚ ਖੰਡ ਦੀ ਕੁੱਲ ਖਪਤ ਲਗਭਗ 275 ਲੱਖ ਟਨ
ਦੇਸ਼ ਵਿੱਚ ਖੰਡ ਦੀ ਕੁੱਲ ਖਪਤ ਲਗਭਗ 275 ਲੱਖ ਟਨ ਹੈ। ਚੋਪੜਾ ਨੇ ਕਿਹਾ ਕਿ ਆਗਾਮੀ ਤਿਓਹਾਰੀ ਮੌਸਮ ਵਿੱਚ ਅਸੀਂ ਖੰਡ, ਖਾਣ ਵਾਲੇ ਤੇਲ, ਚੌਲ ਅਤੇ ਕਣਕ ਦੀਆਂ ਕੀਮਤਾਂ ਵਿੱਚ ਕਿਸੇ ਤਰ੍ਹਾਂ ਦੇ ਵਾਧੇ ਦੀ ਉਮੀਦ ਨਹੀਂ ਕਰ ਰਹੇ ਹਾਂ। ਕੀਮਤਾਂ ਸਥਿਰ ਰਹਿਣਗੀਆਂ। ਇਹ ਪੁੱਛੇ ਜਾਣ ’ਤੇ ਕਿ ਕੀ ਸਰਕਾਰ ਇਸਮਾ ਖ਼ਿਲਾਫ਼ ਕਾਰਵਾਈ ਕਰੇਗੀ ਤਾਂ ਚੋਪੜਾ ਨੇ ਕਿਹਾ ਕਿ ਅਸੀਂ ਉਨ੍ਹਾਂ ਨਾਲ ਵੱਖ ਤੋਂ ਗੱਲ ਕਰਾਂਗੇ, ਕਿਉਂਕਿ ਸਮੇਂ ਤੋਂ ਪਹਿਲਾਂ ਅਨੁਮਾਨ ਲਗਾਉਣ ਦਾ ਕੋਈ ਮਤਲਬ ਨਹੀਂ। ਤੁਸੀਂ ਕਾਫ਼ੀ ਘੱਟ ਉਤਪਾਦਨ ਦਾ ਅਨੁਮਾਨ ਲਗਾ ਰਹੇ ਹੋ। ਉਨ੍ਹਾਂ ਨੇ ਕਿਹਾ ਕਿ ਤੁਸੀਂ ਕਿਨ੍ਹਾਂ ਅੰਕੜਿਆਂ ਨੂੰ ਸਾਹਮਣੇ ਲਿਆ ਰਹੇ ਹੋ, ਇਸ ਬਾਰੇ ਤੁਹਾਨੂੰ ਵਧੇਰੇ ਜ਼ਿੰਮੇਵਾਰ ਅਤੇ ਚੌਕਸ ਰਹਿਣਾ ਹੋਵੇਗਾ। ਜ਼ਾਹਰ ਤੌਰ ’ਤੇ ਇਸ ਨਾਲ ਬਾਜ਼ਾਰ ਵਿੱਚ ਇਕ ਧਾਰਣਾ ਕਾਇਮ ਹੁੰਦੀ ਹੈ।

ਇਹ ਵੀ ਪੜ੍ਹੋ : ਦਿੱਲੀ ਹਵਾਈ ਅੱਡੇ 'ਤੇ ਪੰਜਾਬੀਆਂ ਦਾ ਪਿਆ ਪੰਗਾ, ਏਅਰਲਾਈਨ ਸਟਾਫ਼ ਨਾਲ ਜੰਮ ਕੇ ਹੋਇਆ ਹੰਗਾਮਾ (ਵੀਡੀਓ)

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur