2000 ਰੁਪਏ ਦੇ ਲੈਣ-ਦੇਣ ''ਤੇ ਸਰਕਾਰ ਨੇ ਕੀਤਾ ਵੱਡਾ ਐਲਾਨ

12/08/2016 12:47:07 PM

ਨਵੀਂ ਦਿੱਲੀ— ਨਕਦੀ ਰਹਿਤ ਲੈਣ-ਦੇਣ ਨੂੰ ਵਾਧਾ ਦੇਣ ਲਈ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਇਸ ਤਹਿਤ ਹੁਣ 2000 ਰੁਪਏ ਤਕ ਦੇ ਕਾਰਡ ਭੁਗਤਾਨ ''ਤੇ ਸਰਵਿਸ ਟੈਕਸ ਖਤਮ ਕੀਤੇ ਜਾਣ ਦਾ ਐਲਾਨ ਕੀਤਾ ਹੈ। ਮਤਲਬ ਕਿ ਹੁਣ ਡੈਬਿਟ ਜਾਂ ਕ੍ਰੈਡਿਟ ਕਾਰਡ ਤੋਂ 2000 ਰੁਪਏ ਤਕ ਦੇ ਭੁਗਤਾਨ ''ਤੇ ਤੁਹਾਨੂੰ ਸੇਵਾ ਟੈਕਸ ਨਹੀਂ ਦੇਣਾ ਹੋਵੇਗਾ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਡੈਬਿਟ ਜਾਂ ਕ੍ਰੈਡਿਟ ਕਾਰਡ ਤੋਂ ਭੁਗਤਾਨ ਕਰਨ ''ਤੇ 14 ਫੀਸਦੀ ਸਰਵਿਸ ਟੈਕਸ ਲੱਗਦਾ ਸੀ। ਇਸ ਲਿਹਾਜ ਨਾਲ 2000 ਰੁਪਏ ਦੇ ਹਰ ਭੁਗਤਾਨ ''ਤੇ ਤੁਹਾਨੂੰ 280 ਰੁਪਏ ਬਚਣਗੇ। ਇਸ ਨੂੰ ਵੱਡੀ ਰਾਹਤ ਮੰਨਿਆ ਜਾ ਸਕਦਾ ਹੈ।

ਦਰਅਸਲ, ਕਾਲੇ ਧਨ ਖਿਲਾਫ ਲੜਾਈ ''ਚ ਸਰਕਾਰ ਨਕਦ ਲੈਣ-ਦੇਣ ਦੀ ਜਗ੍ਹਾ ਡਿਜੀਟਲ ਟਰਾਂਜੈਕਸ਼ਨ ਨੂੰ ਵਾਧਾ ਦੇਣ ਦੇ ਤਰੀਕਿਆਂ ''ਤੇ ਕੰਮ ਕਰ ਰਹੀ ਹੈ। ਇਸ ਲਈ ਸਰਕਾਰ ਆਨਲਾਈਨ ਅਤੇ ਕਾਰਡ ਭੁਗਤਾਨ ਵਰਗੇ ਵੱਖ-ਵੱਖ ਬਦਲਾਂ ਨੂੰ ਸੁਵਿਧਾਜਨਕ ਅਤੇ ਆਕਰਸ਼ਕ ਬਣਾਉਣ ''ਚ ਲੱਗੀ ਹੈ। 2,000 ਰੁਪਏ ਤਕ ਦੇ ਕਾਰਡ ਭੁਗਤਾਨ ਨੂੰ ਸਰਵਿਸ ਟੈਕਸ ਤੋਂ ਮੁਕਤ ਕਰਨ ਦਾ ਅੱਜ ਦਾ ਐਲਾਨ ਵੀ ਇਸੇ ਦਿਸ਼ਾ ''ਚ ਚੁੱਕਿਆ ਗਿਆ ਇਕ ਕਦਮ ਹੈ।