ਪਹਿਲੀ 'ਮੈਗਾ ਸੇਲ'  ਲਈ Paytm Mall ਨੇ ਕੱਸੀ ਕਮਰ

08/19/2017 4:46:18 PM

ਨਵੀਂ ਦਿੱਲੀ—ਬਾਜ਼ਾਰ 'ਚ ਵੱਧਦੇ ਮੁਕਾਬਲੇ ਦੇ ਵਿਚ ਪੇ.ਟੀ.ਐੱਮ ਮਾਲ ਤਿਉਹਾਰੀ ਸੀਜ਼ਨ ਦੇ ਦੌਰਾਨ ਆਨਲਾਈਨ ਅਤੇ ਆਫਲਾਈਨ ' ਮੈਗਾ ਸੇਲ' ਦੀ ਸ਼ੁਰੂਆਤ ਕਰ ਰਿਹਾ ਹੈ।  ਇਸ ਪਹਿਲੀ ਕੋਸ਼ਿਸ਼ 'ਚ ਪੇ.ਟੀ.ਐੱਮ ਆਪਣੇ ਸਾਝੇਦਾਰ ਸਟੋਰਾਂ 'ਚ ਆਪਣੇ ਗਾਹਕਾਂ ਨੂੰ ਛੂਟ ਅਤੇ ਕਿਫਾਇਤੀ ਸੌਦੇ ਦੀ ਪੇਸ਼ਕਸ਼ ਕਰੇਗੀ ਜਿਸ ਦੇ ਨਾਮ ਇਸਦੇ ਪੋਰਟਲ 'ਤੇ ਹੋਵੇਗਾ। ਆਨਲਾਈਨ ਦੇ ਬਾਅਦ ਹੁਣ ਆਫਲਾਈਨ ਦੀ ਰਣਨੀਤੀ ਦੇ ਅਗਲੇ ਪੜਾਅ 'ਚ ਕੰਪਨੀ ਨੇ ਵੱਡੀ ਤਾਦਾਦ 'ਚ ਆਫਲਾਈਨ ਕਾਰੋਬਾਰੀਆਂ ਦੇ ਲਈ ਆਪਣੀ ਵਿਕਰੀ ਸੰਬੰਧਿਤ ਬਣਾਉਣ ਦਾ ਫੈਸਲਾ ਕੀਤਾ ਹੈ।
-ਆਫਲਾਈਨ-ਆਨਲਾਈਨ ਸੰਯੁਕਤ ਸੇਲ
ਸੀ.ਓ.ਅਮਿੰਤ ਸਿਨਹਾ ਦਾ ਕਹਿਣਾ ਹੈ, ' ਤਿਉਹਾਰ ਸੀਜ਼ਨ ਦੇ ਲਈ ਅਸੀਂ ਆਪਣੇ ਦੁਕਾਨਦਾਰਾਂ ਅਤੇ ਖੁਦਰਾ ਵੇਚਣ ਵਾਲਿਆ ਦੇ ਲਈ ਕਈ ਵਿਸ਼ੇਸ਼ ਯੋਜਨਾਵਾਂ ਦੀ ਪੇਸ਼ਕਸ਼ ਕੀਤੀ ਹੈ। ਜਦੋਂ ਆਨਲਾਈਨ ਛੂਟ ਦੀ ਪੇਸ਼ਕਸ਼ ਹੁੰਦੀ ਹੈ ਉੱਥੇ ਆਫਲਾਈਨ ਸਟੋਰਾਂ ਨੂੰ ਨੁਕਸਾਨ ਹੋਣ ਨਾਲ ਬਰਾਂਡ ਦੀ ਪਰੇਸ਼ਾਨੀ ਵੀ ਵੱਧਦੀ ਹੈ। ਅਸੀਂ ਚਾਹੁੰਦੇ ਹਾਂ ਕਿ ਗਾਹਕਾਂ ਨੂੰ ਆਨਲਾਈਨ ਦੀ ਤਰ੍ਹਾਂ ਹੀ ਆਫਲਾਈਨ ਦਾ ਸਾਮਨ ਅਨੁਭਵ ਹੋਵੇ ਕਿਉਂਕਿ ਸਾਡੇ ਗਾਹਕ ਅਤੇ ਵਿਕਰੇਤਾ ਦੋਨਾਂ ਨਾਲ ਜੁੜੇ ਹਨ।' ਉਨ੍ਹਾਂ ਦਾ ਕਹਿਣਾ ਹੈ ਕਿ ਪੇ.ਟੀ.ਐੱਮ.ਮਾਲ ਐਪ 'ਚ ਗਾਹਕਾਂ ਦੇ ਕੋਲ ਇਹ ਵਿਕਲਪ ਹੋਵੇਗਾ ਕਿ ਉਹ ਆਨਲਾਈਨ ਦਾ ਆਰਡਰ ਦੇਣਗੇ ਜਾਂ ਉਸ ਨੂੰ ਨਜਦੀਕੀ  ਪਾਟਨਰ ਸਟੋਰ ਤੋਂ ਹਾਸਲ ਕਰਣਗੇ। ਕੰਪਨੀ ਨੇ ਸਵਤੰਤਰਤਾ ਦਿਵਸ ਦੇ ਮੌਕੇ 'ਤੇ ਸੇਲ ਦੀ ਸ਼ੁਰੂਆਤ ਕੀਤੀ ਹੈ ਪਰ ਇਸ ਆਫਲਾਈਨ-ਆਨਲਾਈਨ ਸੰਯੁਕਤ ਸੇਲ ਦੇ ਤੌਰ 'ਤੇ ਪੇਸ਼ ਕੀਤਾ ਗਿਆ ਹੈ।
-ਕੰਪਨੀ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼
ਬਾਜ਼ਾਰ ਪੇ.ਟੀ.ਐੱਮ 'ਤੇ ਇਕ ਅਸੰਗਠਿਤ ਸ਼ਾਪਿੰਗ ਚੈਨਲ ਹੈ ਅਤੇ ਇਸ ਨੂੰ ਇਕ ਨਵੇਂ ਐਪ 'ਚ ਵੀ ਸ਼ਾਮਿਲ ਕੀਤਾ ਜਾਵੇਗਾ। ਇਸਦਾ ਮਕਸਦ ਗਾਹਕਾਂ ਨੂੰ ਵਿਆਪਕ ਤੌਰ 'ਤੇ ਘਰੇਲੂ ਅਤੇ ਅੰਤਰਰਾਸ਼ਟਰੀ ਚੀਜ਼ਾਂ ਮੁਹੱਈਆ ਕਰਾਉਣਾ ਹੈ। ਦੇਸ਼ ਭਰ 'ਚ ਕੰਪਨੀ ਦੇ ਕਰੀਬ 17 ਕੇਂਦਰ ਹਨ ਜਿੱਥੋਂ ਉਹ ਮੰਗ ਪੂਰੀ ਕਰਦੇ ਹਨ। ਮੂਲ ਕੰਪਨੀ ਵਨ 97 ਕਮਊਨਿਕੇਸ਼ਨ ਨੂੰ ਚੀਨ ਦੀ ਈ-ਕਮਰਸ ਕੰਪਨੀ ਅਲੀਬਾਬਾ ਦਾ ਸਮਰਥਨ ਹਾਸਲ ਹੈ ਜਿਸਦੇ ਕੋਲ ਦੁਨੀਆ 'ਚ ਵੇਚਣ ਵਾਲਿਆ ਦਾ ਸਭ ਤੋਂ ਵੱਡਾ ਸੰਕਲਨ ਹੈ। ਸਿਨਹਾ ਦਾ ਕਹਿਣਾ ਹੈ ਕਿ ਕੰਪਨੀ ਇਕ ਅਲੱਗ ਰਣਨੀਤੀ 'ਤੇ ਕੰਮ ਕਰ ਰਹੀ ਹੈ ਅਤੇ ਉਹ ਜ਼ਿਆਦਾਤਰ ਸਥਾਨੀਏ ਖੁਦਰਾ ਕਾਰੋਬਾਰੀਆਂ ਅਤੇ ਵੇਚਣ ਵਾਲਿਆ 'ਤੇ ਭਰੋਸਾ ਕਰੇਗੀ। ਉਨ੍ਹਾਂ ਦਾ ਕਹਿਣਾ ਹੈ, ਜਦੋਂ ਤੁਸੀਂ ਸਾਡੇ ਪਲੇਟਫਾਰਮ ਤੋਂ ਇਕ ਉਤਪਾਦ ਖਰੀਦਦੇ ਹੋ ਤਾਂ ਤੁਸੀਂ ਵਾਸਤਵ 'ਚ ਨੇੜੇ ਦੇ ਸਟੋਰ ਤੋਂ ਹੀ ਖਰੀਦਦਾਰੀ ਕਰ ਰਹੇ ਹੁੰਦੇ ਹੋ ਅਤੇ ਸਥਾਨਕ ਖੁਦਰਾ ਚੇਨ ਨੂੰ ਖੁਸ਼ਹਾਲ ਕਰ ਰਹੇ ਹੁੰਦੇ ਹੋ। ਕੰਪਨੀ ਆਪਣੇ ਈ-ਕਮਰਸ ਪਲੇਟਫਾਰਮ ਨੂੰ ਬੇਹਤਰ ਬਣਾਉਣ ਦੇ ਲਈ ਕੰਮ ਕਰ ਰਹੀ ਹੈ।