ਖਤਰੇ ਵਿਚ WTO ਦੀ ਹੋਂਦ, ਗਲੋਬਲ ਵਪਾਰ ਲਈ ਸਭ ਤੋਂ ਮੁਸ਼ਕਿਲ ਸਮਾਂ - ਪ੍ਰਭੂ

07/08/2018 10:12:38 AM

ਕੋਲਕਾਤਾ — ਕੇਂਦਰੀ ਵਪਾਰ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਨੇ ਸ਼ਨੀਵਾਰ ਨੂੰ ਕਿਹਾ ਕਿ ਮੌਜੂਦਾ ਸਥਿਤੀ ਵਿਚ ਅੰਤਰਰਾਸ਼ਟਰੀ ਬਹੁਪੱਖੀ ਵਪਾਰਕ ਪਲੇਟਫਾਰਮ ਵਿਸ਼ਵ ਵਪਾਰ ਸੰਸਥਾ (WTO) ਦੀ ਹੋਂਦ 'ਖਤਰੇ ਵਿਚ' ਪੈ ਗਈ ਹੈ, ਪਰ ਭਾਰਤ ਵਪਾਰਕ ਨਿਯਮਾਂ ਦੇ ਰੈਗੂਲੇਸ਼ਨ ਦੀ ਜ਼ਰੂਰਤ ਨੂੰ ਪੂਰਾ ਸਮਰਥਨ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ WTO ਦੇ ਕੁਝ ਦੇਸ਼ਾਂ ਵਿਚ ਵਪਾਰ ਨਿਯਮਾਂ 'ਤੇ ਸਵਾਲ ਉਠ ਰਹੇ ਹਨ ਅਤੇ ਇਸ ਨੂੰ ਗਲੋਬਲ ਵਪਾਰ ਲਈ 'ਬੀਤੇ 70 ਸਾਲ ਦਾ ਸਭ ਤੋਂ ਚੁਣੌਤੀ ਭਰਿਆ ਦੌਰ ਮੰਨਿਆ ਜਾ ਰਿਹਾ ਹੈ।
ਵਿਸ਼ਵ ਵਪਾਰ ਸੰਗਠਨ ਨੂੰ ਵੱਡੇ ਪੱਧਰ 'ਤੇ ਸੁਧਾਰਾਂ ਦੀ ਜ਼ਰੂਰਤ
ਮੰਤਰੀ ਨੇ ਕਿਹਾ ਕਿ ਭਾਰਤ WTO ਦੇ ਨਿਯਮਾਂ ਅਤੇ ਰੈਗੂਲੇਸ਼ਨਸ ਨੂੰ ਗਲੋਬਲ ਵਪਾਰ ਲਈ ਗਾਰੰਟ ਦੇ ਤੌਰ 'ਤੇ ਦੇਖਦਾ ਹੈ। ਇਨ੍ਹਾਂ ਹਾਲਾਤਾਂ ਵਿਚ ਗਲੋਬਲ ਵਪਾਰ ਸੰਸਥਾ ਦੇ ਅੰਦਰ ਭਾਰੀ ਸੁਧਾਰਾਂ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ,' WTO ਦੀ ਹੋਂਦ ਨੂੰ ਹੋਰ ਮਜ਼ਬੂਤ ਬਣਾਉਣ ਦੀ ਜ਼ਰੂਰਤ ਹੈ, ਜਿਸ ਲਈ ਬਯੂਨਸ ਆਇਰਸ(ਅਰਜਨਟੀਨਾ) 'ਚ ਮਨਿਸਟ੍ਰੀਅਲ ਟਾਕ ਵਿਚ ਫੇਲ ਹੋਣ ਤੋਂ ਬਾਅਦ ਦਿੱਲੀ ਵਿਚ ਇਕ ਮਿੰਨੀ-ਮੰਤਰਾਲੇ ਦੀ ਮੀਟਿੰਗ ਸ਼ੁਰੂ ਕੀਤੀ ਗਈ ਸੀ।'
ਕਈ ਦੇਸ਼ਾਂ ਨਾਲ ਦੁਵੱਲੇ ਵਪਾਰ ਸਮਝੌਤੇ ਦੀ ਕੋਸ਼ਿਸ਼ ਕਰ ਰਿਹਾ ਹੈ ਭਾਰਤ 
ਪ੍ਰਭੂ ਨੇ ਕਿਹਾ ਕਿ ਭਾਰਤ ਵੀ ਲਾਤੀਨੀ ਅਮਰੀਕਾ, ਅਫਰੀਕਾ, ਏਸ਼ੀਆ, ਯੂਰਪ, ਗ੍ਰੇਟ ਬ੍ਰਿਟੇਨ, ਮੱਧ ਏਸ਼ੀਆ, ਜੀ.ਸੀ.ਸੀ., ਪੂਰਬੀ ਦੇਸ਼ਾਂ ਅਤੇ ਚੀਨ ਦੇ ਨਾਲ ਕਈ ਦੁਵੱਲੇ ਵਪਾਰਕ ਸਮਝੌਤੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਮਰੀਕਾ ਨਾਲ ਵਪਾਰਕ ਵਿਵਾਦ ਦੇ ਮੁੱਦੇ 'ਤੇ ਉਨ੍ਹਾਂ ਨੇ ਕਿਹਾ ਕਿ ਭਾਰਤ ਇਸ ਮੁੱਦੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਮੰਤਰੀ ਨੇ ਕਿਹਾ ਕਿ ਚੀਨ ਨਾਲ ਭਾਰਤ ਦੇ ਵੱਡੇ ਵਪਾਰਕ ਘਾਟੇ ਨੂੰ ਘੱਟ ਕਰਨ ਲਈ ਯਤਨ ਕੀਤੇ ਜਾ ਰਹੇ ਹਨ।
ਕੁਝ ਸਾਲਾਂ ਵਿਚ 100 ਅਰਬ ਡਾਲਰ ਦਾ ਵਾਧੂ ਨਿਰਯਾਤ ਕਰਨ ਦੀਆਂ ਯੋਜਨਾਵਾਂ
ਵਣਜ ਮੰਤਰਾਲਾ ਅਗਲੇ ਕੁਝ ਸਾਲਾਂ ਵਿਚ 100 ਅਰਬ ਡਾਲਰ ਦਾ ਵਾਧੂ ਬਰਾਮਦ ਕਰਨ ਲਈ ਨਿਰਯਾਤ ਬਾਡੀ ਦੇ ਨਾਲ ਉਤਪਾਦਨ-ਮਾਰਕੀਟ ਫਾਰਮੈਟ ਤਿਆਰ ਕਰਨ ਦੀ ਪ੍ਰਕਿਰਿਆ ਵਿਚ ਹੈ। ਉਨ੍ਹਾਂ ਨੇ ਆਸਾਨ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਬਰਾਮਦਕਾਰਾਂ ਨੂੰ ਤਰਜੀਹ ਦੇਣ ਵਾਲੇ ਸੈਕਟਰ ਦਾ ਦਰਜਾ ਦੇਣ 'ਤੇ ਜ਼ੋਰ ਦਿੱਤਾ।
ਉਨ੍ਹਾਂ ਨੇ ਕਿਹਾ, 'ਸਾਡੇ ਕੋਲ ਵੀ ਜਾਪਾਨ ਦੀ ਜੈਟ੍ਰੋ, ਆਸਟਰੇਲੀਆ ਦੇ ਆਸਟ੍ਰੇਡ ਵਰਗੀਆਂ ਏਜੰਸੀਆਂ ਹੋਣੀਆਂ ਚਾਹੀਦੀਆਂ ਹਨ।   ਇਸ ਦਿਸ਼ਾ ਵਿਚ ਕੰਮ ਕੀਤਾ ਜਾ ਰਿਹਾ ਹੈ।