ਲੋਕ ਸਭਾ 'ਚ ਪੇਸ਼ ਹੋਇਆ ਆਰਥਿਕ ਸਰਵੇ, ਭਾਰਤ ਦੀ GDP 7-7.5 ਫੀਸਦੀ ਰਹਿਣ ਦੀ ਉਮੀਦ

01/29/2018 2:25:36 PM

ਨਵੀਂ ਦਿੱਲੀ—ਵਿੱਤ ਮੰਤਰੀ ਅਰੁਣ ਜੇਤਲੀ ਨੇ ਲੋਕ ਸਭਾ 'ਚ ਆਰਥਿਕ ਸਰਵੇ ਪੇਸ਼ ਕਰ ਦਿੱਤਾ ਹੈ। ਆਰਥਿਕ ਸਰਵੇ 2018 ਮੁਤਾਬਕ ਵਿੱਤੀ ਸਾਲ 2018 'ਚ ਜੀ.ਡੀ.ਪੀ. ਗਰੋਥ 6.75 ਫੀਸਦੀ ਰਹਿਣ ਦਾ ਅੰਦਾਜ਼ਾ ਹੈ। ਵਿੱਤੀ ਸਾਲ 2019 'ਚ ਜੀ.ਡੀ.ਪੀ. ਗਰੋਥ 7-7.5 ਫੀਸਦੀ ਰਹਿਣ ਦਾ ਅੰਦਾਜ਼ਾ ਹੈ। ਕੱਚੇ ਤੇਲ ਦੀ ਵਧਦੀ ਕੀਮਤ ਚਿੰਤਾ ਦਾ ਵਿਸ਼ਾ ਹੈ ਪਰ ਨਿੱਜੀ ਨਿਵੇਸ਼ 'ਚ ਤੇਜ਼ੀ ਲਿਆਉਣ 'ਤੇ ਫੋਕਸ ਕੀਤਾ ਜਾ ਰਿਹਾ ਹੈ। ਅੱਗੇ ਰੋਜ਼ਗਾਰ ਸਿੱਖਿਆ ਅਤੇ ਖੇਤੀਬਾੜੀ 'ਤੇ ਫੋਕਸ ਰਹੇਗਾ।
ਵਿੱਤੀ ਸਾਲ 2018 'ਚ ਜੀ.ਵੀ.ਏ. ਗਰੋਥ 6.1 ਫੀਸਦੀ ਰਹਿਣ ਦਾ ਅੰਦਾਜ਼ਾ ਹੈ। ਵਿੱਤੀ ਸਾਲ 2018 'ਚ ਖੇਤੀਬਾੜੀ ਸੈਕਟਰ ਦੀ ਗਰੋਥ 2.1 ਫੀਸਦੀ ਰਹਿਣ ਦਾ ਅੰਦਾਜ਼ਾ ਹੈ। ਵਿੱਤੀ ਸਾਲ 2018 'ਚ ਇੰਡਸਟਰੀ ਗਰੋਥ 4.4 ਫੀਸਦੀ ਰਹਿਣ ਦਾ ਅੰਦਾਜ਼ਾ ਹੈ। ਵਿੱਤੀ ਸਾਲ 2018 'ਚ ਸਰਵਿਸ ਸੈਕਟਰ ਦੀ ਗਰੋਥ 8.3 ਫੀਸਦੀ ਰਹਿਣ ਦਾ ਅੰਦਾਜ਼ਾ ਹੈ। 
ਅਗਲੇ ਵਿੱਤੀ ਸਾਲ 'ਚ ਇਕੋਨਾਮੀ 'ਚ ਗਰੋਥ ਦੀ ਉਮੀਦ ਹੈ। ਵਧੀਆ ਐਕਸਪੋਰਟ ਦੇ ਸਹਾਰੇ ਇਕੋਨਾਮੀ 'ਚ ਗਰੋਥ ਦੇਖਣ ਨੂੰ ਮਿਲੇਗੀ। ਮੌਜੂਦਾ ਵਿੱਤੀ ਸਾਲ 'ਚ ਡਾਇਰੈਕਟ ਟੈਕਸ ਕਲੈਕਸ਼ਨ ਦਾ ਟੀਚਾ ਹਾਸਲ ਹੋਣ ਦੀ ਉਮੀਦ ਹੈ। ਵਿੱਤੀ ਸਾਲ 2019 'ਚ ਵਿੱਤੀ ਘਾਟੇ ਦੇ ਟੀਚੇ 'ਚ ਮਾਮੂਲੀ ਵਾਧਾ ਸੰਭਵ ਹੈ। ਵਿੱਤੀ ਸਾਲ 2019 'ਚ ਵਿੱਤੀ ਸਾਲ 2019 'ਚ ਵਿੱਤੀ ਘਾਟੇ ਦਾ ਟੀਚਾ 3 ਫੀਸਦੀ ਰਹਿਣ ਦਾ ਅੰਦਾਜ਼ਾ ਹੈ। ਜੀ.ਐੱਸ.ਟੀ. ਕਲੈਕਸ਼ਨ 'ਚ ਸੁਧਾਰ ਦੀ ਉਮੀਦ ਹੈ ਅਤੇ ਅੱਗੇ ਜੀ.ਐੱਸ.ਟੀ. ਰੈਵਨਿਊ 'ਚ ਵਾਧਾ ਹੋਵੇਗਾ। ਸਰਕਾਰ 2022 ਤੱਕ ਕਿਸਾਨਾਂ ਦੀ ਆਮਦਨ ਦੋਗੁਣੀ ਕਰਨ ਦੇ ਟੀਚੇ 'ਤੇ ਕਾਇਮ ਹੈ।