ਭਾਰਤੀ ਕਰਜ਼ਾ ਸੋਧ ਅਤੇ ਦੀਵਾਲੀਆ ਬੋਰਡ ਨੇ ਜਾਰੀ ਕੀਤੇ ਦਸਤਾਵੇਜ਼

12/11/2017 1:20:51 AM

ਨਵੀਂ ਦਿੱਲੀ- ਭਾਰਤੀ ਕਰਜ਼ਾ ਸੋਧ ਅਤੇ ਦੀਵਾਲੀਆ ਬੋਰਡ ਨੇ ਸ਼ਿਕਾਇਤਾਂ ਅਤੇ ਵਿਵਾਦਾਂ ਦੇ ਮਾਮਲਿਆਂ ਨਾਲ ਨਜਿੱਠਣ ਲਈ ਸਬੰਧਤ ਦਸਤਾਵੇਜ਼ ਜਾਰੀ ਕਰ ਦਿੱਤੇ ਹਨ।
ਕੰਪਨੀ ਮਾਮਲਿਆਂ ਦੇ ਮੰਤਰਾਲਾ ਨੇ ਦੱਸਿਆ ਹੈ ਕਿ ਭਾਰਤੀ ਕਰਜ਼ਾ ਸੋਧ ਅਤੇ ਦੀਵਾਲੀਆ ਬੋਰਡ ਨੇ ਕਰਜ਼ੇ ਨਾਲ ਸਬੰਧਤ ਸ਼ਿਕਾਇਤਾਂ ਅਤੇ ਵਿਵਾਦਾਂ ਦਾ ਨਿਪਟਾਰਾ ਕਰਨ ਲਈ 'ਭਾਰਤੀ ਕਰਜ਼ਾ ਸੋਧ ਅਤੇ ਦੀਵਾਲੀਆ ਬੋਰਡ (ਇਤਰਾਜ਼ ਅਤੇ ਸ਼ਿਕਾਇਤ) ਨਿਪਟਾਰਾ ਦਸਤਾਵੇਜ਼ 2017' ਨੂੰ ਸੂਚਿਤ ਕਰ ਦਿੱਤਾ ਹੈ। ਇਹ ਦਸਤਾਵੇਜ਼ 7 ਦਸੰਬਰ ਨੂੰ ਜਾਰੀ ਕੀਤੇ ਗਏ। ਦਸਤਾਵੇਜ਼ ਨਾਲ ਸਾਰੇ ਪੱਖਧਾਰਕ ਕਰਜ਼ਦਾਤਾ, ਕਰਜ਼ਾ ਲੈਣ ਵਾਲੇ, ਦਾਅਵੇਦਾਰ, ਸੇਵਾ ਦੇਣ ਵਾਲੇ, ਬਿਨੈਕਾਰ ਅਤੇ ਕੋਈ ਹੋਰ ਵਿਅਕਤੀ ਕਰਜ਼ਾ ਸੋਧ ਜਾਂ ਦੀਵਾਲੀਆ ਨਾਲ ਸਬੰਧਤ ਮਾਮਲਿਆਂ 'ਚ ਹੋਣ ਵਾਲੀ ਆਪਣੀ ਸ਼ਿਕਾਇਤ ਅਤੇ ਇਤਰਾਜ਼ ਦਰਜ ਕਰਵਾ ਸਕਣਗੇ।
ਸ਼ਿਕਾਇਤਕਰਤਾ ਨੂੰ ਆਪਣੀ ਸ਼ਿਕਾਇਤ 'ਚ ਸੇਵਾਦਾਤਾ ਦੀ ਪੂਰੀ ਜਾਣਕਾਰੀ, ਸ਼ਿਕਾਇਤ ਦਾ ਕਾਰਨ ਅਤੇ ਨੁਕਸਾਨ ਆਦਿ ਦੀ ਜਾਣਕਾਰੀ ਦੇਣੀ ਹੋਵੇਗੀ। ਇਸ ਲਈ ਸ਼ਿਕਾਇਤ ਦੇ ਨਾਲ 2500 ਰੁਪਏ ਵੀ ਜਮ੍ਹਾ ਕਰਵਾਉਣੇ ਹੋਣਗੇ। ਇਸ ਲਈ ਉਨ੍ਹਾਂ ਪ੍ਰਬੰਧਾਂ ਦੀ ਜਾਣਕਾਰੀ ਵੀ ਦੇਣੀ ਹੋਵੇਗੀ, ਜਿਸ ਦਾ ਉਲੰਘਣ ਕੀਤਾ ਗਿਆ ਹੋਵੇ, ਜੇਕਰ ਸ਼ਿਕਾਇਤ ਸਹੀ ਪਾਈ ਜਾਂਦੀ ਹੈ ਤਾਂ ਜਮ੍ਹਾ ਰਕਮ ਵਾਪਸ ਦਿੱਤੀ ਜਾਏਗੀ। ਸ਼ਿਕਾਇਤ ਦੇ ਸਹੀ ਪਾਏ ਜਾਣ 'ਤੇ ਬੋਰਡ ਪੂਰੇ ਮਾਮਲੇ ਦੀ ਜਾਂਚ ਕਰੇਗਾ ਅਤੇ ਉਚਿਤ ਕਾਰਵਾਈ ਕਰੇਗਾ।