ਜਨਵਰੀ ’ਚ 7 ਪ੍ਰਮੁੱਖ ਸ਼ਹਿਰਾਂ ’ਚ ਦਫਤਰੀ ਥਾਂ ਦੀ ਮੰਗ 93 ਫੀਸਦੀ ਵਧੀ

02/21/2023 5:51:21 PM

ਨਵੀਂ ਦਿੱਲੀ (ਭਾਸ਼ਾ) – ਦੇਸ਼ ਦੇ 7 ਪ੍ਰਮੁੱਖ ਸ਼ਹਿਰਾਂ ’ਚ ਲੀਜ਼ ’ਤੇ ਦਫਤਰੀ ਥਾਂ ਦੀ ਮੰਗ ਜਨਵਰੀ 2023 ’ਚ ਸਾਲਾਨਾ ਆਧਾਰ ’ਤੇ ਪਿਛਲੇ ਸਾਲ ਦੇ ਇਸੇ ਮਹੀਨੇ ਦੀ ਤੁਲਣਾ ’ਚ 93 ਫੀਸਦੀ ਵਧ ਗਈ। ਜਾਇਦਾਦ ਸਲਾਹਕਾਰ ਫਰਮ ਜੇ. ਐੱਲ. ਐੱਲ. ਇੰਡੀਆ ਨੇ ਦੱਸਿਆ ਕਿ ਜਨਵਰੀ ’ਚ ਇਨ੍ਹਾਂ ਸ਼ਹਿਰਾਂ ’ਚ 32 ਲੱਖ ਵਰਗ ਫੁੱਟ ਦਫਤਰੀ ਥਾਂ ਲੀਜ਼ ’ਤੇ ਦਿੱਤੀ ਗਈ। ਜੇ. ਐੱਲ. ਐੱਲ. ਨੇ ਕਿਹਾ ਕਿ ਹਾਲਾਂਕਿ ਜੇ ਦਸੰਬਰ 2022 ਨਾਲ ਤੁਲਣਾ ਕੀਤੀ ਜਾਵੇ ਤਾਂ ਦਫਤਰੀ ਥਾਂ ਦੀ ਮੰਗ 56 ਫੀਸਦੀ ਘਟੀ ਹੈ।

ਇਹ ਵੀ ਪੜ੍ਹੋ : ਘੱਟ ਮੁਨਾਫੇ ਦੇ ਬਾਵਜੂਦ ਅਡਾਨੀ ਸਮੂਹ ਦੇ ਮਾਰਕੀਟ ਕੈਪ ’ਚ ਰਹੀ ਤੇਜ਼ੀ, ਇਸ ਮਾਮਲੇ ’ਚ ਟਾਟਾ ਅਤੇ ਰਿਲਾਇੰਸ ਤੋਂ ਪੱਛੜੇ

ਦਸੰਬਰ ’ਚ 74 ਲੱਖ ਵਰਗ ਫੁੱਟ ਦਫਤਰੀ ਥਾਂ ਲੀਜ਼ ’ਤੇ ਦਿੱਤੀ ਗਈ ਸੀ। ਜਨਵਰੀ 2022 ’ਚ ਦਫਤਰੀ ਥਾਂ ਦੀ ਮੰਗ 74 ਲੱਖ ਵਰਗ ਫੁੱਟ ਰਹੀ ਸੀ। ਚੋਟੀ ਦੇ ਸੱਤ ਸ਼ਹਿਰਾਂ-ਦਿੱਲੀ-ਐੱਨ. ਸੀ. ਆਰ., ਮੁੰਬਈ, ਬੇਂਗਲੁਰੂ, ਚੇਨਈ, ਹੈਦਰਾਬਾਦ, ਪੁਣੇ ਅਤੇ ਕੋਲਕਾਤਾ ’ਚ ਸਾਰੀਆਂ ਸ਼੍ਰੇਣੀਆਂ ਅਤੇ ਸਾਰੀ ਕਿਸਮ ਦੀਆਂ ਇਮਾਰਤਾਂ ਨਾਲ ਸਬੰਧਤ ਲੈਣ-ਦੇਣ ਨੂੰ ਕੁੱਲ ਦਫਤਰੀ ਥਾਂ ਦੀਆਂ ਗਤੀਵਿਧੀਆਂ ’ਚ ਸ਼ਾਮਲ ਕੀਤਾ ਜਾਂਦਾ ਹੈ। ਅੰਕੜਿਆਂ ’ਚ ਪੁਸ਼ਟੀ ਕੀਤੇ ਜਾ ਚੁੱਕੇ ਸੌਦਿਆਂ ਅਤੇ ਨਵਿਆਉਣਯੋਗ ਸੌਦਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਨ੍ਹਾਂ ਸੌਦਿਆਂ ’ਤੇ ਹਾਲੇ ਗੱਲਬਾਤ ਚੱਲ ਰਹੀ ਹੈ, ਉਹ ਇਨ੍ਹਾਂ ਅੰਕੜਿਆਂ ’ਚ ਸ਼ਾਮਲ ਨਹੀਂ ਹਨ।

ਜੇ. ਐੱਲ. ਐੱਲ. ਇੰਡੀਆ ਨੇ ਕਿਹਾ ਕਿ ਜਨਵਰੀ ਦਾ ਮਹੀਨਾ ਛੁੱਟੀਆਂ ਕਾਰਣ ਗਲੋਬਲ ਪੱਧਰ ’ਤੇ ਆਮ ਤੌਰ ’ਤੇ ਕੰਪਨੀਆਂ ਲਈ ਸੁਸਤ ਹੁੰਦਾ ਹੈ। ਵੱਖ-ਵੱਖ ਕਾਰਣਾਂ ਕਰ ਕੇ ਰੁਕੇ ਜ਼ਿਆਦਾਤਰ ਸੌਦੇ ਇਸ ਮਹੀਨੇ ਪੂਰੇ ਹੋ ਜਾਂਦੇ ਹਨ। ਜਨਵਰੀ 2023 ’ਚ ਇਸ ਮਾਮਲੇ ’ਚ ਚੋਟੀ ਦੇ ਤਿੰਨ ਸ਼ਹਿਰਾਂ ’ਚ ਦਿੱਲੀ-ਐੱਨ. ਸੀ. ਆਰ., ਚੇਨਈ ਅਤੇ ਮੁੰਬਈ ਸ਼ਾਮਲ ਹਨ। ਮਾਸਿਕ ਲੀਜ਼ ਗਤੀਵਧਿਆਆਂ ’ਚ ਇਨ੍ਹਾਂ ਤਿੰਨ ਸ਼ਹਿਰਾਂ ਦਾ ਹਿੱਸਾ 77 ਫੀਸਦੀ ਰਿਹਾ।

ਇਹ ਵੀ ਪੜ੍ਹੋ : ਅਮਰੀਕਾ 'ਚ ਬੰਦੂਕ ਹਿੰਸਾ ਦਾ ਅਸਰ: ਸਕੂਲਾਂ ਦੀ ਸੁਰੱਖਿਆ ਦਾ ਵਪਾਰ 25 ਹਜ਼ਾਰ ਕਰੋੜ ਤੋਂ ਪਾਰ, ਕੀਤੇ ਹਾਈ ਟੈੱਕ ਪ੍ਰਬੰਧ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur