ਐਲਨ ਮਸਕ ਦੇ ਇਕ ਟਵੀਟ ਨਾਲ ਇਸ ਕੰਪਨੀ ਦੀ ਲੱਗੀ ਲਾਟਰੀ, ਸ਼ੇਅਰ 9% ਚੜ੍ਹੇ

01/28/2021 12:37:00 PM

ਨਵੀਂ ਦਿੱਲੀ — ਟੇਸਲਾ ਦੇ ਸੀਈਓ ਐਲਨ ਮਸਕ ਅੱਜ ਕੱਲ੍ਹ ਸੁਰਖ਼ੀਆਂ ’ਚ ਹਨ। ਕਦੇ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਹੋਣ ਦੇ ਨਾਤੇ ਅਤੇ ਕਦੇ ਹੋਰ ਕੰਪਨੀ ਲਈ ਮਸੀਹਾ ਵਜੋਂ ਸਾਹਮਣੇ ਆ ਰਹੇ ਹਨ। ਐਲਨ ਮਸਕ ਦੇ ਟਵੀਟ ਤੋਂ ਬਾਅਦ ਇਕ ਛੋਟੀ ਕੰਪਨੀ ਦੇ ਸ਼ੇਅਰ ਅਚਾਨਕ ਵਧ ਗਏ। ਐਲਨ ਮਸਕ ਨੇ ਮੰਗਲਵਾਰ ਨੂੰ ਟਵੀਟ ਕੀਤਾ 'I kinda love Etsy' । ਮਸਕ ਦੇ ਇਸ ਟਵੀਟ ਤੋਂ ਬਾਅਦ Etsy ਦੇ ਸਟਾਕ ’ਚ 9% ਦਾ ਵਾਧਾ ਦੇਖਣ ਨੂੰ ਮਿਲਿਆ ਹੈ।

 

ਐਲਨ ਮਸਕ ਨੇ ਇਕ ਤੋਂ ਬਾਅਦ ਇਕ ਟਵੀਟ ਕੀਤੇ। ਪਹਿਲੇ ਟਵੀਟ ਵਿਚ ਉਸਨੇ ਕਿਹਾ, ‘ਮੈਂ ਈਟਸੀ ਨੂੰ ਪਿਆਰ ਕਰਦਾ ਹਾਂ’। ਇਕ ਹੋਰ ਟਵੀਟ ਵਿਚ ਉਸਨੇ ਕਿਹਾ ਕਿ ਉਸਨੇ ਈਟੀ ਤੋਂ ਆਪਣੇ ਕੁੱਤੇ ਲਈ ਹੱਥ ਨਾਲ ਬਣੇ ਮਾਰਵਿਨ ਦ ਮਾਰਟੀਅਨ ਹੈਲਮ ਖਰੀਦਿਆ।

ਮਸਕ ਦੇ ਇਸ ਟਵੀਟ ਤੋਂ ਬਾਅਦ Etsy ਦੀ ਲਾਟਰੀ ਲੱਗ ਗਈ ਹੈ ਅਤੇ ਮਾਰਕੀਟ ਖੁੱਲ੍ਹਦੇ ਸਾਰ ਹੀ ਕੰਪਨੀ ਦੇ ਸ਼ੇਅਰ 9 ਪ੍ਰਤੀਸ਼ਤ ਵਧ ਗਏ। ਇਹ ਵਾਧਾ ਪਿਛਲੇ 12 ਮਹੀਨਿਆਂ ਵਿਚ ਸਭ ਤੋਂ ਵਧ ਸੀ। ਜ਼ਿਕਰਯੋਗ ਹੈ ਕਿ ਈਟਸੀ ਇਕ ਈ-ਕਾਮਰਸ ਵੈਬਸਾਈਟ ਹੈ ਜਿਸ ’ਤੇ ਹੱਥ ਨਾਲ ਬਣੇ ਉਤਪਾਦ ਉਪਲਬਧ ਹਨ।

ਮਸਕ ਨੇ ਸਿਗਨਲ ਐਪ ਲਈ ਵੀ ਕੀਤਾ ਟਵੀਟ 

 

ਐਲਨ ਮਸਕ ਨੇ ਪਹਿਲਾਂ ਸੋਸ਼ਲ ਮੈਸੇਜਿੰਗ ਐਪ ਸਿਗਨਲ ਬਾਰੇ ਵੀ ਟਵੀਟ ਕੀਤਾ ਸੀ। ਮਸਕ ਨੇ ਸਿਗਨਲ ਬਾਰੇ ਟਵੀਟ ਉਸ ਸਮੇਂ ਕੀਤਾ ਸੀ ਜਦੋਂ ਵਟਸਐਪ ਦੀ ਨਵੀਂ ਗੋਪਨੀਯਤਾ ਨੀਤੀ ਬਾਰੇ ਵਿਵਾਦ ਹੋਇਆ ਸੀ। ਐਲਨ ਮਸਕ ਨੇ ਟਵੀਟ ਕੀਤਾ ਕਿ ‘ਯੂਜ਼ ਸਿਗਨਲ’। ਮਸਕ ਦੇ ਟਵੀਟ ਤੋਂ ਬਾਅਦ ਸਿਗਨਲ ਦੀ ਡਾਊਨ ਲੋਡਿੰਗ ਵਿਚ ਵਾਧਾ ਹੋ ਗਿਆ ਸੀ, ਪਰ ਇਕ ਮੈਡੀਕਲ ਕੰਪਨੀ ਨੂੰ ਸ਼ੇਅਰਾਂ ਦੇ ਮਾਮਲੇ ਵਿਚ ਫਾਇਦਾ ਮਿਲ ਗਿਆ।

ਦਰਅਸਲ, ਐਲਨ ਮਸਕ ਨੇ ਮੈਸੇਜਿੰਗ ਐਪ ਸਿਗਨਲ ਬਾਰੇ ਟਵੀਟ ਕੀਤਾ, ਪਰ ਜਿਸ ਕੰਪਨੀ ਦੇ ਸ਼ੇਅਰ 116 ਗਣਾ ਵਧ ਗਏ, ਉਸ ਦਾ ਨਾਮ ਸੀ ਸਿਗਨਲ ਐਡਵਾਂਸ ਇੰਕ, ਜੋ ਕਿ ਅਮਰੀਕਾ ਦੇ ਟੈਕਸਾਸ ਸੂਬੇ ਦੀ ਇਕ ਛੋਟੀ ਜਿਹੀ ਮੈਡੀਕਲ ਡਿਵਾਈਸ ਕੰਪਨੀ ਹੈ।

Harinder Kaur

This news is Content Editor Harinder Kaur