ਡਾਲਰ ਦੀ ਬਾਦਸ਼ਾਹਤ ਖ਼ਤਮ ਕਰਨ ਦਾ ‘ਬਲੂਪ੍ਰਿੰਟ’ ਤਿਆਰ, ਇਨ੍ਹਾਂ ‘ਪੰਚਾਂ’ ਨਾਲ ਆਏ 19 ਦੇਸ਼

04/27/2023 10:19:41 AM

ਨਵੀਂ ਦਿੱਲੀ (ਇੰਟ.) – ਬ੍ਰਿਕਸ ਦੇਸ਼ ਡਾਲਰ ਦੀ ਤਾਕਤ ਨੂੰ ਖਤਮ ਕਰਨ ਦੀ ਅਗਵਾਈ ਕਰਨ ਨੂੰ ਤਿਆਰ ਹਨ, ਜਿਸ ’ਚ 19 ਦੇਸ਼ਾਂ ਦਾ ਸਾਥ ਮਿਲਦਾ ਹੋਇਆ ਦਿਖਾਈ ਦੇ ਸਕਦਾ ਹੈ। ਇਸ ਤੋਂ ਇਲਾਵਾ ਇਸ ਮੁਹਿੰਮ ’ਚ ਉਹ ਦੇਸ਼ ਵੀ ਸ਼ਾਮਲ ਹਨ ਹੋ ਸਕਦੇ ਹਨ ਜੋ ਭਾਵੇਂ ਹੀ ਬ੍ਰਿਕਸ ’ਚ ਸ਼ਾਮਲ ਨਾ ਹੋਣ ਜਾਂ ਫਿਰ ਨਹੀਂ ਹੋ ਸਕਦੇ ਪਰ ਬ੍ਰਿਕਸ ਦੇਸ਼ਾਂ ਨਾਲ ਉਨ੍ਹਾਂ ਦੀ ਸਟ੍ਰੈਟਿਜਿਕ ਪਾਰਟਨਰਸ਼ਿਪ ਕਾਫੀ ਚੰਗੀ ਹੈ।

ਅਸਲ ’ਚ ਡਾਲਰ ਦੀ ਬਾਦਸ਼ਾਹਤ ਖਤਮ ਕਰਨ ਦਾ ਬਲੂਪ੍ਰਿੰਟ ਤਿਆਰ ਹੋ ਚੁੱਕਾ ਹੈ। ਜੀ ਹਾਂ, ਅਸੀਂ ਗੱਲ ਬ੍ਰਿਕਸ ਸੰਗਠਨ ਦੀ ਕਰ ਰਹੇ ਹਾਂ, ਜਿਸ ’ਚ ਦੁਨੀਆ ਦੀ ਚੌਥੀ ਜੀ. ਡੀ. ਪੀ. ਦੀ ਹਿੱਸੇਦਾਰੀ ਰੱਖਣ ਵਾਲੇ 5 ਦੇਸ਼ ਸ਼ਾਮਲ ਹਨ। ਬ੍ਰਿਕਸ ’ਚ ਭਾਰਤ, ਬ੍ਰਾਜ਼ੀਲ, ਰੂਸ, ਚੀਨ ਅਤੇ ਸਾਊਥ ਅਫਰੀਕਾ ਸ਼ਾਮਲ ਹਨ। ਇਸ ਸੰਗਠਨ ’ਚ ਸ਼ਾਮਲ ਹੋਣ ਲਈ 19 ਦੇਸ਼ਾਂ ਨੇ ਅਪਲਾਈ ਕੀਤਾ ਹੈ। ਇਸ ਸੰਗਠਨ ’ਚ ਆਖਰੀ ਵਾਰ ਸਾਲ 2010 ’ਚ ਸਾਊਥ ਅਫਰੀਕਾ ਦੀ ਜੁਆਇਨਿੰਗ ਹੋਈ ਸੀ। ਇਹ ਪੰਜ ਦੇਸ਼ ਡਾਲਰ ਦੀ ਤਾਕਤ ਨੂੰ ਖਤਮ ਕਰਨ ਦੀ ਅਗਵਾਈ ਕਰਨ ਲਈ ਤਿਆਰ ਹਨ।

ਇਹ ਵੀ ਪੜ੍ਹੋ : ਰਤਨ ਟਾਟਾ ਨੂੰ ਮਿਲਿਆ ਆਸਟ੍ਰੇਲੀਆ ਦਾ ਸਰਵਉੱਚ ਨਾਗਰਿਕ ਸਨਮਾਨ, 'ਆਰਡਰ ਆਫ ਆਸਟ੍ਰੇਲੀਆ' ਨਾਲ ਸਨਮਾਨਿਤ

ਭਾਰਤ ਚਾਹੁੰਦਾ ਹੈ ਰੁਪਏ ’ਚ ਵਪਾਰ

ਬੀਤੇ ਕੁੱਝ ਸਮੇਂ ਤੋਂ ਭਾਰਤ ਰੁਪਏ ’ਚ ਟ੍ਰੇਡ ਕਰਨ ਦੀ ਗੱਲ ਕਰ ਰਿਹਾ ਹੈ। ਇਸ ਲਈ ਉਸ ਨੇ ਕਈ ਦੇਸ਼ਾਂ ਨਾਲ ਗੱਲ ਵੀ ਕਰ ਲਈ ਹੈ। ਨਾਲ ਹੀ ਅਜਿਹੇ ਅਕਾਊਂਟ ਵੀ ਖੁੱਲ੍ਹ ਗਏ ਹਨ ਜੋ ਦੂਜੇ ਦੇਸ਼ਾਂ ਨਾਲ ਵਪਾਰ ਦੌਰਾਨ ਰੁਪਏ ’ਚ ਸੈਟਲਮੈਂਟ ਕਰਨ ’ਚ ਮਦਦ ਕਰਨਗੇ। ਇਸ ਨੂੰ ਵੋਸਟ੍ਰੋ ਅਕਾਊਂਟ ਕਿਹਾ ਜਾਂਦਾ ਹੈ। ਮਾਰਚ 2023 ਦੀ ਇਕ ਰਿਪੋਰਟ ਮੁਤਾਬਕ ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਨੇ ਬੋਤਸਵਾਨਾ, ਫਿਜ਼ੀ, ਜਰਮਨੀ, ਗੁਆਨਾ, ਇਜ਼ਰਾਈਲ, ਕੇਨਯਾ, ਮਲੇਸ਼ੀਆ, ਮਾਰੀਸ਼ਸ, ਮਿਆਂਮਾਰ, ਨਿਊਜ਼ੀਲੈਂਡ, ਓਮਾਨ, ਰੂਸ. ਸੇਸ਼ਲਸ, ਸਿੰਗਾਪੁਰ, ਸ਼੍ਰੀਲੰਕਾ, ਤੰਜਾਨੀਆ, ਯੁਗਾਂਡਾ ਅਤੇ ਯੂਨਾਈਟੇਡ ਕਿੰਗਡਮ ਨੂੰ ਵੋਸਟ੍ਰੋ ਅਕਾਊਂਟ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ।

ਰਾਜ ਸਭਾ ’ਚ ਇਕ ਸਵਾਲ ਦੇ ਜਵਾਬ ’ਚ ਵਿੱਤ ਰਾਜ ਮੰਤਰੀ ਭਾਗਵਤ ਕਰਾਡ ਨੇ ਕਿਹਾ ਕਿ ਕੇਂਦਰੀ ਬੈਂਕ ਨੇ 18 ਦੇਸ਼ਾਂ ਦੇ ਘਰੇਲੂ ਅਤੇ ਆਥਰਾਈਜ਼ਡ ਵਿਦੇਸ਼ੀ ਬੈਂਕਾਂ ਨੂੰ ਵੋਸਟ੍ਰੋ ਅਕਾਊਂਟ ਖੋਲ੍ਹਣ ਲਈ ਹੁਣ ਤੱਕ ਕੁੱਲ ਮਿਲਾ ਕੇ 60 ਅਪਰੂਲ ਦਿੱਤੇ ਹਨ। ਵਿੱਤ ਮੰਤਰਾਲਾ ਦੇ ਅਧਿਕਾਰੀਆਂ ਮੁਤਾਬਕ ਫਰਵਰੀ ’ਚ ਰੋਸਬੈਂਕ, ਟਿੰਕਾਫ ਬੈਂਕ, ਸੈਂਟਰੋ ਕ੍ਰੈਡਿਟ ਬੈਂਕ ਅਤੇ ਮਾਸਕੋ ਦੇ ਕ੍ਰੈਡਿਟ ਬੈਂਕ ਸਮੇਤ 20 ਰੂਸੀ ਬੈਂਕਾਂ ਨੇ ਭਾਰਤ ਦੇ ਪਾਰਟਨਰ ਬੈਂਕਾਂ ਨਾਲ ਸਪੈਸ਼ਲ ਰੁਪਇਆ ਵੋਸਟ੍ਰੋ ਅਕਾਊਂਟ ਖੋਲ੍ਹੇ ਹਨ। ਰੁਪਏ ’ਚ ਵਪਾਰ ਵਧਣ ਨਾਲ ਇਸ ਦੀ ਵੈਲਿਊ ’ਚ ਵਾਧਾ ਹੋਵੇਗਾ ਅਤੇ ਗਲੋਬਲ ਕਰੰਸੀ ਵਜੋਂ ਇਸ ਦੀ ਮਾਨਤਾ ਮਿਲੇਗੀ।

ਯੁਆਨ ਰਾਹੀਂ ਚੀਨ ਲਾ ਰਿਹੈ ਸੰਨ੍ਹ

ਉੱਥੇ ਹੀ ਦੂਜੇ ਪਾਸੇ ਚੀਨ ਵੀ ਯੁਆਨ ਰਾਹੀਂ ਡਾਲਰ ਦੀ ਤਾਕਤ ਨੂੰ ਖਤਮ ਕਰਨ ਦਾ ਯਤਨ ਕਰ ਰਿਹਾ ਹੈ। ਰੂਸ ਨੇ ਆਪਣੇ ਦੇਸ਼ ’ਚ ਚੀਨ ਦੇ ਯੁਆਨ ਨੂੰ ਮਾਨਤਾ ਦਿੱਤੀ ਹੈ। ਇਸ ਤੋਂ ਇਲਾਵਾ ਰੂਸ ਨੇ ਦੁਨੀਆ ਦੇ ਕਰੀਬ ਇਕ ਦਰਜਨ ਦੇਸ਼ਾਂ ਨਾਲ ਯੁਆਨ ’ਚ ਹੀ ਟ੍ਰੇਡਿੰਗ ਕਰਨ ਦਾ ਐਲਾਨ ਕਰ ਦਿੱਤਾ ਹੈ। ਉਸ ਤੋਂ ਬਾਅਦ ਯੁਆਨ ਦੇ ਦਬਦਬੇ ’ਚ ਹੋਰ ਵੀ ਵਾਧਾ ਹੋਇਆ ਹੈ। ਇਸ ਦਾ ਮਤਲਬ ਹੈ ਕਿ ਯੁਆਨ ਨੂੰ ਗਲੋਬਲ ਕਰੰਸੀ ਵਜੋਂ ਮਾਨਤਾ ਮਿਲੀ ਹੈ। ਇਸ ਤੋਂ ਇਲਾਵਾ ਚੀਨ ਦੁਨੀਆ ਦੇ 130 ਦੇਸ਼ਾਂ ਨਾਲ ਟ੍ਰੇਡ ਕਰਦਾ ਹੈ, ਜਿਨ੍ਹਾਂ ’ਚੋਂ ਕਈ ਦੇਸ਼ਾਂ ’ਚ ਉਸ ਦਾ ਕਾਰੋਬਾਰ ਯੁਆਨ ’ਚ ਹੀ ਹੁੰਦਾ ਹੈ। ਇਹ ਡਾਲਰ ਨੂੰ ਡੂੰਘੀ ਸੱਟ ਹੈ।

ਇਹ ਵੀ ਪੜ੍ਹੋ : ਟੈਕਸ ਚੋਰੀ ਦੇ ਮਾਮਲੇ 'ਚ ਬੀਮਾ ਕੰਪਨੀਆਂ ਨੂੰ ਮਿਲਿਆ ਕਾਰਨ ਦੱਸੋ ਨੋਟਿਸ

ਰੂਸ ਦਾ ਡੀ-ਡਾਲਰਾਈਜੇਸ਼ਨ

ੂਰੂਸ-ਯੂਕ੍ਰੇਨ ਜੰਗ ਤੋਂ ਬਾਅਦ ਅਮਰੀਕਾ ਅਤੇ ਯੂਰਪ ਨੇ ਰੂਸ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾ ਦਿੱਤੀਆਂ। ਰੂਸ ਦੇ 300 ਬਿਲੀਅਨ ਡਾਲਰ ਫਾਰੇਨ ਰਿਜ਼ਰਵ ’ਤੇ ਕਬਜ਼ਾ ਕਰ ਲਿਆ ਗਿਆ। ਇਸ ਲਈ ਰੂਸ ਦੇ ਅਰਬਪਤੀਆਂ ਦੀ ਜਾਇਦਾਦ ਅਤੇ ਪੈਸਿਆਂ ਨੂੰ ਜ਼ਬਤ ਕਰ ਲਿਆ ਗਿਆ, ਜਿਸ ਤੋਂ ਬਾਅਦ ਰੂਸ ਨੇ ਡੀ-ਡਾਲਰਾਈਜੇਸ਼ਨ ਮੁਹਿੰਮ ਸ਼ੁਰੂ ਕੀਤੀ। ਇਸ ਤੋਂ ਬਾਅਦ ਉਸ ਨੇ ਪੂਰੀ ਦੁਨੀਆ ’ਚ ਰੂਬਲ ’ਚ ਟ੍ਰੇਡਿੰਗ ਕਰਨ ਦੀ ਗੱਲ ਕਹੀ ਪਰ ਰੂਬਲ ’ਚ ਓਨੀ ਤਾਕਤ ਨਹੀਂ ਕਿ ਉਹ ਗਲੋਬਲ ਕਰੰਸੀ ਵੱਲ ਵਧ ਸਕੇ, ਜਿਸ ਕਾਰਣ ਉਸ ਨੂੰ ਯੁਆਨ ਵੱਲ ਜਾਣਾ ਪਿਆ। ਭਾਰਤ ਤੋਂ ਵੀ ਉਸ ਦੀ ਗੱਲ ਰੁਪਏ ’ਚ ਟ੍ਰੇਡਿੰਗ ਕਰਨ ਲਈ ਚੱਲ ਰਹੀ ਹੈ। ਰੂਸ ਜਿੱਥੇ ਵੀ ਜਾ ਰਿਹਾ ਹੈ, ਆਪਣੇ ਡੀ-ਡਾਲਰਾਈਜੇਸ਼ਨ ਦੇ ਮੁਹਿੰਮ ਨੂੰ ਨਾਲ ਲੈ ਕੇ ਚੱਲ ਰਿਹਾ ਹੈ।

ਬ੍ਰਿਕਸ ਲੈ ਕੇ ਆਏਗਾ ਨਵੀਂ ਕਰੰਸੀ

30 ਮਾਰਚ ਨੂੰ ਰੂਸੀ ਸੰਸਦ ਦੇ ਉੱਪ-ਪ੍ਰਧਾਨ ਅਲੇਕਸਾਂਦਰ ਬਾਬਾਕੋਵ ਨੇ ਕਿਹਾ ਸੀ ਕਿ ਬ੍ਰਿਕਸ ਹੁਣ ਆਪਣੀ ਖੁਦ ਦੀ ਕਰੰਸੀ ਲਿਆਉਣ ’ਤੇ ਵਿਚਾਰ ਕਰ ਰਿਹਾ ਹੈ। ਇਸ ’ਤੇ ਪੰਜ ਦੇਸ਼ਾਂ ਦੀ ਸਹਿਮਤੀ ਆਰਾਮ ਨਾਲ ਬਣ ਸਕਦੀ ਹੈ। ਉੱਥੇ ਹੀ ਜਿਨ੍ਹਾਂ 19 ਦੇਸ਼ਾਂ ਦੇ ਬ੍ਰਿਕਸ ’ਚ ਆਉਣ ਦੀ ਅਰਜ਼ੀ ਦਾਖਲ ਕੀਤੀ ਹੈ, ਉਹ ਵੀ ਉਸ ਕਰੰਸੀ ਨੂੰ ਅਪਣਾ ਸਕਦੇ ਹਨ। ਸਾਊਦੀ ਅਰਬ ਅਤੇ ਈਰਾਨ ਉਨ੍ਹਾਂ ਦੇਸ਼ਾਂ ’ਚ ਸ਼ਾਮਲ ਹਨ, ਜਿਨ੍ਹਾਂ ਨੂੰ ਰਸਮੀ ਤੌਰ ’ਤੇ ਬ੍ਰਿਕਸ ’ਚ ਸ਼ਾਮਲ ਹੋਣ ਲਈ ਕਿਹਾ ਹੈ, ਜਿਨ੍ਹਾਂ ਹੋਰ ਦੇਸ਼ਾਂ ਨੇ ਸ਼ਾਮਲ ਹੋਣ ’ਚ ਰੁਚੀ ਪ੍ਰਗਟਾਈ ਹੈ, ਉਨ੍ਹਾਂ ’ਚ ਅਰਜਨਟੀਨਾ, ਸੰਯੁਕਤ ਅਰਬ ਅਮੀਰਾਤ, ਅਲਜੀਰੀਆ, ਮਿਸਰ, ਬਹਿਰੀਨ ਅਤੇ ਇੰਡੋਨੇਸ਼ੀਆ ਸ਼ਾਮਲ ਹਨ, ਨਾਲ ਹੀ ਈਸਟ ਅਫਰੀਕਾ ਦੇ ਦੋ ਦੇਸ਼ ਅਤੇ ਪੱਛਮੀ ਅਫਰੀਕਾ ਦਾ ਇਕ ਦੇਸ਼ ਸ਼ਾਮਲ ਹੈ। ਅਜਿਹੇ ’ਚ ਡਾਲਰ ਨੂੰ ਢਹਿ-ਢੇਰੀ ਕਰਨ ਦੀ ਪੂਰੀ ਤਰ੍ਹਾਂ ਤਿਆਰੀ ਕੀਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ : ਏਸ਼ੀਆ 'ਚ ਸਭ ਤੋਂ ਖ਼ਰਾਬ ਹਾਲਤ 'ਚ ਹਨ PAK ਦੀਆਂ ਸਰਕਾਰੀ ਕੰਪਨੀਆਂ : ਵਿਸ਼ਵ ਬੈਂਕ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur