TESLA ਨੇ ਬਣਾਈ ਦੁਨੀਆ ਦੀ ਸਭ ਤੋਂ ਜ਼ਿਆਦਾ ਰੇਂਜ ਵਾਲੀ ਇਲੈਕਟ੍ਰਿਕ ਕਾਰ, ਕੀਮਤ 1.30 ਕਰੋੜ

11/17/2017 4:20:01 PM

ਜਲੰਧਰ- ਇਲੈਕਟ੍ਰਿਕ ਵਾਹਨ ਨਿਰਮਾਤਾ ਕੰਪਨੀ ਟੈਸਲਾ ਨੇ ਦੁਨੀਆ ਦੀ ਸਭ ਤੋਂ ਜ਼ਿਆਦਾ ਰੇਂਜ ਵਾਲੀ ਇਲੈਕਟ੍ਰਿਕ ਕਾਰ ਦਾ ਖੁਲਾਸਾ ਕੀਤਾ ਹੈ। ਕੈਲੀਫੋਰਨੀਆ ਦੇ ਇਕ ਸ਼ਹਿਰ ਹਾਵਨੋਰਥਨ 'ਚ ਆਯੋਜਿਤ ਟੈਸਲਾ ਸੈਮੀ ਈਵੈਂਟ ਦੌਰਾਨ ਕੰਪਨੀ ਨੇ ਨਵੀਂ ਰੋਡਸਟਰ ਕਾਰ ਨੂੰ ਪਹਿਲੀ ਵਾਰ ਦੁਨੀਆ ਦੇ ਸਾਹਮਣੇ ਦਿਖਾਇਆ ਹੈ। ਇਸ ਕਾਰ ਦੀ ਖਾਸੀਅਤ ਹੈ ਕਿ ਇਸ ਵਿਚ 200kWh ਦੀ ਬੈਟਰੀ ਲੱਗੀ ਹੈ ਜਿਸ ਨੂੰ ਇਕ ਵਾਰ ਚਾਰਜ ਕਰਕੇ 620 ਮੀਲ (ਕਰੀਬ 997 ਕਿਲੋਮੀਟਰ) ਤੱਕ ਦਾ ਰਸਤਾ ਤੈਅ ਕੀਤਾ ਜਾ ਸਕਦਾ ਹੈ। ਕੰਪਨੀ ਦੇ ਸੀ.ਈ.ਓ. ਐਨਲ ਮਸਕ ਨੇ ਦੱਸਿਆ ਹੈ ਕਿ ਇਸ ਕਾਰ ਨੂੰ ਇਕ ਵਾਰ ਫੁੱਲ ਚਾਰਜ ਕਰਕੇ ਤੁਸੀਂ ਲਾਸ ਏਂਜਲਸ ਤੋਂ ਸੇਨ ਫ੍ਰਾਂਸਿਸਕੋ ਤੱਕ ਦਾ ਰਸਤਾ ਤੈਅ ਕਰ ਸਕਦੇ ਹੋ। 


1.9 ਸੈਕਿੰਡ 'ਚ ਫੜੇਗੀ 60 Kmph ਦੀ ਰਫਤਾਰ
ਨਵੀਂ ਟੈਸਲਾ ਰੋਡਸਟਰ 0 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਸਿਰਫ 1.9 ਸੈਕਿੰਡ 'ਚ ਫੜ੍ਹ ਲੈਂਦੀ ਹੈ। ਇਸ 4 ਸੀਟਰ ਕਾਰ ਨਾਲ 8.9 ਸੈਕਿੰਡ 'ਚ 250 ਮੀਲ ਪ੍ਰਤੀ ਘੰਟਾ (ਕਰੀਬ 402 Kmph) ਦੀ ਰਫਤਾਰ ਫੜ੍ਹੀ ਜਾ ਸਕਦੀ ਹੈ। ਐਨਗੈਜੇਟ ਦੀ ਰਿਪੋਰਟ ਮੁਤਾਬਕ ਐਲਨ ਮਸਕ ਨੇ ਦੱਸਿਆ ਹੈ ਕਿ ਇਸ ਕਾਰ ਨੂੰ 200,000 ਡਾਲਰ (ਕਰੀਬ 1 ਕਰੋੜ 30 ਲੱਖ ਰੁਪਏ) 'ਚ ਸਾਲ 2020 ਤੱਕ ਉਪਲੱਬਧ ਕੀਤਾ ਜਾਵੇਗਾ। ਉਥੇ ਹੀ ਖਰੀਦਾਰ 50,000 ਡਾਲਰ (ਕਰੀਬ 32 ਲੱਖ 48 ਹਜ਼ਾਰ ਰੁਪਏ) 'ਚ ਇਸ ਦੇ ਬੇਸ ਮਾਡਲ ਨੂੰ ਬੁੱਕ ਕਰਵਾ ਸਕਦੇ ਹੋ।