ਦੂਰਸੰਚਾਰ ਕੰਪਨੀਆਂ ਵਿਚਾਲੇ 12-18 ਮਹੀਨੇ ਰਹੇਗਾ ਸਖਤ ਮੁਕਾਬਲਾ : ਮੂਡੀਜ਼

10/17/2017 1:59:56 AM

ਨਵੀਂ ਦਿੱਲੀ (ਭਾਸ਼ਾ)-ਪ੍ਰਮੁੱਖ ਦੂਰਸੰਚਾਰ ਕੰਪਨੀਆਂ ਵੱਲੋਂ ਏਕੀਕਰਨ ਦੇ ਬਾਵਜੂਦ ਭਾਰਤੀ ਦੂਰਸੰਚਾਰ ਖੇਤਰ 'ਚ 12 ਤੋਂ 18 ਮਹੀਨੇ ਸਖਤ ਮੁਕਾਬਲੇਬਾਜ਼ੀ ਰਹਿਣ ਦੀ ਸੰਭਾਵਨਾ ਹੈ। ਮੂਡੀਜ਼ ਨੇ ਇਹ ਅੰਦਾਜ਼ਾ ਪ੍ਰਗਟਾਇਆ ਹੈ। ਮੂਡੀਜ਼ ਨੇ ਕਿਹਾ ਕਿ ਅਗਲੇ 12-18 ਮਹੀਨਿਆਂ 'ਚ ਦੂਰਸੰਚਾਰ ਖੇਤਰ 'ਚ ਮੁਕਾਬਲੇਬਾਜ਼ੀ ਵਧੇਗੀ ਕਿਉਂਕਿ ਪ੍ਰਮੁੱਖ ਦੂਰਸੰਚਾਰ ਕੰਪਨੀਆਂ ਭਾਰਤੀ ਏਅਰਟੈੱਲ, ਵੋਡਾਫੋਨ ਇੰਡੀਆ ਅਤੇ ਰਿਲਾਇੰਸ ਜਿਓ ਦਾ ਧਿਆਨ ਬਾਜ਼ਾਰ ਹਿੱਸੇਦਾਰੀ ਵਧਾਉਣ 'ਤੇ ਹੋਵੇਗਾ। ਭਾਰਤੀ ਏਅਰਟੈੱਲ ਨੇ ਪਿਛਲੇ ਹਫਤੇ ਟਾਟਾ ਟੈਲੀ ਸਰਵਿਸਿਜ਼ ਲਿਮਟਿਡ ਅਤੇ ਟਾਟਾ ਟੈਲੀ ਸਰਵਿਸਿਜ਼ ਮਹਾਰਾਸ਼ਟਰ ਦੇ ਮੋਬਾਇਲ ਖਪਤਕਾਰ ਕਾਰੋਬਾਰ ਦੀ ਅਕਵਾਇਰਮੈਂਟ ਦਾ ਐਲਾਨ ਕੀਤਾ ਸੀ।