ਕਾਲ ਡਰਾਪ ਲਈ ਬਹਾਨੇ ਨਹੀਂ ਬਣਾ ਸਕਦੀਆਂ ਦੂਰਸੰਚਾਰ ਕੰਪਨੀਆਂ

Friday, Jan 19, 2018 - 12:03 PM (IST)

ਨਵੀਂ ਦਿੱਲੀ—ਦੂਰਸੰਚਾਰ ਕੰਪਨੀਆਂ ਨੂੰ ਸਖਤ ਸੰਦੇਸ਼ ਦਿੰਦਿਆਂ ਦੂਰਸੰਚਾਰ ਵਿਭਾਗ ਨੇ ਕਿਹਾ ਕਿ ਉਹ ਕਾਲ ਡਰਾਪ ਦੀ ਵਧਦੀ ਸਮੱਸਿਆ ਲਈ ਇਸ ਤਰ੍ਹਾਂ ਦੇ ਬਹਾਨੇ ਨਹੀਂ ਬਣਾ ਸਕਦੀਆਂ ਕਿ ਮੋਬਾਇਲ ਟਾਵਰ ਲਾਉਣ 'ਚ ਮੁਸ਼ਕਿਲ ਆ ਰਹੀ ਹੈ। ਵਿਭਾਗ ਨੇ ਕੰਪਨੀਆਂ ਨੂੰ ਕਿਹਾ ਹੈ ਕਿ ਉਹ ਇਸ ਮੁੱਦੇ ਦੇ ਹੱਲ ਲਈ ਮਿਲ ਕੇ ਕੰਮ ਕਰਨ। ਦੂਰਸੰਚਾਰ ਸਕੱਤਰ ਅਰੁਣਾ ਸੁੰਦਰਰਾਜਨ ਨੇ ਕਿਹਾ ਕਿ ਦੂਰਸੰਚਾਰ ਵਿਭਾਗ 21 ਜਨਵਰੀ ਤੋਂ ਬਾਅਦ ਇਸ ਬਾਰੇ ਕੰਪਨੀਆਂ ਦੇ ਨਾਲ ਬੈਠਕ ਕਰੇਗਾ। ਇਹ ਬੈਠਕ ਮੋਬਾਇਲ ਸੇਵਾਵਾਂ ਦੀ ਗੁਣਵੱਤਾ ਬਾਰੇ ਦੂਰਸੰਚਾਰ ਰੈਗੂਲੇਟਰੀ ਟਰਾਈ ਦੀ ਰਿਪੋਰਟ ਆਉਣ ਤੋਂ ਬਾਅਦ ਹੋਵੇਗੀ।    
ਸੁੰਦਰਰਾਜਨ ਨੇ ਕਿਹਾ, ''ਸਰਕਾਰ ਕਾਲ ਡਰਾਪ ਅਤੇ ਸੇਵਾਵਾਂ ਦੀ ਗੁਣਵੱਤਾ ਨੂੰ ਲੈ ਕੇ ਬਹੁਤ ਚਿੰਤਤ ਹੈ। ਅਸੀਂ ਉਦਯੋਗ ਜਗਤ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਇਹੀ ਸਥਿਤੀ ਬਣੀ ਨਹੀਂ ਰਹਿ ਸਕਦੀ ਅਤੇ ਉਨ੍ਹਾਂ ਨੂੰ ਸੁਧਾਰਾਤਮਕ ਕਦਮ ਚੁੱਕਣੇ ਹੋਣਗੇ।''