TCS-Infosys ਨੇ ਨਿਵੇਸ਼ਕਾਂ ਨੂੰ ਕੀਤਾ ਮਾਲਾਮਾਲ, ਜਾਣੋ ਟਾਪ 10 ਕੰਪਨੀਆਂ ਦੀ ਮਾਰਕੀਟ ਸਥਿਤੀ

12/18/2023 2:16:57 PM

ਮੁੰਬਈ - ਸੈਂਸੈਕਸ ਦੀਆਂ ਚੋਟੀ ਦੀਆਂ 10 ਕੰਪਨੀਆਂ ਵਿੱਚੋਂ ਨੌਂ ਦਾ ਬਾਜ਼ਾਰ ਪੂੰਜੀਕਰਣ ਪਿਛਲੇ ਹਫਤੇ ਸਮੂਹਿਕ ਤੌਰ 'ਤੇ 2.26 ਲੱਖ ਕਰੋੜ ਰੁਪਏ ਵਧਿਆ ਹੈ। ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀ.ਐੱਸ.) ਅਤੇ ਇੰਫੋਸਿਸ ਸਭ ਤੋਂ ਵੱਧ ਲਾਭਕਾਰੀ ਰਹੇ। ਪਿਛਲੇ ਹਫਤੇ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,658.15 ਅੰਕ ਜਾਂ 2.37 ਫੀਸਦੀ ਵਧਿਆ। ਸ਼ੁੱਕਰਵਾਰ ਨੂੰ ਸੈਂਸੈਕਸ 969.55 ਅੰਕ ਜਾਂ 1.37 ਫੀਸਦੀ ਦੇ ਵਾਧੇ ਨਾਲ 71,483.75 ਦੇ ਰਿਕਾਰਡ ਉੱਚ ਪੱਧਰ 'ਤੇ ਬੰਦ ਹੋਇਆ। ਦਿਨ ਦੇ ਕਾਰੋਬਾਰ ਦੌਰਾਨ ਇਹ 1,091.56 ਅੰਕ ਭਾਵ 1.54 ਫ਼ੀਸਦੀ ਵਧ ਕੇ 71,605 ਅੰਕ ਤੱਕ ਪਹੁੰਚ ਗਿਆ ਸੀ ਜਿਹੜਾ ਕਿ ਹੁਣ ਤੱਕ ਦਾ ਸਰਵ ਉੱਚ ਪੱਧਰ ਹੈ।

ਇਹ ਵੀ ਪੜ੍ਹੋ :   ਬਾਜ਼ਾਰ ਤੋਂ ਘੱਟ ਕੀਮਤ 'ਤੇ ਸੋਨਾ ਖ਼ਰੀਦਣ ਦਾ ਸੁਨਹਿਰੀ ਮੌਕਾ, ਸੋਮਵਾਰ ਤੋਂ ਸ਼ੁਰੂ ਹੋ ਰਹੀ ਵਿਕਰੀ

ਰਿਲਾਇੰਸ ਇੰਡਸਟਰੀਜ਼, ਟੀਸੀਐਸ, ਆਈਸੀਆਈਸੀਆਈ ਬੈਂਕ ਅਤੇ ਇਨਫੋਸਿਸ ਸਮੇਤ ਨੌਂ ਕੰਪਨੀਆਂ ਦਾ ਸੰਯੁਕਤ ਬਾਜ਼ਾਰ ਮੁਲਾਂਕਣ ਸਮੀਖਿਆ ਅਧੀਨ ਹਫ਼ਤੇ ਵਿੱਚ 2,26,391.77 ਕਰੋੜ ਰੁਪਏ ਵਧਿਆ ਹੈ। ਸਿਰਫ਼ ਭਾਰਤੀ ਏਅਰਟੈੱਲ ਦੇ ਬਾਜ਼ਾਰ ਮੁਲਾਂਕਣ ਵਿੱਚ ਗਿਰਾਵਟ ਆਈ ਹੈ। ਟੀਸੀਐਸ ਦਾ ਬਾਜ਼ਾਰ ਮੁਲਾਂਕਣ ਹਫ਼ਤੇ ਦੌਰਾਨ 85,493.74 ਕਰੋੜ ਰੁਪਏ ਵਧ ਕੇ 14,12,412.13 ਕਰੋੜ ਰੁਪਏ 'ਤੇ ਪਹੁੰਚ ਗਿਆ। ਟੀਸੀਐਸ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਇਆ। ਇੰਫੋਸਿਸ ਦਾ ਮਾਰਕੀਟ ਕੈਪ 36,793.61 ਕਰੋੜ ਰੁਪਏ ਦੇ ਉਛਾਲ ਨਾਲ 6,55,457.54 ਕਰੋੜ ਰੁਪਏ ਰਿਹਾ। ਸਟੇਟ ਬੈਂਕ ਆਫ ਇੰਡੀਆ (SBI) ਦਾ ਬਾਜ਼ਾਰ ਮੁੱਲ 30,700.67 ਕਰੋੜ ਰੁਪਏ ਵਧ ਕੇ 5,78,671.84 ਕਰੋੜ ਰੁਪਏ ਅਤੇ ਰਿਲਾਇੰਸ ਇੰਡਸਟਰੀ ਦਾ 26,386.16 ਕਰੋੜ ਰੁਪਏ ਦੇ ਵਾਧੇ ਨਾਲ 16,88,173.26 ਕਰੋੜ ਰੁਪਏ ਪਹੁੰਚ ਗਿਆ।

ਇਹ ਵੀ ਪੜ੍ਹੋ :  JSW Group ਦੇ MD ਸੱਜਣ ਜ਼ਿੰਦਲ 'ਤੇ ਅਦਾਕਾਰਾ ਨੇ ਲਗਾਇਆ ਬਲਾਤਕਾਰ ਦਾ ਦੋਸ਼, FIR ਦਰਜ

ICICI ਬੈਂਕ ਦਾ ਬਾਜ਼ਾਰ ਪੂੰਜੀਕਰਣ 18,493.9 ਕਰੋੜ ਰੁਪਏ ਵਧ ਕੇ 7,27,330.82 ਕਰੋੜ ਰੁਪਏ ਅਤੇ ਜੀਵਨ ਬੀਮਾ ਨਿਗਮ (LIC) ਦਾ ਬਾਜ਼ਾਰ ਪੂੰਜੀਕਰਣ 14,294.5 ਕਰੋੜ ਰੁਪਏ ਵਧ ਕੇ 5,03,722.82 ਕਰੋੜ ਰੁਪਏ ਹੋ ਗਿਆ। ITC ਦਾ ਮੁੱਲ 11,412.78 ਕਰੋੜ ਰੁਪਏ ਵਧ ਕੇ 5,71,636.39 ਕਰੋੜ ਰੁਪਏ ਅਤੇ HDFC ਬੈਂਕ ਦਾ ਮੁੱਲ 2,428.72 ਕਰੋੜ ਰੁਪਏ ਵਧ ਕੇ 12,57,093.46 ਕਰੋੜ ਰੁਪਏ ਹੋ ਗਿਆ। ਹਿੰਦੁਸਤਾਨ ਯੂਨੀਲੀਵਰ ਨੇ ਹਫਤੇ ਦੌਰਾਨ 387.69 ਕਰੋੜ ਰੁਪਏ ਦਾ ਵਾਧਾ ਕੀਤਾ ਅਤੇ ਇਸ ਦਾ ਬਾਜ਼ਾਰ ਮੁੱਲ 5,92,801.88 ਕਰੋੜ ਰੁਪਏ ਤੱਕ ਪਹੁੰਚ ਗਿਆ। ਇਸ ਰੁਖ਼ ਦੇ ਉਲਟ, ਭਾਰਤੀ ਏਅਰਟੈੱਲ ਦਾ ਬਾਜ਼ਾਰ ਪੂੰਜੀਕਰਨ 3,654.15 ਕਰੋੜ ਰੁਪਏ ਘੱਟ ਕੇ 5,58,242.75 ਕਰੋੜ ਰੁਪਏ ਰਹਿ ਗਈ।

ਚੋਟੀ ਦੀਆਂ 10 ਕੰਪਨੀਆਂ ਦੀ ਸੂਚੀ 'ਚ ਰਿਲਾਇੰਸ ਇੰਡਸਟਰੀਜ਼ ਪਹਿਲੇ ਸਥਾਨ 'ਤੇ ਰਹੀ। ਇਸ ਤੋਂ ਬਾਅਦ ਕ੍ਰਮਵਾਰ ਟੀਸੀਐਸ, ਐਚਡੀਐਫਸੀ ਬੈਂਕ, ਆਈਸੀਆਈਸੀਆਈ ਬੈਂਕ, ਇਨਫੋਸਿਸ, ਹਿੰਦੁਸਤਾਨ ਯੂਨੀਲੀਵਰ, ਸਟੇਟ ਬੈਂਕ ਆਫ਼ ਇੰਡੀਆ, ਆਈਟੀਸੀ, ਭਾਰਤੀ ਏਅਰਟੈੱਲ ਅਤੇ ਐਲਆਈਸੀ ਦਾ ਨੰਬਰ ਆਉਂਦਾ ਹੈ।

ਇਹ ਵੀ ਪੜ੍ਹੋ :    PNB ਨੇ ਕੀਤਾ ਅਲਰਟ, 2 ਦਿਨਾਂ 'ਚ ਕਰ ਲਓ ਇਹ ਕੰਮ ਨਹੀਂ ਤਾਂ ਬੰਦ ਹੋ ਜਾਵੇਗਾ ਖ਼ਾਤਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur